IPL 2020: ਕਿੰਗਜ਼ ਇਲੈਵਨ ਪੰਜਾਬ ਦੇ ਸੀਈਓ ਨੇ ਕਿਹਾ, ਆਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀਆਂ ਦਾ ਸ਼ੁਰੂਆਤੀ ਮੈਚਾਂ ਵਿੱਚ ਖੇਡਣਾ ਮੁਸ਼ਕਲ

Updated: Tue, Sep 15 2020 16:16 IST
IPL 2020: ਕਿੰਗਜ਼ ਇਲੈਵਨ ਪੰਜਾਬ ਦੇ ਸੀਈਓ ਨੇ ਕਿਹਾ, ਆਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀਆਂ ਦਾ ਸ਼ੁਰੂਆਤੀ ਮੈਚਾਂ ਵਿੱਚ (Twitter)

ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਤੀਸ਼ ਮੈਨਨ ਨੇ ਸੋਮਵਾਰ ਨੂੰ ਕਿਹਾ ਕਿ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਕਿ ਕੀ ਆਈਪੀਐਲ ਦੇ ਆਗਾਮੀ ਸੀਜ਼ਨ ਲਈ ਗ੍ਰੇਟ ਬ੍ਰਿਟੇਨ ਤੋਂ ਇਕ ਬਾਇਓ ਸਿਕਿਓਰ ਬੱਬਲ ਤੋਂ ਦੂਜੇ ਬੱਬਲ ਵਿਚ ਖਿਡਾਰੀਆਂ ਨੂੰ ਲਿਆਉਣਾ ਸੰਭਵ ਹੋਵੇਗਾ ਜਾਂ ਨਹੀਂ। 

ਇੰਗਲੈਂਡ ਅਤੇ ਆਸਟਰੇਲੀਆ ਦੀਆਂ ਟੀਮਾਂ ਇਸ ਸਮੇਂ ਇੰਗਲੈਂਡ ਵਿਚ ਵਨਡੇ ਸੀਰੀਜ਼ ਖੇਡ ਰਹੀਆਂ ਹਨ। ਅਜਿਹੀਆਂ ਖਬਰਾਂ ਆਈਆਂ ਸਨ ਕਿ ਇਨ੍ਹਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਯੂਏਈ ਦੇ ਨਿਯਮਾਂ ਅਨੁਸਾਰ ਕਵਾਰੰਟੀਨ ਰਹਿਣਾ ਪਏਗਾ ਪਰ ਕੋਲਕਾਤਾ ਨਾਈਟ ਰਾਈਡਰਜ਼ ਦੇ ਸੀਈਓ ਵੈਂਕੀ ਮੈਸੂਰ ਨੇ ਇਸ ਗੱਲ ਤੋਂ ਉਲਟ ਬਿਆਨ ਦਿੱਤਾ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਟੀਮ ਵਿਚ ਸ਼ਾਮਲ ਇਨ੍ਹਾਂ ਦੇਸ਼ਾਂ ਦੇ ਖਿਡਾਰੀ ਟੀਮ ਦੇ ਪਹਿਲੇ ਮੈਚ ਲਈ ਉਪਲੱਬਧ ਹੋਣਗੇ।

ਮੈਸੂਰ ਨੇ ਕਿਹਾ ਸੀ ਕਿ ਖਿਡਾਰੀਆਂ ਨੂੰ ਕੁਆਰੰਟੀਨ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਖਿਡਾਰੀ ਇਕ ਬੱਬਲ ਤੋਂ ਦੂਜੇ ਬੱਬਲ ਵਿਚ ਆ ਰਹੇ ਹਨ. ਪਰ ਮੈਨਨ  ਇਸ ਨੂੰ ਲੈਕੇ ਆਸ਼ਵਸਤ ਨਹੀਂ ਹਨ.

ਉਨ੍ਹਾਂ ਕਿਹਾ, “ਇਸ ਬਾਰੇ ਕਿਸੇ ਨੂੰ ਸਪੱਸ਼ਟਤਾ ਨਹੀਂ ਹੈ। ਬੀਸੀਸੀਆਈ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਕੀ ਕਵਾਰੰਟੀਨ ਦਾ ਸਮਾਂ ਘੱਟ ਕੀਤਾ ਜਾ ਸਕਦਾ ਹੈ ਕਿਉਂਕਿ ਖਿਡਾਰੀ ਇਕ ਬੱਬਲ ਤੋਂ ਦੂਜੇ ਬੱਬਲ ਵਿਚ ਆ ਰਹੇ ਹਨ। ਸਾਡੇ ਕੋਲ ਅਜੇ ਕਿਸੇ ਬਾਰੇ ਸਪੱਸ਼ਟਤਾ ਨਹੀਂ ਹੈ।"

ਆਈਪੀਐਲ ਵਿਚ ਪੰਜਾਬ ਦੀ ਟੀਮ ਚ ਸ਼ਾਮਲ ਆਸਟਰੇਲੀਆ ਦੇ ਗਲੇਨ ਮੈਕਸਵੈਲ ਅਤੇ ਇੰਗਲੈਂਡ ਦੇ ਕ੍ਰਿਸ ਜਾਰਡਨ ਇਸ ਸਮੇਂ ਵਨਡੇ ਸੀਰੀਜ਼ ਵਿਚ ਖੇਡ ਰਹੇ ਹਨ। ਪੰਜਾਬ ਆਪਣਾ ਪਹਿਲਾ ਮੈਚ 20 ਸਤੰਬਰ ਨੂੰ ਦਿੱਲੀ ਕੈਪਿਟਲਸ ਦੇ ਖਿਲਾਫ ਖੇਡਣਾ ਹੈ।

ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਲੜੀ ਇਸ ਸਮੇਂ 1-1 ਨਾਲ ਹੈ ਅਤੇ ਸੀਰੀਜ਼ ਦਾ ਆਖਰੀ ਮੈਚ ਖੇਡਿਆ ਜਾਣਾ ਹੈ।

ਪੰਜਾਬ ਅਜੇ ਇਕ ਵੀ ਵਾਰ ਆਈਪੀਐਲ ਨਹੀਂ ਜਿੱਤ ਸਕਿਆ ਹੈ। ਇਸ ਬਾਰੇ, ਮੈਨਨ ਨੇ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇਸ ਵਾਰ ਖਿਤਾਬ ਜਿੱਤਾਂਗੇ. ਇਹ ਫਾਰਮੈਟ ਹੈ ਜਿੱਥੇ ਕੁਝ ਵੀ ਹੋ ਸਕਦਾ ਹੈ."

TAGS