PSL 2021: ਕੋਰੋਨਾਵਾਇਰਸ ਦੇ ਕਾਰਨ ਪਾਕਿਸਤਾਨ ਸੁਪਰ ਲੀਗ ਕੀਤੀ ਗਈ ਰੱਦ, 34 ਵਿਚੋਂ ਸਿਰਫ 14 ਮੈਚ ਹੀ ਹੋਏ ਸੀ ਪੂਰੇ
Updated: Thu, Mar 04 2021 16:33 IST
ਪਾਕਿਸਤਾਨ ਸੁਪਰ ਲੀਗ 2021 ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੀਐਸਐਲ ਦਾ ਛੇਵਾਂ ਸੀਜ਼ਨ ਅਣਮਿਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਕੋਰਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਇਹ ਫੈਸਲਾ ਲਿਆ ਹੈ।
ਜੇ ਅੰਕੜਿਆਂ ਨੂੰ ਧਿਆਨ ਵਿਚ ਰੱਖਿਆ ਜਾਵੇ, ਤਾਂ ਇਸ ਲੀਗ ਵਿਚ ਕੁਲ 34 ਮੈਚ ਖੇਡੇ ਜਾਣੇ ਸਨ, ਪਰ ਸਿਰਫ 14 ਮੈਚ ਹੀ ਕਰਵਾਏ ਗਏ। ਹੁਣ ਤੱਕ, ਇਸ ਲੀਗ ਵਿੱਚ ਦੁਨੀਆ ਭਰ ਵਿੱਚ ਖੇਡਣ ਵਾਲੇ ਕੁੱਲ 7 ਖਿਡਾਰੀ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ।
ਇਸ ਲੀਗ ਦੇ ਰੱਦ ਹੋਣ ਤੋਂ ਬਾਅਦ ਸਾਰੇ ਵਿਦੇਸ਼ੀ ਖਿਡਾਰੀਆਂ ਨੇ ਆਪਣੇ-ਆਪਣੇ ਦੇਸ਼ ਪਰਤਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਕੋਰੋਨਾਵਾਇਰਸ ਤੋਂ ਪੀੜਤ ਖਿਡਾਰੀ ਫਿਲਹਾਲ ਪਾਕਿਸਤਾਨ ਵਿਚ ਕਵਾਰੰਟੀਨ ਰਹਿਣਗੇ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ।