AUS vs IND : ਪਿਤਾ ਦੀ ਮੌਤ ਤੋਂ ਬਾਅਦ ਡੈਬਿਯੂ ਕਰਨ ਵਾਲੇ ਮੁਹੰਮਦ ਸਿਰਾਜ ਨੇ ਰਚਿਆ ਇਤਿਹਾਸ, 7 ਸਾਲ ਬਾਅਦ ਬਣਾਇਆ ਇਹ ਰਿਕਾਰਡ
ਆਪਣਾ ਪਹਿਲਾ ਟੈਸਟ ਖੇਡਦਿਆਂ ਮੁਹੰਮਦ ਸਿਰਾਜ ਨੇ ਮੈਲਬਰਨ ਕ੍ਰਿਕਟ ਗਰਾਉਂਡ ਵਿੱਚ ਖੇਡੇ ਗਏ ਬਾਕਸਿੰਗ ਡੇਅ ਟੈਸਟ ਵਿੱਚ ਆਸਟਰੇਲੀਆ ਖ਼ਿਲਾਫ਼ ਪੰਜ ਵਿਕਟਾਂ ਲਈਆਂ। ਇਸਦੇ ਨਾਲ ਹੀ, ਉਹ ਪਿਛਲੇ 7 ਸਾਲਾਂ ਵਿੱਚ 5 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।
ਇਸ ਮੈਚ 'ਚ ਸ਼ੁਭਮਨ ਗਿੱਲ ਨਾਲ ਡੈਬਿਯੂ ਕਰਨ ਵਾਲੇ ਸਿਰਾਜ ਨੇ ਦੋਵਾਂ ਪਾਰੀਆਂ' ਚ ਕੁਲ 36.3 ਓਵਰਾਂ 'ਚ ਕੁੱਲ 5 ਵਿਕਟਾਂ ਝਟਕਾਈਆਂ। ਇਸ ਵਿੱਚ ਦੋਵਾਂ ਪਾਰੀਆਂ ਵਿੱਚ ਕੈਮਰੁਨ ਗ੍ਰੀਨ ਦਾ ਵਿਕਟ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸਿਰਾਜ ਨੇ ਪਹਿਲੀ ਪਾਰੀ ਵਿੱਚ ਮਾਰਨਸ ਲਾਬੂਸ਼ੈਨ ਦਾ ਵਿਕਟ ਵੀ ਲਿਆ ਸੀ।
ਦੂਜੀ ਪਾਰੀ ਵਿਚ ਸਿਰਾਜ ਨੇ ਗ੍ਰੀਨ ਤੋਂ ਇਲਾਵਾ ਟ੍ਰੈਵਿਸ ਹੈਡ ਅਤੇ ਨਾਥਨ ਲਿਓਨ ਦਾ ਵਿਕਟ ਵੀ ਲਿਆ ਸੀ। ਸਿਰਾਜ ਤੋਂ ਪਹਿਲਾਂ, ਮੁਹੰਮਦ ਸ਼ਮੀ ਨੇ ਨਵੰਬਰ 2013 ਵਿਚ ਭਾਰਤ ਲਈ ਆਪਣੇ ਪਹਿਲੇ ਮੈਚ ਵਿਚ ਪੰਜ ਵਿਕਟਾਂ ਲਈਆਂ ਸਨ।
ਸ਼ਮੀ ਨੇ ਵੈਸਟਇੰਡੀਜ਼ ਖ਼ਿਲਾਫ਼ ਆਪਣੇ ਪਹਿਲੇ ਟੈਸਟ ਮੈਚ ਵਿੱਚ ਨੌਂ ਵਿਕਟਾਂ ਲਈਆਂ। ਮਜ਼ੇ ਦੀ ਗੱਲ ਇਹ ਹੈ ਕਿ ਇਸ ਮੈਚ ਵਿਚ ਮੁਹੰਮਦ ਸ਼ਮੀ ਦੀ ਸੱਟ ਲੱਗਣ ਕਾਰਨ ਸਿਰਾਜ ਨੂੰ ਮੌਕਾ ਮਿਲਿਆ।