NZ vs PAK : ਨਿਉਜ਼ੀਲੈਂਡ ਦੌਰੇ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ, ਇਹ ਸਟਾਰ ਖਿਡਾਰੀ ਹੋਇਆ ਬਾਹਰ
ਪਾਕਿਸਤਾਨ ਦੇ ਬੱਲੇਬਾਜ਼ ਫਖਰ ਜ਼ਮਾਨ ਆਉਣ ਵਾਲੇ ਨਿਉਜ਼ੀਲੈਂਡ ਦੌਰੇ ਤੋਂ ਬਾਹਰ ਹੋ ਗਏ ਹਨ। ਉਹਨਾਂ ਨੂੰ ਬੁਖਾਰ ਹੈ ਅਤੇ ਟੀਮ ਦੇ ਦੌਰੇ ਲਈ ਰਵਾਨਾ ਹੋਣ ਤੱਕ ਉਹ ਠੀਕ ਨਹੀਂ ਹੋ ਸਕੇ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਕਿਹਾ ਕਿ ਫਖਰ ਦੀ ਹਾਲਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਲਾਹੌਰ ਦੇ ਟੀਮ ਹੋਟਲ ਤੋਂ ਅਲੱਗ ਕਰ ਦਿੱਤਾ ਗਿਆ ਸੀ, ਪਰ ਉਹਨਾਂ ਦਾ ਕੋਵਿਡ -19 ਟੈਸਟ ਨਕਾਰਾਤਮਕ ਆਇਆ ਸੀ।
ਪੀਸੀਬੀ ਵੱਲੋਂ ਜਾਰੀ ਬਿਆਨ ਵਿੱਚ ਟੀਮ ਦੇ ਡਾਕਟਰ ਸੋਹੇਲ ਸਲੀਮ ਨੇ ਕਿਹਾ, ‘‘ ਫਖਰ ਦੀ ਕੋਵਿਡ ਟੈਸਟ ਦੀ ਰਿਪੋਰਟ ਐਤਵਾਰ ਨੂੰ ਆਈ ਜੋ ਨਕਾਰਾਤਮਕ ਹੈ, ਪਰ ਉਸ ਨੂੰ ਅੱਜ ਬੁਖਾਰ ਹੈ।”
ਇਸ ਬਿਆਨ ਵਿੱਚ ਕਿਹਾ ਗਿਆ ਹੈ, "ਜਿਵੇਂ ਹੀ ਉਸਦੀ ਸਥਿਤੀ ਦਾ ਪਤਾ ਚੱਲਿਆ, ਉਹਨੂੰ ਟੀਮ ਹੋਟਲ ਵਿੱਚ ਅਲੱਗ ਕਰ ਦਿੱਤਾ ਗਿਆ। ਅਸੀਂ ਉਸਦੀ ਸਥਿਤੀ’ ਤੇ ਨਜ਼ਰ ਰੱਖ ਰਹੇ ਹਾਂ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਾਂ। ਹਾਲਾਂਕਿ, ਉਹ ਟੀਮ ਨਾਲ ਯਾਤਰਾ ਕਰਨ ਲਈ ਫਿਟ ਨਹੀਂ ਹਨ। ਇਸ ਲਈ ਉਹਨਾਂ ਨੇ ਟੀਮ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ।”
ਪਾਕਿਸਤਾਨ ਨੂੰ ਨਿਉਜ਼ੀਲੈਂਡ ਦੇ ਦੌਰੇ 'ਤੇ ਤਿੰਨ ਟੀ -20 ਅਤੇ ਦੋ ਟੈਸਟ ਮੈਚ ਖੇਡਣੇ ਹਨ। ਇਹ ਟੂਰ 18 ਦਸੰਬਰ ਨੂੰ ਸ਼ੁਰੂ ਹੋਵੇਗਾ. ਅਜਿਹੀ ਸਥਿਤੀ ਵਿੱਚ, ਫਖਰ ਦੀ ਟੀਮ ਵਿੱਚ ਗੈਰਮੌਜੂਦਗੀ ਦਾ ਟੀਮ ਦੇ ਪ੍ਰਦਰਸ਼ਨ ਉੱਤੇ ਨਿਸ਼ਚਤ ਤੌਰ ‘ਤੇ ਕੁਝ ਅਸਰ ਪੈ ਸਕਦਾ ਹੈ।