ਪ੍ਰਧਾਨ ਮੰਤਰੀ ਮੋਦੀ ਨੇ ਆਸਟਰੇਲੀਆ ਵਿਚ ਭਾਰਤ ਦੀ ਜਿੱਤ ਨੂੰ ਫਿਰ ਤੋਂ ਕੀਤਾ ਯਾਦ', ਮਨ ਕੀ ਬਾਤ 'ਚ ਜ਼ਾਹਿਰ ਕੀਤੀ ਖੁਸ਼ੀ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਸਟਰੇਲੀਆ ਖ਼ਿਲਾਫ਼ ਤਾਜ਼ਾ ਟੈਸਟ ਸੀਰੀਜ਼ ਜਿੱਤਣ ਲਈ ਇੱਕ ਵਾਰ ਫਿਰ ਭਾਰਤੀ ਕ੍ਰਿਕਟ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਟੀਮ ਦੀ ਸਖਤ ਮਿਹਨਤ ਅਤੇ ਟੀਮ ਵਰਕ ਪ੍ਰੇਰਣਾਦਾਇਕ ਹੈ।
ਮੋਦੀ ਨੇ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਕਿਹਾ, ''ਇਸ ਮਹੀਨੇ ਸਾਨੂੰ ਕ੍ਰਿਕਟ ਪਿੱਚ ਤੋਂ ਚੰਗੀ ਖ਼ਬਰ ਮਿਲੀ। ਸ਼ੁਰੂਆਤੀ ਨਿਰਾਸ਼ਾ ਤੋਂ ਬਾਅਦ, ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਆਸਟਰੇਲੀਆ ਵਿਚ ਲੜੀ ਤੇ ਇਤਿਹਾਸਕ ਕਬਜ਼ਾ ਕਰ ਲਿਆ। ਸਾਡੀ ਟੀਮ ਦੀ ਸਖਤ ਮਿਹਨਤ ਅਤੇ ਟੀਮ ਵਰਕ ਪ੍ਰੇਰਣਾਦਾਇਕ ਸੀ।”
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸ਼ਲਾਘਾ ਲਈ ਧੰਨਵਾਦ ਕਰਦਿਆਂ ਟਵੀਟ ਕੀਤਾ, "ਤੁਹਾਡਾ ਧੰਨਵਾਦ, ਨਰਿੰਦਰ ਮੋਦੀ ਜੀ, ਤੁਹਾਡੀਆਂ ਗੱਲਾਂ ਹੌਸਲਾ ਦੇਣ ਵਾਲੀਆਂ ਹਨ। ਟੀਮ ਇੰਡੀਆ ਤਿਰੰਗਾ ਲਹਿਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।"
ਐਡੀਲੇਡ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਭਾਰਤ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਇਸ ਮੈਚ ਦੀ ਦੂਜੀ ਪਾਰੀ ਵਿਚ ਸਿਰਫ 36 ਦੌੜਾਂ 'ਤੇ ਹੀ ਢੇਰ ਹੋ ਗਈ ਸੀ। ਭਾਰਤ ਨੇ ਇਥੋਂ ਜ਼ਬਰਦਸਤ ਵਾਪਸੀ ਕੀਤੀ ਅਤੇ ਬਾਰਡਰ-ਗਾਵਸਕਰ ਟਰਾਫੀ ਜਿੱਤੀ।