PAK vs SA: ਕਰਾਚੀ ਟੈਸਟ ਵਿਚ ਪਾਕਿਸਤਾਨ ਦੀ ਜ਼ਬਰਦਸਤ ਜਿੱਤ, ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

Updated: Sat, Jan 30 2021 10:01 IST
Pic Credit- ICC Twitter

ਖੱਬੇ ਹੱਥ ਦੇ ਸਪਿਨਰ ਨੌਮਾਨ ਅਲੀ ਨੇ ਸ਼ੁੱਕਰਵਾਰ ਨੂੰ ਇਥੇ ਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਖਿਲਾਫ ਪਾਕਿਸਤਾਨ ਦੀ ਸੱਤ ਵਿਕਟਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਨੌਮਾਨ ਨੇ ਪੰਜ ਵਿਕਟਾਂ ਲਈਆਂ ਜਦਕਿ ਯਾਸੀਰ ਸ਼ਾਹ ਨੇ ਵੀ ਚਾਰ ਵਿਕਟਾਂ ਲਈਆਂ। 

ਇਹਨਾਂ ਦੋਨਾਂ ਦੀ ਬਦੌਲਤ ਪਾਕਿਸਤਾਨ ਨੇ ਦੂਜੀ ਪਾਰੀ ਵਿਚ ਦੱਖਣੀ ਅਫਰੀਕਾ ਨੂੰ 245 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ ਫਿਰ 88 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੋ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ।

ਟੀਚੇ ਦਾ ਪਿੱਛਾ ਕਰਦਿਆੰ ਮੇਜ਼ਬਾਨ ਟੀਮ ਨੇ ਸਲਾਮੀ ਬੱਲੇਬਾਜ਼ ਇਮਰਾਨ ਬੱਟ (12), ਆਬਿਦ ਅਲੀ (10) ਅਤੇ ਕਪਤਾਨ ਬਾਬਰ ਆਜ਼ਮ (30) ਦੀਆਂ ਵਿਕਟਾਂ ਗੁਆਈਆੰ ਸੀ। ਅਜ਼ਹਰ ਅਲੀ (ਨਾਬਾਦ 31) ਅਤੇ ਫਵਾਦ ਆਲਮ (ਨਾਬਾਦ 4) ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

ਅਫਰੀਕੀ ਟੀਮ ਨੇ ਦਿਨ ਦੀ ਸ਼ੁਰੂਆਤ ਚਾਰ ਵਿਕਟਾਂ 'ਤੇ 187 ਦੌੜਾਂ' ਤੇ ਕੀਤੀ ਅਤੇ ਉਨ੍ਹਾਂ ਦੇ ਕੁਲ ਸਕੋਰ ਵਿਚ 58 ਦੌੜਾਂ ਹੀ ਹੋਰ ਜੁੜੀਆਂ। ਐਡੇਨ ਮਾਰਕਰਮ ਨੇ 74 ਅਤੇ ਰੇਸੀ ਵੈਨ ਡੇਰ ਡੁਸਨ ਨੇ 64 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਦੱਖਣੀ ਅਫਰੀਕਾ ਦਾ ਕੋਈ ਹੋਰ ਬੱਲੇਬਾਜ਼ ਕ੍ਰੀਜ਼ 'ਤੇ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਸਕਿਆ।

ਪਹਿਲੀ ਪਾਰੀ ਵਿਚ, ਮਹਿਮਾਨ ਟੀਮ 220 ਦੌੜਾਂ ‘ਬਣਾਈਆੰ ਸੀ, ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ 378 ਦੌੜਾਂ ਬਣਾਈਆਂ ਸਨ, ਮੇਜ਼ਬਾਨ ਟੀਮ ਨੇ 158 ਦੌੜਾਂ ਦੀ ਲੀਡ ਲੈ ਲਈ ਸੀ। ਖੱਬੇ ਹੱਥ ਦੇ ਬੱਲੇਬਾਜ਼ ਫਵਾਦ ਆਲਮ ਨੇ ਸ਼ਾਨਦਾਰ 109 ਦੌੜਾਂ ਬਣਾਈਆਂ ਸਨ, ਜਦਕਿ ਫਹੀਮ ਅਸ਼ਰਫ ਅਤੇ ਬਾਬਰ ਨੇ ਵੀ ਕ੍ਰਮਵਾਰ 64 ਅਤੇ 51 ਦਾ ਯੋਗਦਾਨ ਪਾਇਆ।

 

ਨੌਮਾਨ ਨੇ ਪੂਰੇ ਮੈਚ ਵਿਚ 73 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਜਦੋਂਕਿ ਯਾਸੀਰ ਨੇ ਕੁੱਲ ਸੱਤ ਵਿਕਟਾਂ 133 ਦੌੜਾਂ ਦੇ ਕੇ ਲਈਆਂ। ਹੁਣ ਦੋਵੇਂ ਟੀਮਾਂ ਰਾਵਲਪਿੰਡੀ ਵਿੱਚ 4 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖਰੀ ਟੈਸਟ ਵਿੱਚ ਇੱਕ ਦੂਸਰੇ ਦਾ ਸਾਹਮਣਾ ਕਰਨਗੀਆਂ।

ਸੰਖੇਪ ਸਕੋਰ: ਦੱਖਣੀ ਅਫਰੀਕਾ 220 ਅਤੇ 245 (ਆਈਡਨ ਮਾਰਕਰਾਮ 74, ਰਾਸੀ ਵੈਨ ਡੇਰ ਦੁਸੇਨ 64; ਨੌਮਾਨ ਅਲੀ 5/35) ਪਾਕਿਸਤਾਨ 378 ਅਤੇ 90/3 (ਅਜ਼ਹਰ ਅਲੀ 31 ਨਾਬਾਦ, ਬਾਬਰ ਆਜ਼ਮ 30; ਐਨਰਿਕ ਨੋਰਕੀਆ 2/45).

TAGS