ਵਿਨੈ ਕੁਮਾਰ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ, ਕਦੇ ਆਈਪੀਐਲ ਵਿੱਚ ਵੀ ਮਚਾਇਆ ਧਮਾਲ
ਵਿਨੈ ਕੁਮਾਰ, ਅਜਿਹਾ ਨਾਂ ਜਿਸਨੇ ਇਕ ਸਮੇਂ ਭਾਰਤੀ ਕ੍ਰਿਕਟ ਟੀਮ ਵਿਚ ਇਕ ਤੇਜ਼ ਗੇਂਦਬਾਜ਼ ਵਜੋਂ ਖੇਡਿਆ ਸੀ, ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਹੈ। ਕਰਨਾਟਕ ਲਈ ਘਰੇਲੂ ਕ੍ਰਿਕਟ ਖੇਡਣ ਵਾਲੇ 37 ਸਾਲਾ ਇਸ ਕ੍ਰਿਕਟਰ ਨੇ 25 ਸਾਲ ਤੱਕ ਕ੍ਰਿਕਟ ਖੇਡਿਆ।
ਵਿਨੈ ਕੁਮਾਰ ਨੇ ਤਿੰਨੋਂ ਫਾਰਮੈਟਾਂ ਵਿਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਉਸਨੇ ਆਪਣੇ ਕਰੀਅਰ ਵਿਚ ਇਕ ਟੈਸਟ, 31 ਵਨਡੇ ਅਤੇ 9 ਟੀ -20 ਅੰਤਰਰਾਸ਼ਟਰੀ ਮੈਚ ਵੀ ਖੇਡੇ ਸਨ। ਇਸ ਦੌਰਾਨ ਖਿਡਾਰੀ ਨੇ ਕੁੱਲ 49 ਵਿਕਟਾਂ ਲਈਆਂ। ਵਿਨੈ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਰਾਹੀਂ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਇਹ ਸੱਜੇ ਹੱਥ ਦਾ ਤੇਜ਼ ਗੇਂਦਬਾਜ਼ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵਰਗੇ ਮਹਾਨ ਖਿਡਾਰੀਆਂ ਨਾਲ ਵੀ ਖੇਡਿਆ ਸੀ। ਵਿਨੇ ਕੁਮਾਰ ਦੇ ਰਣਜੀ ਕ੍ਰਿਕਟ ਦੇ ਅੰਕੜੇ ਉਸ ਨੂੰ ਦਿੱਗਜਾਂ ਦੀ ਸੂਚੀ ਵਿਚ ਸ਼ਾਮਲ ਕਰਨ ਲਈ ਕਾਫ਼ੀ ਹਨ। ਕਰਨਾਟਕ ਨੇ ਕਪਤਾਨ ਵਿਨੈ ਕੁਮਾਰ ਦੀ ਅਗਵਾਈ ਵਿੱਚ ਲਗਾਤਾਰ ਦੋ ਸਾਲ 2013-14 ਅਤੇ 2014-15 ਵਿੱਚ ਖਿਤਾਬ ਜਿੱਤਿਆ ਸੀ।