ENG vs AUS: ਮਿਸ਼ੇਲ ਸਟਾਰਕ ਇਤਿਹਾਸ ਰਚਣ ਦੇ ਕਰੀਬ, ਆਸਟਰੇਲੀਆ ਦਾ ਕੋਈ ਵੀ ਗੇਂਦਬਾਜ਼ ਨਹੀਂ ਬਣਾ ਪਾਇਆ ਹੈ ਇਹ ਰਿਕਾਰਡ
ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਤਿੰਨ ਟੀ -20 ਅੰਤਰਰਾਸ਼ਟਰੀ ਮੈਚਾਂ ਦੀ ਲੜੀ 4 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਸਾਉਥੈਮਪਟਨ ਦੇ ਰੋਜ਼ ਬਾਉਲ ਸਟੇਡੀਅਮ ਵਿਚ ਸ਼ੁੱਕਰਵਾਰ ਰਾਤ ਨੂੰ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਖੇਡਿਆ ਜਾਵੇਗਾ।
ਇਸ ਲੜੀ ਵਿਚ ਆਸਟਰੇਲੀਆ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਕੋਲ ਇਕ ਰਿਕਾਰਡ ਬਣਾਉਣ ਦਾ ਸ਼ਾਨਦਾਰ ਮੌਕਾ ਹੋਵੇਗਾ।
ਜੇ ਸਟਾਰਕ ਇਹਨਾਂ ਤਿੰਨ ਮੈਚਾਂ ਵਿਚ 7 ਵਿਕਟਾਂ ਲੈਂਦੇ ਹਨ, ਤਾਂ ਉਹ ਆਸਟਰੇਲੀਆ ਲਈ ਟੀ -20 ਅੰਤਰਰਾਸ਼ਟਰੀ ਮੈਚ ਵਿਚ 50 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਜਾਣਗੇ। ਨਾਲ ਹੀ, ਜੇਕਰ ਉਹ 6 ਵਿਕਟਾਂ ਲੈਂਦੇ ਹਨ, ਤਾਂ ਉਹ ਆਸਟਰੇਲੀਆ ਦੇ ਲਈ ਆਲਰਾਉਂਡਰ ਸ਼ੇਨ ਵਾਟਸਨ ਨੂੰ ਪਛਾੜ੍ਹ ਕੇ ਟੀ -20 ਅੰਤਰਰਾਸ਼ਟਰੀ ਮੈਚ ਵਿਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਬਣ ਜਾਣਗੇ।
ਸਟਾਰਕ ਨੇ ਆਪਣੇ ਕਰੀਅਰ ਵਿਚ ਹੁਣ ਤਕ ਕੁੱਲ 31 ਅੰਤਰਰਾਸ਼ਟਰੀ ਟੀ -20 ਮੈਚ ਖੇਡੇ ਹਨ, ਤੇ ਕੁੱਲ 43 ਵਿਕਟਾਂ ਲਈਆਂ ਹਨ. ਦੂਜੇ ਪਾਸੇ ਸ਼ੇਨ ਵਾਟਸਨ ਦੇ 58 ਮੈਚਾਂ ਵਿਚ 48 ਵਿਕਟਾਂ ਲਈਆਂ ਹਨ।
ਹਾਲਾਂਕਿ ਸਟਾਰਕ ਕੁਝ ਸਮੇਂ ਤੋਂ ਕ੍ਰਿਕਟ ਦੇ ਮੈਦਾਨ ਤੋਂ ਬਾਹਰ ਹਨ, ਜੇਕਰ ਉਹ ਇੰਗਲੈਂਡ ਖਿਲਾਫ ਟੀ -20 ਸੀਰੀਜ਼ ਵਿਚ 50 ਵਿਕਟਾਂ ਦਾ ਅੰਕੜਾ ਛੂਹ ਲੈਂਦਾ ਹੈ ਤਾਂ ਹੈਰਾਨੀ ਨਹੀਂ ਹੋਵੇਗੀ।