IPL 2020: ਧੋਨੀ ਇਤਿਹਾਸ ਰਚਣ ਦੇ ਕਰੀਬ, ਮੁੰਬਈ ਖਿਲਾਫ ਪਹਿਲੇ ਮੈਚ ਵਿੱਚ ਏਬੀ ਡੀਵਿਲੀਅਰਜ਼ ਦਾ ਰਿਕਾਰਡ ਤੋੜਨ ਦਾ ਮੌਕਾ

Updated: Fri, Sep 18 2020 16:58 IST
Image Credit: Google

ਆਈਪੀਐਲ ਦੇ 13ਵੇਂ ਸੀਜ਼ਨ ਦਾ ਪਹਿਲਾ ਮੈਚ ਸ਼ਨੀਵਾਰ (19 ਸਤੰਬਰ) ਨੂੰ ਚੇਨਈ ਸੁਪਰ ਕਿੰਗਜ਼ ਦੀ ਅਗਵਾਈ ਵਾਲੀ ਮਹਿੰਦਰ ਸਿੰਘ ਧੋਨੀ (ਐਮਐਸ ਧੋਨੀ) ਅਤੇ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਮੈਚ ਸ਼ੇਖ ਜ਼ਾਯਦ ਸਟੇਡੀਅਮ ਵਿਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

ਇਸ ਮੈਚ ਵਿੱਚ ਚੇਨਈ ਦੇ ਕਪਤਾਨ ਧੋਨੀ ਕੋਲ ਖਾਸ ਰਿਕਾਰਡ ਕਾਇਮ ਕਰਨ ਦਾ ਮੌਕਾ ਹੋਵੇਗਾ। ਜਿਵੇਂ ਹੀ ਧੋਨੀ ਇਸ ਮੈਚ ਵਿਚ 4 ਛੱਕੇ ਮਾਰ ਦੇਣਗੇ, ਉਹ ਦੱਖਣੀ ਅਫਰੀਕਾ ਦੇ ਏਬੀ ਡੀਵਿਲੀਅਰਜ਼ ਨੂੰ ਪਿੱਛੇ ਛੱਡ ਕੇ ਆਈਪੀਐਲ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ ਚ ਦੂਜੇ ਸਥਾਨ 'ਤੇ ਆ ਜਾਣਗੇ. ਧੋਨੀ ਨੇ ਹੁਣ ਤੱਕ ਆਪਣੇ ਆਈਪੀਐਲ ਕਰੀਅਰ ਵਿਚ 190 ਮੈਚ ਖੇਡੇ ਹਨ, ਜਿਸ ਵਿਚ ਉਹਨਾਂ ਨੇ ਕੁਲ 209 ਛੱਕੇ ਲਗਾਏ ਹਨ। ਏਬੀ ਡੀਵਿਲੀਅਰਜ਼ ਨੇ 154 ਮੈਚਾਂ ਵਿਚ 212 ਛੱਕੇ ਲਗਾਏ ਹਨ।

ਆਈਪੀਐਲ ਦੇ ਇਤਿਹਾਸ ਵਿਚ ਸਭ ਤੋਂ ਜਿਆਦਾ ਛੱਕੇ ਲਗਾਉਣ ਦਾ ਰਿਕਾਰਡ ਕਿੰਗਸ ਇਲੈਵਨ ਦੇ ਲਈ ਖੇਡਣ ਵਾਲੇ ਧਾਕੜ੍ਹ ਬੱਲੇਬਾਜ਼ ਕ੍ਰਿਸ ਗੇਲ ਦੇ ਨਾਮ ਦਰਜ ਹੈ. ਗੇਲ ਨੇ 125 ਮੈਚਾਂ ਵਿਚ 326 ਛੱਕੇ ਲਗਾਏ ਹਨ.

ਦੂਜੇ ਪਾਸੇ ਜੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਕੱਲ ਦੇ ਮੈਚ ਵਿਚ 6 ਛੱਕੇ ਲਗਾਉਣ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਆਈਪੀਐਲ ਦੇ ਇਤਿਹਾਸ ਵਿਚ 200 ਛੱਕੇ ਲਗਾਉਣ ਵਾਲੇ ਚੌਥੇ ਬੱਲੇਬਾਜ਼ ਬਣ ਜਾਣਗੇ. ਫਿਲਹਾਲ ਰੋਹਿਤ ਦੇ ਨਾਮ 188 ਮੈਚਾਂ ਵਿਚ 194 ਛੱਕੇ ਦਰਜ ਹਨ.

TAGS