ਇਸ ਪਾਕਿਸਤਾਨੀ ਗੇਂਦਬਾਜ਼ ਨੇ ਕੀਤਾ ਕਮਾਲ, 4 ਗੇਂਦਾਂ ਵਿਚ 4 ਵਿਕਟਾਂ ਲੈਕੇ ਖੁਦ ਨੂੰ ਇਤਿਹਾਸ ਵਿਚ ਕਰਾਇਆ ਦਰਜ

Updated: Mon, Sep 21 2020 00:14 IST
ICC

ਜਿੱਥੇ ਸਾਰੀ ਦੁਨੀਆ ਆਈਪੀਐਲ ਦੇ ਹੈਂਗਓਵਰ ਵਿਚ ਡੁੱਬੀ ਹੋਈ ਹੈ, ਉਥੇ ਦੂਜੇ ਪਾਸੇ ਪਾਕਿਸਤਾਨ ਦੇ ਯੁਵਾ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਵਿਐਲਿਟੀ ਬਲਾਸਟ ਟੀ -20 ਵਿਚ ਧਮਾਕਾ ਕੀਰ ਦਿੱਤਾ ਹੈ। ਉਹਨਾਂ ਨੇ ਹੈਮਪਸ਼ਾਇਰ ਲਈ ਖੇਡਦੇ ਹੋਏ ਮਿਡਲਸੇਕਸ ਦੇ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਚਾਰ ਗੇਂਦਾਂ ਵਿੱਚ ਚਾਰ ਖਿਡਾਰੀਆਂ ਨੂੰ ਪਵੇਲੀਅਨ ਭੇਜਿਆ. ਉਹਨਾਂ ਨੇ ਮੈਚ ਵਿੱਚ 19 ਦੌੜਾਂ ਦੇ ਕੇ 6 ਵਿਕਟਾਂ ਲਈਆਂ।

ਅਫਰੀਦੀ ਦੇ ਇਸ ਲਾਜਵਾਬ ਤੇ ਇਤਿਹਾਸਕ ਪ੍ਰਦਰਸ਼ਨ ਦੌਰਾਨ ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਸਾਰੀਆਂ ਵਿਕਟਾਂ ਵਿਰੋਧੀ ਬੱਲੇਬਾਜ਼ਾਂ ਨੂੰ ਬੋਲਡ ਕਰਕੇ ਹਾਸਲ ਕੀਤੀਆਂ।

ਜਿਸ ਸਮੇਂ ਉਹ ਦੂਜੀ ਟੀਮ ਦੇ ਖੇਮੇ ਵਿਚ ਤਬਾਹੀ ਮਚਾ ਰਹੇ ਸੀ, ਉਸ ਸਮੇਂ ਮਿਡਲਸੇਕਸ ਟੀਮ ਨੂੰ ਜਿੱਤ ਲਈ 16 ਗੇਂਦਾਂ ਵਿੱਚ 21 ਦੌੜਾਂ ਦੀ ਜ਼ਰੂਰਤ ਸੀ, ਪਰ ਉਹਨਾਂ ਨੇ ਹੈਮਪਸ਼ਾਇਰ ਨੂੰ ਲਗਾਤਾਰ ਚਾਰ ਗੇਂਦਾਂ ਵਿੱਚ ਚਾਰ ਵਿਕਟਾਂ ਲੈਕੇ 20 ਦੌੜਾਂ ਨਾਲ ਜਿੱਤ ਦਿਲਵਾ ਦਿੱਤੀ।

ਟਾੱਸ ਜਿੱਤਣ ਤੋਂ ਬਾਅਦ ਹੈਮਪਸ਼ਾਇਰ ਦੀ ਟੀਮ ਬੱਲੇਬਾਜ਼ੀ ਲਈ ਆਈ ਅਤੇ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 141 ਦੌੜਾਂ ਬਣਾਈਆਂ। ਅਜਿਹੀ ਸਥਿਤੀ ਵਿੱਚ, ਜਿੱਤ ਲਈ 142 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ, ਮਿਡਲਸੇਕਸ ਦੀ ਟੀਮ ਨੇ 17 ਓਵਰਾਂ ਵਿੱਚ 6 ਵਿਕਟਾਂ ਉੱਤੇ 119 ਦੌੜਾਂ ਬਣਾ ਲਈਆਂ ਸੀ। ਫਿਰ ਸ਼ਾਹੀਨ ਅਫਰੀਦੀ ਨੇ ਆਪਣੀ ਮਨਮੋਹਕ ਗੇਂਦਬਾਜ਼ੀ ਦਾ ਮੁਜਾਹਿਰਾ ਪੇਸ਼ ਕਰਦਿਆਂ, ਚਮਤਕਾਰਕ ਪ੍ਰਦਰਸ਼ਨ ਕੀਤੀ.

 

TAGS