IPL 2020: ਐਮਐਸ ਧੋਨੀ ਇਤਿਹਾਸ ਰਚਣ ਦੇ ਨੇੜੇ, ਰਾਜਸਥਾਨ ਰਾਇਲਜ਼ ਦੇ ਖਿਲਾਫ ਬਣਾ ਸਕਦੇ ਨੇ ਇਹ 4 ਰਿਕਾਰਡ
ਚੇਨਈ ਸੁਪਰ ਕਿੰਗਜ਼ ਆਈਪੀਐਲ 2020 ਵਿਚ ਆਪਣਾ ਦੂਜਾ ਮੈਚ ਰਾਜਸਥਾਨ ਰਾਇਲਜ਼ ਦੇ ਖਿਲਾਫ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਮੰਗਲਵਾਰ (22 ਸਤੰਬਰ) ਨੂੰ ਖੇਡੇਗੀ. ਚੇਨਈ ਨੇ ਆਪਣੇ ਪਹਿਲੇ ਮੈਚ ਵਿੱਚ ਡਿਫੈਂਡਿੰਗ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ. ਆਈਪੀਐਲ ਵਿਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੁਣ ਤੱਕ ਕੁਲ 21 ਮੈਚ ਖੇਡੇ ਜਾ ਚੁੱਕੇ ਹਨ। ਜਿਸ ਵਿਚ ਚੇਨਈ ਨੇ 14 ਅਤੇ ਰਾਜਸਥਾਨ ਨੇ 7 ਮੈਚ ਜਿੱਤੇ ਹਨ.
ਇਸ ਮੈਚ ਵਿੱਚ ਚੇਨਈ ਦੇ ਕਪਤਾਨ ਐਮਐਸ ਧੋਨੀ ਕੋਲ ਕਈ ਖਾਸ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। ਚਲੋ ਉਨ੍ਹਾਂ 'ਤੇ ਇੱਕ ਝਾਤੀ ਮਾਰਦੇ ਹਾਂ.
1. ਐਮ ਐਸ ਧੋਨੀ (295) ਜੇ ਉਹ ਇਸ ਮੈਚ ਵਿਚ ਪੰਜ ਛੱਕੇ ਲਗਾਉਣ ਵਿਚ ਕਾਮਯਾਬ ਹੁੰਦੇ ਹਨ ਤਾਂ ਉਹ ਟੀ -20 ਕ੍ਰਿਕਟ ਵਿਚ 300 ਛੱਕੇ ਪੂਰੇ ਕਰ ਲੈਣਗੇ. ਭਾਰਤ ਲਈ ਅਜੇ ਤੱਕ ਸਿਰਫ ਰੋਹਿਤ ਸ਼ਰਮਾ ਅਤੇ ਸੁਰੇਸ਼ ਰੈਨਾ ਨੇ ਇਸ ਫਾਰਮੈਟ ਵਿੱਚ ਇਹ ਕਾਰਨਾਮਾ ਕੀਤਾ ਹੈ. ਟੀ -20 ਵਿਚ ਰੋਹਿਤ ਨੇ 361 ਅਤੇ ਰੈਨਾ ਨੇ 311 ਛੱਕੇ ਲਗਾਏ ਹਨ.
2. ਐਮਐਸ ਧੋਨੀ (100 ਕੈਚ) ਨੂੰ ਸੁਰੇਸ਼ ਰੈਨਾ (102 ਕੈਚ) ਨੂੰ ਪਛਾੜਨ ਲਈ ਤਿੰਨ ਹੋਰ ਕੈਚ ਫੜਨ ਦੀ ਲੋੜ੍ਹ ਹੈ. ਜੇ ਧੋਨੀ ਇਹ ਕਾਰਨਾਮਾ ਕਰਦੇ ਹਨ ਤਾਂ ਉਹ ਆਈਪੀਐਲ ਵਿਚ ਦੂਸਰੇ ਨੰਬਰ 'ਤੇ ਪਹੁੰਚ ਜਾਣਗੇ. ਦਿਨੇਸ਼ ਕਾਰਤਿਕ ਦੇ ਕੋਲ ਆਈਪੀਐਲ ਵਿੱਚ ਸਭ ਤੋਂ ਵੱਧ 109 ਕੈਚ ਫੜ੍ਹਨ ਦਾ ਰਿਕਾਰਡ ਹੈ.
3. ਚਾਰ ਹੋਰ ਕੈਚਾਂ ਫੜ੍ਹਦੇ ਹੀ ਐਮਐਸ ਧੋਨੀ ਆਈਪੀਐਲ ਦੇ ਇਤਿਹਾਸ ਵਿਚ ਬਤੌਰ ਵਿਕਟਕੀਪਰ ਸਭ ਤੋਂ ਜਿਆਦਾ ਕੈਚ ਫੜ੍ਹਨ ਵਾਲੇ ਦੂਸਰੇ ਖਿਡਾਰੀ ਬਣ ਜਾਣਗੇ. ਇਸ ਸਮੇਂ ਧੋਨੀ ਨੇ ਆਈਪੀਐਲ ਵਿਚ 96 ਕੈਚ ਫੜ੍ਹੇ ਹਨ ਤੇ ਜੇਕਰ ਉਹ ਚਾਰ ਕੈਚ ਹੋਰ ਫੜ੍ਹਦੇ ਹਨ ਤਾਂ ਉਹ ਆਈਪੀਐਲ ਵਿੱਚ ਦਿਨੇਸ਼ ਕਾਰਤਿਕ (101 ਕੈਚ) ਦੇ ਬਾਅਦ ਇਹ ਕਰਾਨਾਮਾ ਕਰਨ ਵਾਲੇ ਦੂਜੇ ਵਿਕਟਕੀਪਰ ਬਣ ਜਾਣਗੇ.
4. ਧੋਨੀ (4432) 68 ਦੌੜਾਂ ਬਣਾਉਂਦਿਆਂ ਹੀ ਆਈਪੀਐਲ ਵਿਚ ਆਪਣੀ 4500 ਦੌੜਾਂ ਪੂਰੀਆਂ ਕਰ ਲੈਣਗੇ. ਇਸ ਟੂਰਨਾਮੈਂਟ ਵਿਚ ਹੁਣ ਤਕ ਸਿਰਫ ਪੰਜ ਬੱਲੇਬਾਜ਼ਾਂ ਨੇ ਹੀ ਇਹ ਕਾਰਨਾਮਾ ਕੀਤਾ ਹੈ.