IPL 2020: ਹਾਰ ਤੋਂ ਬਾਅਦ ਰਾਜਸਥਾਨ ਰਾਇਲਜ਼ ਲਈ ਆਈ ਖੁਸ਼ਖਬਰੀ, ਬੇਨ ਸਟੋਕਸ ਅਗਲੇ ਮੈਚ ਵਿੱਚ ਕਰ ਸਕਦੇ ਹਨ ਵਾਪਸੀ

Updated: Sat, Oct 10 2020 11:26 IST
IPL 2020: ਹਾਰ ਤੋਂ ਬਾਅਦ ਰਾਜਸਥਾਨ ਰਾਇਲਜ਼ ਲਈ ਆਈ ਖੁਸ਼ਖਬਰੀ, ਬੇਨ ਸਟੋਕਸ ਅਗਲੇ ਮੈਚ ਵਿੱਚ ਕਰ ਸਕਦੇ ਹਨ ਵਾਪਸੀ Image (Image Credit: BCCI)

ਸਟੀਵ ਸਮਿਥ ਦੀ ਕਪਤਾਨੀ ਵਾਲੀ ਰਾਜਸਥਾਨ ਰਾਇਲਜ਼ ਨੂੰ ਸ਼ੁੱਕਰਵਾਰ (9 ਅਕਤੂਬਰ) ਨੂੰ ਸ਼ਾਰਜਾਹ ਵਿਚ ਖੇਡੇ ਗਏ ਆਈਪੀਐਲ ਮੈਚ ਵਿਚ ਦਿੱਲੀ ਕੈਪੀਟਲਸ ਦੇ ਹੱਥੋਂ 46 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ. ਛੇ ਮੈਚਾਂ ਵਿਚ ਚੌਥੀ ਹਾਰ ਦੇ ਨਾਲ ਰਾਜਸਥਾਨ ਦੀ ਟੀਮ 4 ਅੰਕਾਂ ਨਾਲ ਅੰਕ ਸੂਚੀ ਵਿਚ ਸੱਤਵੇਂ ਨੰਬਰ 'ਤੇ ਪਹੁੰਚ ਗਈ ਹੈ.

ਰਾਜਸਥਾਨ ਰਾਇਲਜ਼ ਆਪਣਾ ਅਗਲਾ ਮੈਚ ਐਤਵਾਰ (11 ਅਕਤੂਬਰ) ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਖੇਡਣ ਜਾ ਰਹੀ ਹੈ. ਇਸ ਮੈਚ ਤੋਂ ਪਹਿਲਾਂ ਰਾਜਸਥਾਨ ਲਈ ਕੁਝ ਰਾਹਤ ਦੀ ਖ਼ਬਰ ਆਈ ਹੈ. ਸਟਾਰ ਆਲਰਾਉਂਡਰ ਬੇਨ ਸਟੋਕਸ ਇਸ ਮੈਚ ਵਿੱਚ ਵਾਪਸੀ ਕਰ ਸਕਦੇ ਹਨ. ਜਿਸ ਦਾ ਸੰਕੇਤ ਕਪਤਾਨ ਸਟੀਵ ਸਮਿਥ ਨੇ ਵੀ ਦਿੱਤਾ ਹੈ.

ਮੈਚ ਤੋਂ ਬਾਅਦ ਸਟੀਵ ਸਮਿਥ ਨੇ ਕਿਹਾ, “ਸਟੋਕਸ ਦਾ ਕਵਾਰੰਟੀਨ ਸਮਾਂ ਕੱਲ (10 ਅਕਤੂਬਰ) ਨੂੰ ਖਤਮ ਹੋ ਰਿਹਾ ਹੈ, ਉਨ੍ਹਾਂ ਨੇ ਜ਼ਿਆਦਾ ਅਭਿਆਸ ਨਹੀਂ ਕੀਤਾ ਹੈ. ਸਾਨੂੰ ਦੇਖਣਾ ਹੋਵੇਗਾ ਕਿ ਉਹ ਭਲਕੇ ਮੈਚ ਵਿਚ ਖੇਡ ਸਕਦੇ ਹਨ ਜਾਂ ਨਹੀਂ. ”

ਦੱਸ ਦਈਏ ਕਿ ਸਟੋਕਸ ਆਪਣੇ ਪਿਤਾ ਦੇ ਬੀਮਾਰ ਹੋਣ ਕਾਰਨ ਆਪਣੇ ਪਰਿਵਾਰ ਨਾਲ ਨਿਉਜ਼ੀਲੈਂਡ ਵਿੱਚ ਸਨ ਅਤੇ ਇਸ ਕਾਰਨ ਉਹ ਆਈਪੀਐਲ 13 ਦੀ ਸ਼ੁਰੂਆਤ ਵਿੱਚ ਰਾਜਸਥਾਨ ਦੀ ਟੀਮ ਵਿੱਚ ਸ਼ਾਮਲ ਨਹੀਂ ਹੋ ਸਕੇ. ਉਹਨਾਂ ਦੇ ਆਉਣ ਨਾਲ ਰਾਜਸਥਾਨ ਦੀ ਟੀਮ ਦਾ ਮਨੋਬਲ ਕਾਫ਼ੀ ਵੱਧ ਜਾਵੇਗਾ. ਰਾਜਸਥਾਨ ਨੇ ਸਟੋਕਸ ਨੂੰ 2018 ਦੀ ਨਿਲਾਮੀ ਵਿਚ ਕੁਲ 12.50 ਕਰੋੜ ਰੁਪਏ ਵਿਚ ਖਰੀਦਿਆ ਸੀ. 

TAGS