IPL 2020: ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰ ਨੂੰ 49 ਦੌੜਾਂ ਨਾਲ ਹਰਾਇਆ, ਇਹ ਪਹਿਲੀ ਵਾਰ ਹੋਇਆ
ਮੁੰਬਈ ਇੰਡੀਅਨਜ਼ ਨੇ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿੱਚ ਆਪਣੇ ਦੂਜੇ ਮੈਚ ਵਿੱਚ ਜਿੱਤ ਦਾ ਖਾਤਾ ਖੋਲ ਲਿਆ ਹੈ. ਮੌਜੂਦਾ ਜੇਤੂ ਨੇ ਦੋ ਵਾਰ ਦੀ ਜੇਤੂ ਕੋਲਕਾਤਾ ਨਾਈਟ ਰਾਈਡਰਾਂ ਨੂੰ ਸ਼ੇਖ ਜ਼ਾਯਦ ਸਟੇਡੀਅਮ ਵਿਚ 49 ਦੌੜਾਂ ਨਾਲ ਹਰਾਇਆ. ਯੂਏਈ ਵਿੱਚ ਮੁੰਬਈ ਇੰਡੀਅਨਜ਼ ਦੀ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਮੁੰਬਈ ਨੇ ਇਥੇ ਇਕ ਵੀ ਮੈਚ ਨਹੀਂ ਜਿੱਤਿਆ ਸੀ।
ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੋਹਿਤ ਸ਼ਰਮਾ (80 ਦੌੜਾਂ, 54 ਗੇਂਦਾਂ, 3 ਚੌਕੇ, 6 ਛੱਕੇ) ਅਤੇ ਸੂਰਯਕੁਮਾਰ ਯਾਦਵ (47 ਦੌੜਾਂ, 28 ਗੇਂਦਾਂ, 6 ਚੌਕੇ, 1 ਛੱਕੇ) ਦੀ ਮਦਦ ਨਾਲ 20 ਓਵਰਾਂ ਵਿਚ ਪੰਜ ਵਿਕਟਾਂ ਗੁਆਕੇ 195 ਦੌੜ੍ਹਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ. ਕੋਲਕਾਤਾ ਦੇ ਬੱਲੇਬਾਜ਼ੀ ਦੇ ਕ੍ਰਮ ਨੂੰ ਵੇਖਦੇ ਹੋਏ, ਇਸ ਟੀਚੇ ਨੂੰ ਪ੍ਰਾਪਤ ਕਰਨਾ ਮੁਸ਼ਕਲ ਨਹੀਂ ਸੀ, ਪਰ ਮੁੰਬਈ ਦੇ ਗੇਂਦਬਾਜ਼ਾਂ ਨੇ ਕੇਕੇਆਰ ਦੇ ਇਰਾਦਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ ਅਤੇ ਕੋਲਕਾਤਾ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ 'ਤੇ 146 ਦੌੜਾਂ ਹੀ ਬਣਾ ਸਕੀ.
ਕੋਲਕਾਤਾ ਨੂੰ 196 ਦੌੜਾਂ ਦੇ ਟੀਚੇ 'ਤੇ ਪਹੁੰਚਣ ਲਈ ਤੇਜ਼ ਸ਼ੁਰੂਆਤ ਦੀ ਲੋੜ ਸੀ। ਸੁਨੀਲ ਨਾਰਾਇਣ ਤੇ ਸ਼ੁਭਮਨ ਗਿੱਲ ਓਪਨਿੰਗ 'ਤੇ ਆਏ ਸਨ। ਗਿੱਲ (7) ਨੂੰ ਤੁਰੰਤ ਟ੍ਰੇਂਟ ਬੋਲਟ ਨੇ ਆਉਟ ਕਰ ਦਿੱਤਾ. ਇਸ ਤੋਂ ਬਾਅਦ ਜੇਮਸ ਪੈਟੀਨਸਨ ਨੇ ਨਰੇਨ (9) ਨੂੰ ਪਵੇੇਲਿਅਨ ਭੇਜ ਕੇ ਕੇਕੇੇਆਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ.
ਇਸ ਤੋਂ ਬਾਅਦ ਕੇਕੇਆਰ ਦੀ ਪਾਰੀ ਨੂੰ ਕਪਤਾਨ ਦਿਨੇਸ਼ ਕਾਰਤਿਕ ਅਤੇ ਨਿਤੀਸ਼ ਰਾਣਾ ਨੇ ਸੰਭਾਲਿਆ. ਦੋਵਾਂ ਨੇ ਸਟ੍ਰੈਟੇਜ਼ਿਕ ਟਾਈਮ ਆਉਟ ਖਤਮ ਹੋਣ ਤੱਕ ਟੀਮ ਦਾ ਸਕੋਰ 64 ਤੱਕ ਪਹੁੰਚ ਗਿਆ ਸੀ. ਜਦੋਂ ਟੀਮ ਦਾ ਸਕੋਰ 10 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ਤੇ 71 ਦੌੜਾਂ ਸੀ. ਕੋਲਕਾਤਾ ਨੂੰ ਜਿੱਤ ਲਈ 125 ਦੌੜਾਂ ਦੀ ਜ਼ਰੂਰਤ ਸੀ.
11 ਵਾਂ ਓਵਰ ਸੁੱਟਣ ਆਏ ਰਾਹੁਲ ਚਾਹਰ ਨੇ ਪਹਿਲੀ ਗੇਂਦ 'ਤੇ ਕਾਰਤਿਕ (30 ਦੌੜਾਂ, 23 ਗੇਂਦਾਂ, 5 ਚੌਕੇ) ਨੂੰ ਐੱਲ.ਬੀ.ਡਬਲਯੂ ਆਉਟ ਕਰਕੇ ਕੇਕੇਆਰ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ. ਕਾਰਤਿਕ ਦੇ ਬਾਅਦ ਰਾਣਾ (24 ਦੌੜਾਂ, 18 ਗੇਂਦਾਂ) ਨੂੰ ਕੀਰੌਨ ਪੋਲਾਰਡ ਨੇ ਪਵੇਲਿਅਨ ਦੀ ਰਾਹ ਦਿਖਾਈ.
ਕੋਲਕਾਤਾ ਦੀਆਂ 3 ਵਿਕਟਾਂ ਡਿਗ ਜਾਣ ਤੋਂ ਬਾਅਦ ਵੀ ਉਹਨਾਂ ਦੀਆਂ ਉਮੀਦਾਂ ਜਿੰਦਾ ਸੀ ਕਿਉਂਕਿ ਉਹਨਾਂ ਦੇ ਸਭ ਤੋਂ ਖਤਰਨਾਕ ਬੱਲੇਬਾਜ਼ ਆਂਦਰੇ ਰਸਲ ਅਤੇ ਈਯਨ ਮੋਰਗਨ ਵਿਕਟ' ਤੇ ਅਜੇ ਵੀ ਖੜ੍ਹੇ ਸਨ.
ਹੁਣ ਸਭ ਕੁਝ ਇਹਨਾਂ ਦੋਵਾਂ 'ਤੇ ਸੀ, ਪਰ ਮੁੰਬਈ ਦੇ ਗੇਂਦਬਾਜ਼ ਵੀ ਪੂਰੀ ਰਣਨੀਤੀ ਨਾਲ ਗੇਂਦਬਾਜ਼ੀ ਕਰ ਰਹੇ ਸੀ. ਮੋਰਗਨ ਤੇ ਰਸਲ ਮੁੰਬਈ ਦੇ ਗੇਂਦਬਾਜ਼ਾਂ ਦੇ ਖਿਲਾਫ ਤੇਜ਼ੀ ਨਾਲ ਦੌੜ੍ਹਾਂ ਨਹੀਂ ਬਣਾ ਸਕੇ. ਵੱਧ ਰਹੀ ਰਨ ਰੇਟ ਦੇ ਕਾਰਨ ਦੋਵਾਂ ਨੂੰ ਜੋਖਮ ਲੈਣਾ ਪਿਆ. ਇਸ ਕੋਸ਼ਿਸ਼ ਵਿਚ, ਰਸਲ ਜਸਪ੍ਰੀਤ ਬੁਮਰਾਹ ਦੀ ਇਕ ਗੇਂਦ ਤੇ ਲੰਬਾ ਸ਼ਾਟ ਮਾਰਨ ਗਏ ਪਰ ਉਹ ਬੋਲਡ ਹੋ ਗਏ. ਰਸਲ ਨੇ 11 ਗੇਂਦਾਂ 'ਤੇ ਸਿਰਫ 11 ਦੌੜਾਂ ਬਣਾਈਆਂ। ਉਸੇ ਓਵਰ ਵਿੱਚ, ਬੁਮਰਾਹ ਨੇ ਮੋਰਗਨ ਨੂੰ ਵੀ ਪਵੇਲੀਅਨ ਭੇਜਕੇ ਮੁੰਬਈ ਦੀ ਜਿਤ ਪੱਕੀ ਕਰ ਦਿੱਤੀ. ਮੋਰਗਨ 20 ਗੇਂਦਾਂ ਖੇਡਣ ਤੋਂ ਬਾਅਦ ਸਿਰਫ 16 ਦੌੜਾਂ ਹੀ ਬਣਾ ਸਕੇ.
ਇਥੋਂ ਮੁੰਬਈ ਦੀ ਜਿੱਤ ਮਹਿਜ਼ ਇੱਕ ਔਪਚਾਰਿਕਤਾ ਸੀ। ਹਾਲਾਂਕਿ, ਪੈਟ ਕਮਿੰਸ ਨੇ 12 ਗੇਂਦਾਂ ਵਿੱਚ ਚਾਰ ਛੱਕਿਆਂ ਅਤੇ ਇੱਕ ਚੌਕੇ ਦੀ ਮਦਦ ਨਾਲ 33 ਦੌੜਾਂ ਬਣਾਈਆਂ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਇਸ ਤੋਂ ਪਹਿਲਾਂ ਕੋਲਕਾਤਾ ਨੇ ਟਾੱਸ ਜਿੱਤ ਕੇ ਮੁੰਬਈ ਨੂੰ ਬੱਲੇਬਾਜ਼ੀ ਲਈ ਬੁਲਾਇਆ ਸੀ। ਚੇਨਈ ਖ਼ਿਲਾਫ਼ ਤੇਜ਼ ਪਾਰੀ ਖੇਡਣ ਵਾਲੇ ਕਵਿੰਟਨ ਡੀ ਕਾੱਕ ਮੈਚ ਦੇ ਸ਼ੁਰੂ ਵਿੱਚ ਹੀ ਆਉਟ ਹੋ ਗਏ. ਸ਼ਿਵਮ ਮਾਵੀ ਦੀ ਗੇਂਦ ਖਿੱਚਣ ਗਏ ਡੀ ਕਾੱਕ ਨੂੰ ਨਿਖਿਲ ਨਾਇਕ ਨੇ ਕੈਚ ਕਰਕੇ ਪਵੇਲਿਅਨ ਦੀ ਰਾਹ ਦਿਖਾਈ.
ਇਸ ਤੋਂ ਬਾਅਦ ਰੋਹਿਤ ਅਤੇ ਸੂਰਯਕੁਮਾਰ ਯਾਦਵ ਨੂੰ ਸ਼ੁਰੂ ਵਿਚ ਕੁਝ ਮੁਸ਼ਕਲਾਂ ਆਈਆਂ, ਪਰ ਦੋਵਾਂ ਨੇ ਆਪਣੀ ਬੱਲੇਬਾਜ਼ੀ ਦੌਰਾਨ ਚੰਗਾ ਰਨਰੇਟ ਕਾਇਮ ਰੱਖਿਆ. ਪਾਵਰਪਲੇ 'ਚ ਮੁੰਬਈ ਦਾ ਸਕੋਰ ਇਕ ਵਿਕਟ' ਤੇ 59 ਦੌੜਾਂ ਸੀ.
ਰਣਨੀਤਕ ਸਮਾਂ ਖਤਮ ਹੋਣ ਤੱਕ ਮੁੰਬਈ ਨੇ ਅੱਠ ਓਵਰਾਂ ਵਿਚ ਇਕ ਵਿਕਟ ਗਵਾ ਕੇ 83 ਦੌੜਾਂ ਬਣਾਈਆਂ ਸਨ। ਦੋਵੇਂ ਖਿਡਾਰੀ ਆਸਾਨੀ ਨਾਲ ਆਪਣੇ ਅਰਧ ਸੈਂਕੜੇ ਵੱਲ ਵਧ ਰਹੇ ਸਨ. ਪਰ ਸੂਰਯਕੁਮਾਰ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਪਹਿਲਾਂ ਹੀ ਰਨ ਆਉਟ ਹੋ ਗਏ. ਹਾਲਾਂਕਿ, ਰੋਹਿਤ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਪੂਰੀ ਫੌਰਮ ਵਿਚ ਆ ਗਏ ਸੀ.
ਸੂਰਯਕੁਮਾਰ ਤੋਂ ਬਾਅਦ ਰੋਹਿਤ ਨੇ ਸੌਰਵ ਤਿਵਾੜੀ ਨਾਲ ਪਾਰੀ ਅੱਗੇ ਵਧਉਣੀ ਸ਼ੁਰੂ ਕੀਤੀ. ਸੌਰਵ (21 ਦੌੜਾਂ, 13 ਗੇਂਦਾਂ, 1 ਚੌਕਾ, 1 ਛੱਕਾ) ਨੇ ਰੋਹਿਤ ਨਾਲ ਮਿਲਕੇ ਸਕੋਰ ਨੂੰ ਕੁਲ 147 ਦੌੜਾਂ 'ਤੱਕ ਪਹੁੰਚਾ ਦਿੱਤਾ.
ਉਮੀਦ ਕੀਤੀ ਜਾ ਰਹੀ ਸੀ ਕਿ ਹਾਰਦਿਕ ਪਾਂਡਿਆ ਇਸ ਮੈਚ ਵਿਚ ਤੂਫਾਨੀ ਪਾਰੀ ਖੇਡਣਗੇ. ਪਰ ਉਹ ਸਿਰਫ ਦੋ ਚੌਕੇ ਅਤੇ ਇੱਕ ਛੱਕਾ ਲਗਾਉਣ ਤੋਂ ਬਾਅਦ ਬਦਕਿਸਮਤੀ ਨਾਲ ਹਿੱਟ ਵਿਕਟ ਹੋ ਗਏ.
ਕੋਲਕਾਤਾ ਲਈ ਪਹਿਲੀ ਵਿਕਟ ਹਾਸਲ ਕਰਨ ਵਾਲੇ ਮਾਵੀ ਨੇ ਰੋਹਿਤ ਨੂੰ ਆਪਣਾ ਦੂਜਾ ਸ਼ਿਕਾਰ ਬਣਾਇਆ. ਅੰਤ ਵਿੱਚ ਪੋਲਾਰਡ (13) ਅਤੇ ਕ੍ਰੂਨਲ ਪਾਂਡਿਆ (1) ਅਜੇਤੂ ਰਹੇ.
ਮਾਵੀ ਕੋਲਕਾਤਾ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਸਫਲ ਗੇਂਦਬਾਜ਼ ਸੀ. ਉਹਨਾਂ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦੇਕੇ ਦੋ ਵਿਕਟਾਂ ਲਈਆਂ. ਇਸ ਦੌਰਾਨ ਉਹਨਾਂ ਨੇ ਇੱਕ ਓਵਰ ਮੈਡੇਨ ਵੀ ਕਰਾਇਆ.