IPL 2020: ਗੌਤਮ ਗੰਭੀਰ ਨੇ ਏਬੀ ਡੀਵਿਲੀਅਰਸ ਨਾਲ ਕੀਤੀ ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਦੀ ਤੁਲਨਾ

Updated: Sun, Sep 13 2020 17:23 IST
IPL 2020: ਗੌਤਮ ਗੰਭੀਰ ਨੇ ਏਬੀ ਡੀਵਿਲੀਅਰਸ ਨਾਲ ਕੀਤੀ ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਦੀ ਤੁਲਨਾ Images (Twitter)

ਸਾਬਕਾ ਖੱਬੇ ਹੱਥ ਦੇ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸਟਾਰ ਸਪੋਰਟਸ ਵਿਖੇ ਇਕ ਟਾੱਕ ਸ਼ੋਅ ਦੌਰਾਨ ਕਿਹਾ ਹੈ ਕਿ ਖੱਬੇ ਹੱਥ ਦੇ ਵੈਸਟਇੰਡੀਜ਼ ਦੇ ਯੁਵਾ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਕੋਲ ਵਿਸ਼ਵ ਕ੍ਰਿਕਟ ਦਾ ਹਰ ਸ਼ਾੱਟ ਹੈ। ਉਨ੍ਹਾਂ ਕਿਹਾ ਕਿ ਇਹ ਬੱਲੇਬਾਜ਼ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਏਬੀ ਡੀਵਿਲੀਅਰਸ ਦੀ ਤਰ੍ਹਾਂ ਕ੍ਰਿਕਟ ਵਿੱਚ ਹਰ ਇੱਕ ਸ਼ਾਟ ਖੇਡਣ ਵਿੱਚ ਮਾਹਰ ਹੈ।

ਗੰਭੀਰ ਨੇ ਇਹ ਵੀ ਕਿਹਾ ਕਿ ਉਹ ਆਉਣ ਵਾਲੇ ਆਈਪੀਐਲ ਵਿੱਚ ਨਿਕੋਲਸ ਪੂਰਨ ਨੂੰ ਬੱਲੇਬਾਜ਼ੀ ਕਰਦਿਆਂ ਵੇਖਣਾ ਚਾਹੁਣਗੇ।

ਗੰਭੀਰ ਨੇ ਕਿਹਾ, "ਅਸੀਂ ਏਬੀ ਡੀਵਿਲੀਅਰਸ ਨੂੰ 360°  ਦਾ ਖਿਡਾਰੀ ਕਹਿੰਦੇ ਹਾਂ ਪਰ ਨਿਕੋਲਸ ਪੂਰਨ ਕੋਲ ਹਰ ਤਰ੍ਹਾਂ ਦਾ ਸ਼ਾੱਟ ਹੈ। ਉਹ ਰਿਵਰਸ ਸਵੀਪ ਅਤੇ ਨਾਰਮਲ ਸਵੀਪ ਦੇ ਨਾਲ-ਨਾਲ ਵੱਡੇ ਸ਼ਾਟ ਖੇਡਣ ਵਿੱਚ ਮਾਹਰ ਹੈ।"

ਗੰਭੀਰ ਨੇ ਅਨਿਲ ਕੁੰਬਲੇ ਨੂੰ ਇਕ ਮਹਾਨ ਕੋਚ ਦੱਸਿਆ। ਉਨ੍ਹਾਂ ਕਿਹਾ, "ਇੱਕ ਖਿਡਾਰੀ ਹੋਣ ਦੇ ਨਾਤੇ, ਜਦੋਂ ਉਹ ਅਨਿਲ ਕੁੰਬਲੇ ਵਰਗੇ ਕੋਚ ਨਾਲ ਖੇਡਣਗੇ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਨਿਲ ਕੁੰਬਲੇ ਪੂਰਨ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਵਾਉਣ ਵਿਚ ਸਫਲ ਹੋਣਗੇ।"

ਗੰਭੀਰ ਨੇ ਕਿਹਾ ਕਿ ਅਨਿਲ ਕੁੰਬਲੇ ਇਕ ਮਹਾਨ ਕੋਚ ਹਨ। ਅਤੇ ਜਿਸ ਤਰ੍ਹਾਂ ਉਹਨਾਂ ਨੇ ਮੁੰਬਈ ਇੰਡੀਅਨਜ਼ ਨੂੰ ਚੈਂਪੀਅਨ ਬਣਾਉਣ ਵਿਚ ਸਹਾਇਤਾ ਕੀਤੀ, ਉਸੇ ਤਰ੍ਹਾਂ ਉਹ ਕਿੰਗਜ਼ ਇਲੈਵਨ ਪੰਜਾਬ ਨੂੰ ਵੀ ਆਪਣਾ ਪੂਰਾ ਸਹਿਯੋਗ ਦੇਣਗੇ.

TAGS