ਆਸਟ੍ਰੇਲੀਆਈ ਸਰਜ਼ਮੀਂ ਤੇ ਮੁਹੰਮਦ ਸਿਰਾਜ ਨੇ ਰਚਿਆ ਇਤਿਹਾਸ, ਜਵਾਗਲ ਸ਼੍ਰੀਨਾਥ ਨੂੰ ਪਿੱਛੇ ਛੱਡ ਇਹ ਰਿਕਾਰਡ ਕੀਤਾ ਆਪਣੇ ਨਾਮ
ਭਾਰਤ ਦੇ ਗੈਰ-ਤਜਰਬੇਕਾਰ ਗੇਂਦਬਾਜ਼ੀ ਹਮਲੇ ਨੇ ਇੱਥੇ ਗਾਬਾ ਇੰਟਰਨੈਸ਼ਨਲ ਸਟੇਡੀਅਮ ਵਿਖੇ ਖੇਡੇ ਜਾ ਰਹੇ ਚੌਥੇ ਅਤੇ ਆਖਰੀ ਟੈਸਟ ਮੈਚ ਵਿੱਚ ਭਾਰਤੀ ਟੀਮ ਦੀ ਵਾਪਸੀ ਕਰਾਈ। ਇਸ ਟੈਸਟ ਵਿੱਚ ਭਾਰਤੀ ਹਮਲੇ ਦੀ ਅਗਵਾਈ ਕਰ ਰਹੇ ਮੁਹੰਮਦ ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਤਿੰਨ ਵਿਕਟਾਂ ਲਈਆਂ। ਇਸਦੇ ਨਾਲ ਹੀ ਉਸਨੇ ਆਸਟਰੇਲੀਆ ਦੀ ਧਰਤੀ 'ਤੇ ਇਤਿਹਾਸ ਰਚ ਦਿੱਤਾ ਹੈ।
ਸਿਰਾਜ ਆਸਟਰੇਲੀਆ ਵਿਚ ਟੈਸਟ ਡੈਬਿਯੂ ਕਰਦੇ ਹੋਏ ਇਕ ਟੈਸਟ ਸੀਰੀਜ਼ ਵਿਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਖਿਡਾਰੀ ਬਣ ਗਏ ਹਨ। ਸਿਰਾਜ ਨੇ ਮੌਜੂਦਾ ਦੌਰੇ 'ਤੇ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਇਨ੍ਹਾਂ ਤਿੰਨਾਂ ਮੈਚਾਂ ਵਿਚ ਉਸਨੇ ਹੁਣ ਤਕ 11 ਵਿਕਟਾਂ ਲਈਆਂ ਹਨ। ਸਿਰਾਜ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਤੇਜ਼ ਗੇਂਦਬਾਜ਼ ਜਾਵਾਲ ਸ਼੍ਰੀਨਾਥ ਦੇ ਨਾਮ ਦਰਜ ਹੋਇਆ ਸੀ।
ਸ਼੍ਰੀਨਾਥ ਨੇ ਇਹ ਰਿਕਾਰਡ 1991–1992 ਵਿਚ ਆਸਟਰੇਲੀਆਈ ਧਰਤੀ 'ਤੇ ਟੈਸਟ ਡੈਬਿਯੂ ਕਰਦਿਆਂ ਕੀਤਾ ਸੀ। ਉਸ ਸਮੇਂ ਸ਼੍ਰੀਨਾਥ ਨੇ 10 ਵਿਕਟਾਂ ਲਈਆਂ ਸੀ ਪਰ ਹੁਣ ਇਹ ਰਿਕਾਰਡ ਮੁਹੰਮਦ ਸਿਰਾਜ ਦੇ ਨਾਮ ਦਰਜ ਹੋ ਚੁੱਕਾ ਹੈ। ਬ੍ਰਿਸਬੇਨ ਟੈਸਟ ਦੀ ਦੂਜੀ ਪਾਰੀ ਵਿਚ ਸਿਰਾਜ ਨੇ ਸਟੀਵ ਸਮਿਥ ਦਾ ਵੱਡਾ ਵਿਕਟ ਵੀ ਲਿਆ। ਇਹ ਦੌਰਾ ਸਿਰਾਜ ਲਈ ਜਿਸ ਤਰ੍ਹਾੰ ਨਾਲ ਵਾਪਰ ਰਿਹਾ ਹੈ ਉਹਨੂੰ ਵੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਤੇਜ਼ ਗੇਂਦਬਾਜ਼ ਦਾ ਭਵਿੱਖ ਬਹੁਤ ਸੁਨਹਿਰਾ ਹੈ।
ਇਸ ਦੇ ਨਾਲ ਹੀ, ਜੇ ਅਸੀਂ ਇਸ ਟੈਸਟ ਮੈਚ ਦੀ ਗੱਲ ਕਰੀਏ ਤਾਂ ਬ੍ਰਿਸਬੇਨ ਟੈਸਟ ਹੁਣ ਰੋਮਾਂਚਕ ਮੋੜ੍ਹ ਤੇ ਪਹੁੰਚ ਗਿਆ ਹੈ ਜਿੱਥੇ ਭਾਰਤ ਨੂੰ ਜਿੱਤਣ ਲਈ 324 ਦੌੜ੍ਹਾੰ ਦੀ ਲੋੜ੍ਹ ਹੈ ਜਦਕਿ ਉਹਨਾਂ ਦੇ 10 ਵਿਕਟ ਬਾਕੀ ਹਨ।