IND vs ENG: 'ਟੀਮ ਇੰਡੀਆ ਨੂੰ ਹਲਕੇ ਵਿਚ ਨਾ ਲਵੋ', ਨਾਸਿਰ ਹੁਸੈਨ ਨੇ ਇੰਗਲੈਂਡ ਨੂੰ ਭਾਰਤ ਦੌਰੇ ਤੋਂ ਪਹਿਲਾਂ ਦਿੱਤੀ ਚਿਤਾਵਨੀ

Updated: Wed, Jan 27 2021 12:07 IST
Nasser Hussain

ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਆਪਣੀ ਟੀਮ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਮੇਜ਼ਬਾਨਾਂ ਨੂੰ ਹਲਕੇ ਵਿਚ ਨਾ ਲੈਣ ਅਤੇ ਭਾਰਤ ਵਿਚ ਹੋਣ ਜਾ ਰਹੀ ਟੈਸਟ ਸੀਰੀਜ਼ ਲਈ ਉਨ੍ਹਾਂ ਦੀ ਸਰਬੋਤਮ ਟੀਮ ਦੀ ਚੋਣ ਕਰਨ।

ਚੇਨਈ ਦਾ ਐਮ.ਏ. ਚਿਦੰਬਰਮ ਸਟੇਡੀਅਮ, ਜਿਸ ਨੂੰ ਚੇਪੋਕ ਕਿਹਾ ਜਾਂਦਾ ਹੈ, ਭਾਰਤ ਅਤੇ ਇੰਗਲੈਂਡ ਵਿਚਾਲੇ ਆਉਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਸ ਮੈਦਾਨ 'ਤੇ ਮੇਜ਼ਬਾਨ ਟੀਮ ਦਾ ਇੰਗਲੈਂਡ ਖਿਲਾਫ ਸ਼ਾਨਦਾਰ ਰਿਕਾਰਡ ਹੈ।

ਨਾਸਿਰ ਨੇ ਸਕਾਈ ਸਪੋਰਟਸ ਨਾਲ ਗੱਲਬਾਤ ਕਰਦਿਆੰ ਕਿਹਾ, "ਕੋਈ ਵੀ ਟੀਮ ਜੋ ਆਸਟਰੇਲੀਆ ਜਾਂਦੀ ਹੈ, 36 ਦੌੜਾਂ 'ਤੇ ਆਲਆਉਟ ਹੋ ਜਾਂਦੀ ਹੈ, ਫਿਰ 0-1 ਤੋਂ ਪਿੱਛੇ ਹੋ ਜਾੰਦੀ ਹੈ, ਕੋਹਲੀ ਵਾਪਸ ਚਲੇ ਜਾਂਦੇ ਹਨ, ਆਪਣੇ ਕਈ ਸ਼ਾਨਦਾਰ ਗੇਂਦਬਾਜ਼ ਗੁਆ ਦਿੰਦੇ ਹਨ ਅਤੇ ਫਿਰ ਜੇ ਉਹ ਜਿੱਤ ਜਾਂਦੀ ਹੈ ਤਾਂ ਉਸਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ।"

ਉਹਨਾਂ ਨੇ ਕਿਹਾ, "ਉਹ ਇਕ ਸਖ਼ਤ ਟੀਮ ਹਨ। ਮੇਰੇ ਖਿਆਲ ਵਿਚ ਕੋਹਲੀ ਨੇ ਇਸ ਟੀਮ ਨੂੰ ਇਸ ਤਰ੍ਹਾਂ ਬਣਾਇਆ ਹੈ। ਉਹ ਘਰ ਵਿਚ ਕੋਈ ਗਲਤੀ ਨਹੀਂ ਕਰਦੇ। ਉਹ ਇਕ ਸਾਂਝੀ ਟੀਮ ਹੈ।”

 

ਸਾਬਕਾ ਕਪਤਾਨ ਨੇ ਕਿਹਾ ਕਿ ਇੰਗਲੈਂਡ ਨੂੰ ਆਪਣੇ ਪਹਿਲੇ ਟੈਸਟ ਵਿਚ ਆਪਣੀ ਸਰਬੋਤਮ ਟੀਮ ਨਾਲ ਉਤਰਣਾ ਚਾਹੀਦਾ ਹੈ। ਅੱਗੇ ਗੱਲ ਕਰਦਿਆੰ ਉਹਨਾਂ ਨੇ ਕਿਹਾ, "ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੈਂ ਹਮੇਸ਼ਾਂ ਵੇਖਿਆ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਲੜੀ ਹਮੇਸ਼ਾਂ ਸ਼ਾਨਦਾਰ ਰਹੀ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਸਭ ਤੋਂ ਵਧੀਆ 13 ਤੋਂ 15 ਖਿਡਾਰੀਆਂ ਨਾਲ ਚੇਨਈ ਜਾਉ।”

ਇੰਗਲੈਂਡ ਦੀ ਟੀਮ ਭਾਰਤ ਦੇ ਆਪਣੇ ਦੌਰੇ 'ਤੇ ਚੇਨੱਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿਚ ਆਪਣੇ ਉਦਘਾਟਨੀ ਦੋਵੇਂ ਟੈਸਟ ਮੈਚ ਖੇਡੇਗੀ। ਪਹਿਲਾ ਟੈਸਟ 5 ਤੋਂ 9 ਫਰਵਰੀ ਤੱਕ ਖੇਡਿਆ ਜਾਵੇਗਾ ਜਦਕਿ ਦੂਜਾ ਟੈਸਟ 13 ਤੋਂ 17 ਫਰਵਰੀ ਤੱਕ ਖੇਡਿਆ ਜਾਵੇਗਾ।

TAGS