ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਨੂੰ ਮਾਰਨ ਵਾਲਿਆਂ ਦੇ ਖਿਲਾਫ ਪੰਜਾਬ ਪੁਲਿਸ ਨੇ ਚੁੱਕਿਆ ਵੱਡਾ ਕਦਮ

Updated: Wed, Sep 02 2020 10:27 IST
ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਨੂੰ ਮਾਰਨ ਵਾਲਿਆਂ ਦੇ ਖਿਲਾਫ ਪੰਜਾਬ ਪੁਲਿਸ ਨੇ ਚੁੱਕਿਆ ਵੱਡਾ ਕਦਮ Images (IANS)

ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨੇ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੀ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ ਦੇ ਬਾਅਦ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਰੈਨਾ ਦੇ ਫੂਫਾ ਅਸ਼ੋਕ ਕੁਮਾਰ ਦੀ ਘਟਨਾ ਵਾਲੇ ਦਿਨ ਮੌਤ ਹੋ ਗਈ ਜਦਕਿ ਉਸ ਦੇ ਬੇਟੇ ਕੌਸ਼ਲ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਸੋਮਵਾਰ ਨੂੰ ਉਸਦੀ ਵੀ ਮੌਤ ਹੋ ਗਈ।

ਅਸ਼ੋਕ ਕੁਮਾਰ ਦੀ ਪਤਨੀ ਯਾਨੀ ਰੈਨਾ ਦੀ ਭੂਆ ਆਸ਼ਾ ਰਾਣੀ ਦੀ ਹਾਲਤ ਅਜੇ ਵੀ ਗੰਭੀਰ ਹੈ।

ਡੀਜੀਪੀ ਦਿਨਕਰ ਗੁਪਤਾ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹਮਲਾ ਇੱਕ ਅਪਰਾਧਿਕ ਗਿਰੋਹ ਦੁਆਰਾ ਕੀਤਾ ਗਿਆ ਸੀ ਜੋ ਆਮ ਤੌਰ ‘ਤੇ ਪੰਜਾਬ-ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਵਿਚ ਆਪਣਾ ਕੰਮ ਕਰਦੇ ਹਨ। ਐਸਆਈਟੀ ਨੂੰ ਹਰ ਸੰਭਵ ਐਂਗਲ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ. 24 ਘੰਟੇ ਇਸ ਮਾਮਲੇ ਦੀ ਜਾਂਚ ਲਈ ਕ੍ਰਾਈਮ ਕੰਟਰੋਲ ਸ਼ਾਖਾ ਤੋਂ ਇੱਕ ਵਿਸ਼ੇਸ਼ ਟੀਮ ਵੀ ਮੰਗਾਈ ਗਈ ਹੈ।

ਇਸੇ ਤਰ੍ਹਾਂ ਦੇ ਜੁਰਮਾਂ ਵਿਚ ਸ਼ਾਮਲ ਸ਼ੱਕੀ ਅਪਰਾਧੀਆਂ ਨੂੰ ਫੜਨ ਲਈ ਅੰਤਰਰਾਜੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਅਤੇ ਲਗਭਗ 35 ਲੋਕ ਪੁਲਿਸ ਦੀ ਨਜ਼ਰ ਵਿਚ ਹਨ।

ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਕੁਝ ਲੋਕਾਂ ਦੀ ਸ਼ੱਕੀ ਵਿਅਕਤੀਆਂ ਅਤੇ ਉਨ੍ਹਾਂ ਦੇ ਮੋਬਾਈਲ ਵਜੋਂ ਪਛਾਣ ਕੀਤੀ ਗਈ ਹੈ ਅਤੇ ਉਹ ਲੋਕ ਕਿੱਥੇ ਸਨ, ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਵਿਖੇ ਛਾਪੇਮਾਰੀ ਵੀ ਕੀਤੀ ਹੈ।

ਇਸ ਦੇ ਨਾਲ ਹੀ ਅਸ਼ੋਕ ਕੁਮਾਰ ਨਾਲ ਕੰਮ ਕਰਦੇ ਛੇ ਮਜ਼ਦੂਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਤਕਨੀਕੀ ਜਾਂਚ ਲਈ ਕ੍ਰਾਈਮ ਸੀਨ ਅਤੇ ਆਸ ਪਾਸ ਦੀਆਂ ਥਾਵਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ ਤਾਂ ਜੋ ਸ਼ੱਕੀ ਚੀਜ਼ਾਂ ਦੀ ਜਾਂਚ ਕੀਤੀ ਜਾ ਸਕੇ। ਡੀਜੀਪੀ ਦੇ ਅਨੁਸਾਰ, ਜ਼ੁਰਮ ਵਾਲੇ ਖੇਤਰ ਜੋ ਕਿ ਫੌਜ ਅਤੇ ਬੀਐਸਐਫ ਦੇ ਕੋਲ ਪੈਂਦਾ ਹੈ, ਉਹਨਾਂ ਦੇ ਸੀਸੀਟੀਵੀ ਫੁਟੇਜ, ਦੀ ਵੀ ਜਾਂਚ ਕੀਤੀ ਜਾ ਰਹੀ ਹੈ.

ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੁਟੇਰਿਆਂ ਦਾ ਇਰਾਦਾ ਇਸ ਮਕਾਨ ਤੋਂ ਇਲਾਵਾ ਤਿੰਨ ਹੋਰ ਮਕਾਨ ਲੁੱਟਣਾ ਸੀ। ਇਸ ਤਰ੍ਹਾਂ ਦੇ ਪੁਰਾਣੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਨ੍ਹਾਂ ਕੇਸਾਂ ਦੇ ਸ਼ੱਕੀ ਲੋਕ ਜੇਲ੍ਹ ਵਿੱਚ ਹਨ ਜਾਂ ਨਹੀਂ।

ਐਸਆਈਟੀ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਇਸ ਦੀ ਅਗਵਾਈ ਐਸਪੀਐਸ ਪਰਮਾਰ ਆਈਜੀਪੀ ਬਾਰਡਰ ਰੇਂਜ, ਅੰਮ੍ਰਿਤਸਰ ਕਰ ਰਹੇ ਹਨ, ਜਦਕਿ ਐਸਐਸਪੀ ਪਠਾਨਕੋਟ ਗੁਲਨੀਤ ਸਿੰਘ ਖੁਰਾਣਾ, ਐਸਪੀ ਇਨਵੈਸਟੀਗੇਸ਼ਨ ਪਠਾਨਕੋਟ ਪ੍ਰਭਜੋਤ ਸਿੰਘ ਵਿਰਕ ਅਤੇ ਡੀਐਸਪੀ ਧਾਰ ਕਲਾਂ (ਪਠਾਨਕੋਟ), ਰਵਿੰਦਰ ਸਿੰਘ ਵੀ ਸ਼ਾਮਲ ਹਨ। 

TAGS