ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2021 ਦੇ ਫਾਈਨਲ 'ਚ ਪਹੁੰਚਿਆ ਨਿਊਜ਼ੀਲੈਂਡ

Updated: Thu, Nov 11 2021 15:37 IST
Cricket Image for ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2021 ਦੇ ਫਾਈਨਲ 'ਚ ਪਹੁੰਚਿਆ ਨਿਊਜ਼ੀਲੈਂ (Image Source: Google)

ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਆਬੂ ਧਾਬੀ 'ਚ ਖੇਡੇ ਗਏ ICC T20 ਵਿਸ਼ਵ ਕੱਪ 2021 ਦੇ ਪਹਿਲੇ ਸੈਮੀਫਾਈਨਲ ਮੈਚ 'ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਨਿਊਜ਼ੀਲੈਂਡ ਦੀ ਟੀਮ ਇਸ ਫਾਰਮੈਟ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਹੈ।

ਇੰਗਲੈਂਡ ਦੇ 166 ਦੌੜਾਂ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਇੱਕ ਓਵਰ ਬਾਕੀ ਰਹਿੰਦਿਆਂ 5 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਨਿਊਜ਼ੀਲੈਂਡ ਦੀ ਜਿੱਤ ਦੇ ਹੀਰੋ ਰਹੇ ਸਲਾਮੀ ਬੱਲੇਬਾਜ਼ ਡੇਰਿਲ ਮਿਸ਼ੇਲ ਨੇ 47 ਗੇਂਦਾਂ 'ਚ ਚਾਰ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਬਾਦ 72 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਡੇਵੋਨ ਕੋਨਵੇ ਨੇ 38 ਗੇਂਦਾਂ 'ਤੇ 46 ਦੌੜਾਂ ਬਣਾਈਆਂ, ਜਦਕਿ ਜੇਮਸ ਨੀਸ਼ਮ ਨੇ 11 ਗੇਂਦਾਂ 'ਤੇ 27 ਦੌੜਾਂ ਦੀ ਅਹਿਮ ਪਾਰੀ ਖੇਡੀ।

ਇੰਗਲੈਂਡ ਲਈ ਕ੍ਰਿਸ ਵੋਕਸ ਅਤੇ ਲਿਆਮ ਲਿਵਿੰਗਸਟੋਨ ਨੇ ਦੋ-ਦੋ ਅਤੇ ਆਦਿਲ ਰਾਸ਼ਿਦ ਨੇ ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਨੇ ਮੋਈਨ ਅਲੀ (ਅਜੇਤੂ 51) ਅਤੇ ਡੇਵਿਡ ਮਲਾਨ (41 ਦੌੜਾਂ) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 166 ਦੌੜਾਂ ਬਣਾਈਆਂ।

ਇੰਗਲੈਂਡ ਲਈ ਮਲਾਨ ਅਤੇ ਅਲੀ ਨੇ 43 ਗੇਂਦਾਂ ਵਿੱਚ 63 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਪਰ ਇਹ ਇੰਗਲੈਂਡ ਲਈ ਕਾਫੀ ਨਹੀਂ ਸੀ। ਦੂਜੇ ਪਾਸੇ ਨਿਉਜ਼ੀਲੈਂਡ ਲਈ ਐਡਮ ਮਿਲਨੇ, ਈਸ਼ ਸੋਢੀ, ਟਿਮ ਸਾਊਥੀ ਅਤੇ ਜੇਮਸ ਨੀਸ਼ਮ ਨੇ ਇਕ-ਇਕ ਵਿਕਟ ਲਈ।

TAGS