IPL 2020:  ਸੂਰਯਕੁਮਾਰ ਤੇ ਡੀ ਕਾੱਕ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪਿਟਲਸ ਨੂੰ 5 ਵਿਕਟਾਂ ਨਾਲ ਹਰਾਇਆ

Updated: Mon, Oct 12 2020 10:10 IST
Image Credit: BCCI

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿਚ ਐਤਵਾਰ ਨੂੰ ਚਾਰ ਵਾਰ ਦੀ ਜੇਤੂ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪਿਟਲਸ ਵਿਚਾਲੇ ਖੇਡੇ ਗਏ ਮੈਚ ਵਿਚ ਦੋਵਾਂ ਟੀਮਾਂ ਵੱਲੋਂ ਤਗੜਾ ਮੁਕਾਬਲਾ ਦੇਖਣ ਨੂੰ ਮਿਲੀਆ, ਪਰ ਅੰਤ ਵਿਚ ਮੁੰਬਈ ਨੇ ਦਿੱਲੀ ਨੂੰ ਪੰਜ ਵਿਕਟਾਂ ਨਾਲ ਹਰਾਕੇ ਪੁਆਇੰਟ ਟੇਬਲ ਤੇ ਚੋਟੀ ਦਾ ਸਥਾਨ ਹਾਸਲ ਕਰ ਲਿਆ.

ਦੋਵੇਂ ਟੀਮਾਂ ਹਰ ਵਿਭਾਗ ਵਿਚ ਸੰਤੁਲਿਤ ਅਤੇ ਚੰਗੀ ਲੱਗ ਰਹੀਆਂ ਸਨ, ਪਰ ਮੁੰਬਈ ਦੀ ਟੀਮ ਸ਼ੇਖ ਜ਼ਾਯਦ ਸਟੇਡੀਅਮ ਵਿਚ ਦਿੱਲੀ ਨਾਲੋਂ ਥੋੜਾ ਬਿਹਤਰ ਸਾਬਤ ਹੋਈ.

ਦਿੱਲੀ ਨੇ ਸ਼ਿਖਰ ਧਵਨ (ਨਾਬਾਦ 69, 52 ਗੇਂਦਾਂ, 6 ਚੌਕੇ, 1 ਛੱਕੇ) ਦੇ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ਵਿਚ ਚਾਰ ਵਿਕਟਾਂ ਗੁਆਉਣ ਤੋਂ ਬਾਅਦ 162 ਦੌੜਾਂ ਬਣਾਈਆਂ. ਮੁੰਬਈ ਨੇ ਇਹ ਟੀਚਾ 19.4 ਓਵਰਾਂ ਵਿੱਚ ਕੁਇੰਟਨ ਡੀ ਕਾੱਕ (53 ਦੌੜਾਂ, 36 ਗੇਂਦਾਂ, 4 ਚੌਕੇ, 3 ਛੱਕਿਆਂ) ਅਤੇ ਸੂਰਯਕੁਮਾਰ ਯਾਦਵ (53 ਦੌੜਾਂ, 32 ਗੇਂਦਾਂ, 6 ਚੌਕੇ, 1 ਛੱਕਿਆਂ) ਦੀ ਮਦਦ ਨਾਲ ਹਾਸਲ ਕਰ ਲਿਆ.

ਹਾਲਾਂਕਿ, ਮੁੰਬਈ ਲਈ ਇਹ ਸਕੋਰ ਹਾਸਲ ਕਰਨਾ ਸੌਖਾ ਨਹੀਂ ਸੀ, ਕਿਉਂਕਿ ਦਿੱਲੀ ਦੀ ਗੇਂਦਬਾਜ਼ੀ ਬਹੁਤ ਮਜ਼ਬੂਤ ​​ਸੀ. ਅਕਸ਼ਰ ਪਟੇਲ ਨੇ ਰੋਹਿਤ ਸ਼ਰਮਾ (5) ਨੂੰ ਆਉਟ ਕਰਕੇ ਮੁੰਬਈ ਨੂੰ ਪਹਿਲਾ ਝਟਕਾ ਦਿੱਤਾ. ਰੋਹਿਤ ਦੇ ਸਾਥੀ ਡੀ ਕਾੱਕ ਨੇ ਇਸ ਮੈਚ ਵਿੱਚ ਰੋਹਿਤ ਦੀ ਕਮੀ ਨਹੀਂ ਹੋਣ ਦਿੱਤੀ ਅਤੇ ਅਰਧ ਸੈਂਕੜਾ ਲਗਾਇਆ. ਸੂਰਯਕੁਮਾਰ ਨਾਲ ਮਿਲ ਕੇ ਉਹਨਾਂ ਨੇ ਦਿੱਲੀ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ. ਰਵੀਚੰਦਰਨ ਅਸ਼ਵਿਨ ਨੇ 10 ਵੇਂ ਓਵਰ ਦੀ ਪੰਜਵੀਂ ਗੇਂਦ ਤੇ, ਡੀ ਕੌਕ ਨੂੰ ਪ੍ਰਿਥਵੀ ਸ਼ਾੱ ਦੇ ਹੱਥੋਂ ਕੈਚ ਕਰਾ ਕੇ ਮੁੰਬਈ ਦੀ ਦੂਜੀ ਵਿਕਟ ਲਈ. 10 ਓਵਰਾਂ ਤੋਂ ਬਾਅਦ ਮੁੰਬਈ ਦਾ ਸਕੋਰ 78/2 ਹੋ ਗਿਆ ਅਤੇ ਉਨ੍ਹਾਂ ਨੂੰ ਜਿੱਤ ਲਈ 85 ਦੌੜਾਂ ਦੀ ਹੋਰ ਜ਼ਰੂਰਤ ਸੀ.

ਇਸ ਤੋਂ ਬਾਅਦ ਮੁੰਬਈ ਨੂੰ ਪੰਜ ਓਵਰਾਂ ਵਿਚ ਜਿੱਤ ਲਈ 33 ਦੌੜਾਂ ਦੀ ਲੋੜ ਸੀ. ਹਾਰਦਿਕ ਪਾਂਡਿਆ ਇਸ ਮੈਚ ਵਿਚ ਬਿਨਾਂ ਖਾਤਾ ਖੋਲ੍ਹੇ ਆਉਟ ਹੋ ਗਏ. ਉਹਨਾਂ ਤੋਂ ਬਾਅਦ ਕਿਸ਼ਨ ਵੀ ਆਉਟ ਹੋ ਗਏ. ਪਰ ਕ੍ਰੂਨਲ ਪਾਂਡਿਆ (ਨਾਬਾਦ 12) ਅਤੇ ਕੀਰਨ ਪੋਲਾਰਡ (ਨਾਬਾਦ 11) ਨੇ ਦੋ ਗੇਂਦਾਂ ਪਹਿਲਾਂ ਹੀ ਮੁੰਬਈ ਨੂੰ ਜਿੱਤ ਦਿਵਾ ਦਿੱਤੀ.

ਧਵਨ ਦੇ ਕਾਰਨ ਦਿੱਲੀ ਕੈਪਿਟਲਸ ਇਕ ਚੰਗਾ ਸਕੋਰ ਬਣਾਉਣ ਵਿਚ ਸਫਲ ਰਹੀ. ਇਸ ਮੈਚ ਵਿਚ ਪ੍ਰਿਥਵੀ ਸ਼ਾੱਅ (4) ਅਤੇ ਅਜਿੰਕਿਆ ਰਹਾਣੇ (15) ਦੇ ਛੇਤੀ ਆਉਟ ਹੋਣ ਤੋਂ ਬਾਅਦ ਧਵਨ ਨੇ ਕਪਤਾਨ ਸ਼੍ਰੇਅਸ ਅਈਅਰ (42) ਦੇ ਨਾਲ 85 ਦੌੜਾਂ ਦੀ ਸਾਂਝੇਦਾਰੀ ਕੀਤੀ. ਟ੍ਰੇਂਟ ਬੋਲਟ ਨੇ ਕ੍ਰੂਨਲ ਪਾਂਡਿਆ ਦੀ ਗੇਂਦ ਤੇ ਆਇਅਰ ਦਾ ਕੈਚ ਫੜ ਕੇ ਉਹਨਾਂ ਨੂੰ ਪਵੇਲੀਅਨ ਭੇਜਿਆ.

ਇਸ ਤੋਂ ਬਾਅਦ ਮਾਰਕਸ ਸਟੋਇਨੀਸ (13) ਧਵਨ ਨਾਲ ਦੁਚਿੱਤੀ ਵਿਚ ਰਨ ਆਉਟ ਹੋ ਗਏ. ਫਿਰ ਐਲੈਕਸ ਕੈਰੀ ਨੇ ਧਵਨ ਦਾ ਸਾਥ ਦਿੱਤਾ ਅਤੇ ਨਾਬਾਦ 14 ਦੌੜਾਂ ਬਣਾਈਆਂ.

ਪਰ ਆਖਰੀ ਓਵਰਾਂ ਵਿਚ ਦਿੱਲੀ ਤੇਜ਼ ਦੌੜਾਂ ਨਹੀਂ ਬਣਾ ਸਕੀ ਅਤੇ ਮੁੰਬਈ ਦੇ ਗੇਂਦਬਾਜ਼ਾਂ ਨੇ ਡੈਥ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਿੱਲੀ ਨੂੰ ਵੱਡੇ ਸਕੋਰ ਤੱਕ ਨਹੀਂ ਜਾਣ ਦਿੱਤਾ.

TAGS