ਆਰ ਅਸ਼ਵਿਨ ਦਾ ਖੁਲਾਸਾ, ਟੈਸਟ ਰਿਟਾਇਰਮੈਂਟ ਤੋਂ ਬਾਅਦ ਧੋਨੀ ਦੀ ਅੱਖਾਂ ਤੋਂ ਡਿੱਗੇ ਸੀ ਹੰਝੂ ਤੇ ਉਹਨਾਂ ਨੇ ਅਪਣੀ ਜਰਸੀ ਪੂਰੀ ਰਾਤ ਪਹਿਨੀ ਸੀ

Updated: Fri, Dec 11 2020 17:29 IST
Twitter

ਐਮਐਸ ਧੋਨੀ ਕ੍ਰਿਕਟ ਦੇ ਮੈਦਾਨ ਵਿਚ ਬੇਹੱਦ ਹੀ ਸ਼ਾਂਤ ਕਿਰਦਾਰ ਬਣਾ ਕੇ ਰੱਖਦੇ ਹਨ, ਪਰ ਮੈਦਾਨ ਦੇ ਬਾਹਰ ਬਹੁਤ ਸਾਰੇ ਉਦਾਹਰਣ ਮਿਲਦੇ ਹਨ ਜੋ ਦੱਸਦੇ ਹਨ ਕਿ ਕੈਪਟਨ ਕੂਲ ਨੂੰ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ. ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਹਾਲ ਹੀ ਵਿੱਚ ਅਜਿਹਾ ਹੀ ਇੱਕ ਖੁਲਾਸਾ ਕੀਤਾ ਹੈ.

ਧੋਨੀ ਨੇ ਸ਼ਨੀਵਾਰ (15 ਅਗਸਤ) ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਰਿਟਾਇਰਮੇਂਟ ਲੈ ਕੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ. ਸਾਲ 2014 ਵਿੱਚ ਟੈਸਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੁਣ ਧੋਨੀ ਨੇ ਵਨਡੇ ਅਤੇ ਟੀ -20 ਨੂੰ ਵੀ ਅਲਵਿਦਾ ਕਹਿ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਹੀ ਨੇ ਜਿਵੇਂ ਵਨਡੇ ਅਤੇ ਟੀ 20 ਤੋਂ ਚੁੱਪਚਾਪ ਅਚਾਨਕ ਸੰਨਿਆਸ ਲੈ ਲਿਆ, ਉਸੇ ਤਰ੍ਹਾਂ ਉਹਨਾਂ ਨੇ ਆਪਣੇ ਟੈਸਟ ਤੋਂ ਵੀ ਅਚਾਨਕ ਸੰਨਿਆਸ ਲੈ ਲਿਆ ਸੀ.

ਧੋਨੀ ਦੇ ਆਖਰੀ ਟੈਸਟ ਨੂੰ ਯਾਦ ਕਰਦਿਆਂ ਅਸ਼ਵਿਨ ਨੇ ਖੁਲਾਸਾ ਕੀਤਾ ਕਿ ਉਸ ਮੈਚ ਦੇ ਦੌਰਾਨ ਐਮ ਐਸ ਧੋਨੀ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਉਹਨਾਂ ਦੀ ਅੱਖਾਂ ਤੋਂ ਹੰਝੂ ਵੀ ਡਿੱਗੇ ਸਨ। ਉਹਨਾਂ ਨੇ ਅੱਗੇ ਖੁਲਾਸਾ ਕੀਤਾ ਕਿ ਐਮਐਸ ਧੋਨੀ ਨੇ ਮੈਚ ਖਤਮ ਹੋਣ ਤੋਂ ਬਾਅਦ ਸਾਰੀ ਰਾਤ ਆਪਣੀ ਟੈਸਟ ਜਰਸੀ ਵੀ ਪਾਈ ਹੋਈ ਸੀ।

ਅਸ਼ਵਿਨ ਨੇ ਆਪਣੇ YouTube ਚੈਨਲ‘ ਤੇ ਪੋਸਟ ਕੀਤੇ ਇਕ ਵੀਡੀਓ ਵਿਚ ਕਿਹਾ, “ਮੈਨੂੰ ਯਾਦ ਹੈ ਜਦੋਂ ਉਹਨਾਂ ਨੇ ਸਾਲ 2014 ਵਿਚ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ, ਮੈਂ ਮੈਲਬੌਰਨ ਵਿਚ ਮੈਚ ਬਚਾਉਣ ਲਈ ਉਹਨਾਂ ਨਾਲ ਬੱਲੇਬਾਜ਼ੀ ਕਰ ਰਿਹਾ ਸੀ, 

ਪਰ ਜਦੋਂ ਅਸੀਂ ਉਹ ਮੈਚ ਹਾਰ ਗਏ, ਉਹਨਾਂ ਨੇ ਬਸ ਇੱਕ ਸਟੰਪ ਚੁੱਕਿਆ ਅਤੇ ਇਹ ਕਹਿਕੇ ਤੁਰ ਪਏ ਕਿ ਹੁਣ ਬਸ… ਇਹ ਉਹਨਾਂ ਲਈ ਕਾਫ਼ੀ ਭਾਵੁਕ ਪਲ ਸੀ. ਇਸ਼ਾਂਤ ਸ਼ਰਮਾ, ਸੁਰੇਸ਼ ਰੈਨਾ ਅਤੇ ਮੈਂ ਉਸ ਸ਼ਾਮ ਉਹਨਾਂ ਦੇ ਕਮਰੇ ਵਿਚ ਬੈਠੇ ਸੀ. ਉਹਨਾਂ ਨੇ ਅਜੇ ਵੀ ਸਾਰੀ ਰਾਤ ਆਪਣੀ ਟੈਸਟ ਮੈਚ ਦੀ ਜਰਸੀ ਪਾਈ ਹੋਈ ਸੀ ਅਤੇ ਉਹਨਾਂ ਦੀ ਅੱਖ ਤੋਂ ਕੁਝ ਹੰਝੂ ਵੀ ਡਿੱਗੇ ਸੀ.”

ਤੁਹਾਨੂੰ ਦੱਸ ਦੇਈਏ ਕਿ ਅਸ਼ਵਿਨ ਦੇ ਕਰਿਅਰ ਨੂੰ ਬਣਾਉਣ ਲਈ ਧੋਨੀ ਦੀ ਬਹੁਤ ਹੀ ਅਹਿਮ ਭੂਮਿਕਾ ਸੀ. ਚਾਹੇ, ਵਨਡੇ, ਟੀ20 ਦੀ ਗੱਲ ਕਰੀਏ ਜਾਂ ਟੈਸਟ ਕ੍ਰਿਕਟ ਦੀ, ਮਾਹੀ ਨੇ ਅਸ਼ਵਿਨ ਦਾ ਬਹੁਤ ਹੀ ਸਮਝਦਾਰੀ ਨਾਲ ਇਸਤੇਮਾਲ ਕੀਤਾ ਤੇ ਅਸ਼ਵਿਨ ਵੀ ਇਸ ਗਲ ਤੋਂ ਇਨਕਾਰ ਨਹੀਂ ਕਰਦੇ. ਪਰ ਹੁਣ ਮਾਹੀ ਦੀ ਰਿਟਾਇਰਮੇਂਟ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਸ਼ਵਿਨ ਦੋਬਾਰਾ ਵਨਡੇ ਟੀਮ ਚ ਵਾਪਸੀ ਕਰ ਪਾਉਂਦੇ ਹਨ ਜਾਂ ਨਹੀਂ. ਫਿਲਹਾਲ ਸਾਨੂੰ ਧੋਨੀ ਤੇ ਅਸ਼ਵਿਨ ਦੀ ਜੋੜੀ ਆਈਪੀਐਲ ਵਿਚ ਸੀਐਸਕੇ ਲਈ ਖੇਡਦੇ ਹੋਏ ਨਜ਼ਰ ਆਏਗੀ. 

TAGS