IPL 2020: ਰਾਹੁਲ ਦੀ ਤੂਫ਼ਾਨੀ ਸੇਂਚੁਰੀ ਤੋਂ ਬਾਅਦ ਵਿਰੋਧੀ ਟੀਮਾਂ ਵਿਚ ਡਰ ਦਾ ਮਾਹੌਲ, ਰਾਜਸਥਾਨ ਨੇ ਪੰਜਾਬ ਦੇ ਖਿਲਾਫ ਮੈਚ ਤੋਂ ਪਹਿਲਾਂ ਕੀਤਾ ਇਹ ਟਵੀਟ

Updated: Fri, Sep 25 2020 15:53 IST
Cricketnmore

ਕਿੰਗਜ਼ ਇਲੈਵਨ ਪੰਜਾਬ ਦਾ ਕਪਤਾਨ ਬਣਨ ਤੋਂ ਬਾਅਦ ਕੇਐਲ ਰਾਹੁਲ ਇਕ ਅਲਗ ਹੀ ਖਿਡਾਰੀ ਨਜਰ ਆ ਰਹੇ ਹਨ. ਬੈਂਗਲੌਰ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 6ਵੇਂ ਮੁਕਾਬਲੇ ਵਿਚ ਉਹਨਾਂ ਨੇ ਤੂਫਾਨੀ ਸੈਂਕੜ੍ਹਾ ਲਗਾਉਂਦੇ ਹੋਏ ਇਤਿਹਾਸ ਰਚ ਦਿੱਤਾ. ਕਰਨਾਟਕ ਦੇ ਇਸ ਬੱਲੇਬਾਜ਼ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਜ਼ ਬੰਗਲੌਰ ਖਿਲਾਫ 69 ਗੇਂਦਾਂ ਵਿਚ 132* ਦੀ ਪਾਰੀ ਖੇਡੀ. 

ਆਈਪੀਐਲ 2020 ਵਿਚ ਟੂਰਨਾਮੈਂਟ ਦੇ ਚੋਟੀ ਦੇ ਬੱਲੇਬਾਜ਼ਾਂ ਵਿਚੋਂ ਇਕ, ਰਾਹੁਲ ਨੇ ਆਰਸੀਬੀ ਦੇ ਗੇਂਦਬਾਜ਼ੀ ਨਾਲ ਖੇਡਦੇ ਹੋਏ ਤਾਬੜ੍ਹਤੋੜ ਬੱਲੇਬਾਜ਼ੀ ਕੀਤੀ. ਰਾਹੁਲ ਦੀ ਇਸ ਪਾਰੀ ਤੋਂ ਬਾਅਦ ਹਰ ਕੋੀ ਰਾਹੁਲ ਦੀ ਤਾਰੀਫ ਕਰ ਰਿਹਾ ਹੈ ਤੇ ਪੰਜਾਬ ਦੇ ਕਪਤਾਨ ਦੀ ਇਹ ਪਾਰੀ ਵਿਰੋਦੀ ਟੀਮਾਂ ਦੇ ਲਈ ਖਤਰੇ ਦੀ ਘੰਟੀ ਬਣ ਕੇ ਆਈ ਹੈ. ਕਿੰਗਜ਼ ਇਲੈਵਨ ਦਾ ਅਗਲਾ ਮੈਚ ਰਾਜਸਥਾਨ ਰਾਇਲਜ਼ (ਆਰਆਰ) ਨਾਲ ਹੈ. ਇਸ ਮੁਕਾਬਲੇ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਟਵੀਟ ਕੀਤਾ ਹੈ, ਜੋ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਹੈ ਕਿ ਅਗਲੇ ਮੈਚ ਵਿਚ ਰਾਜਸਥਾਨ ਦੀ ਟੀਮ ਰਾਹੁਲ ਤੋਂ ਡਰੀ ਹੋਈ ਹੈ ਅਤੇ ਰਾਹੁਲ ਉਹਨਾਂ ਦੇ ਲਈ ਸਭ ਤੋਂ ਵੱਡਾ ਖਤਰਾ ਹੋ ਸਕਦੇ ਹਨ.

ਰਾਹੁਲ ਦੀ ਸ਼ਲਾਘਾ ਕਰਦਿਆਂ, ਰਾਜਸਥਾਨ ਰਾਇਲਜ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਟਵੀਟ ਕੀਤਾ ਤੇ ਲਿਖਿਆ, “ਕੇ ਐਲ ਰਾਹੁਲ, ਸ਼ਾਨਦਾਰ ਪਾਰੀ (ਅਤੇ ਜਸ਼ਨ). ਲੱਗਦਾ ਹੈ ਕਿ ਤੁਹਾਨੂੰ ਅਗਲੇ ਮੈਚ ਵਿਚ ਆਰਾਮ ਕਰਨਾ ਚਾਹੀਦਾ ਹੈ” 

 

ਇਸ ਟਵੀਟ ਤੋਂ ਜ਼ਾਹਿਰ ਹੈ ਕਿ ਜਿਸ ਫੌਰਮ ਵਿਚ ਕਿੰਗਜ਼ ਇਲੈਵਨ ਦੇ ਕਪਤਾਨ ਚਲ ਰਹੇ ਹਨ. ਉਹਨੂੰ ਦੇਖਦੇ ਹੋਏ ਨਾ ਸਿਰਫ ਰਾਜਸਥਾਨ ਬਲਕਿ ਬਾਕੀ ਵਿਰੋਧੀ ਟੀਮਾਂ ਵਿਚ ਵੀ ਰਾਹੁਲ ਐਂਡ ਕੰਪਨੀ ਦਾ ਡਰ ਘਰ ਕਰ ਗਿਆ ਹੈ. ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਰਾਇਲਜ਼  ਦਾ ਅਗਲਾ ਮੁਕਾਬਲਾ 27 ਸਤੰਬਰ ਨੂੰ ਕਿੰਗਜ਼ ਇਲੈਵਨ ਪੰਜਾਬ ਨਾਲ ਹੋਵੇਗਾ. ਰਾਜਸਥਾਨ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਚੇਨਈ ਵਰਗੀ ਤਾਕਤਵਰ ਟੀਮ ਨੂੰ ਹਰਾ ਕੇ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ. ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹਨਾਂ ਦੋਵਾਂ ਟੀਮਾਂ ਵਿਚੋਂ ਬਾਜ਼ੀ ਕਿਹੜ੍ਹੀ ਟੀਮ ਮਾਰਦੀ ਹੈ.

TAGS