IPL 2020: ਰਾਜਸਥਾਨ ਰਾਇਲਜ਼-ਸਨਰਾਈਜ਼ਰਜ਼ ਹੈਦਰਾਬਾਦ ਟਵੀਟ 'ਤੇ ਹੋਇਆ ਹੰਗਾਮਾ, ਨਾਰਾਜ਼ ਰਾਜੀਵ ਸ਼ੁਕਲਾ ਨੇ ਕਿਹਾ, ਇਹ ਸਹੀ ਨਹੀਂ ਹੈ
ਆਈਪੀਐਲ ਗਵਰਨਿੰਗ ਕੌਂਸਲ ਦੇ ਸਾਬਕਾ ਚੇਅਰਮੈਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਖਾਣੇ ਦੇ ਜਰੀਏ ਜੋ ਖੇਤਰੀਵਾਦ ਲੀਗ ਵਿਚ ਲਿਆਇਆ ਹੈ ਉਹ ਖੇਡ ਦੀ ਭਾਵਨਾ ਲਈ ਸਹੀ ਨਹੀਂ ਹੈ. ਹੈਦਰਾਬਾਦ ਨੇ ਆਈਪੀਐਲ -13 ਵਿੱਚ ਵੀਰਵਾਰ ਨੂੰ ਰਾਜਸਥਾਨ ਨੂੰ ਹਰਾਇਆ ਸੀ, ਜਿਸ ਤੋਂ ਬਾਅਦ ਜੇਤੂ ਟੀਮ ਨੇ ਰਾਜਸਥਾਨ ਤੇ ਮਜਾਕਿਆ ਅੰਦਾਜ ਵਿਚ ਇੱਕ ਤੰਜ ਕਸਿਆ ਸੀ.
ਹੈਦਰਾਬਾਦ ਨੇ ਟਵੀਟ ਕਰਦੇ ਹੋਏ ਲਿਖਿਆ ਸੀ "ਬਿਰਿਆਨੀ ਦੇ ਆਰਡਰ ਨੂੰ ਕੈਂਸਲ ਕਰ ਦਿਉ ਕਿਉਂਕਿ ਸਾਡੇ ਦੋਸਤ ਜ਼ਿਆਦਾ ਮਸਾਲੇਦਾਰ ਨਹੀਂ ਖਾ ਸਕਦੇ. ਦਾਲ ਬਾਟੀ ਚੰਗੀ ਰਹੇਗੀ."
ਇਸ ਤੋਂ ਪਹਿਲਾਂ ਰਾਜਸਥਾਨ ਨੇ ਦੋਵਾਂ ਟੀਮਾਂ ਦੇ ਵਿਚਕਾਰ ਖੇਡੇ ਗਏ ਪਹਿਲੇ ਮੈਚ ਵਿਚ ਜਿੱਤ ਹਾਸਲ ਕੀਤੀ ਸੀ. ਇਸ ਜਿੱਤ ਤੋਂ ਬਾਅਦ ਰਾਜਸਥਾਨ ਨੇ ਟਵੀਟ ਕੀਤਾ, "ਜੋਮਾਟੋ, ਅਸੀਂ ਇੱਕ ਲਾਰਜ ਬਿਰਿਆਨੀ ਮੰਗਵਾਉਣਾ ਚਾਹੁੰਦੇ ਹਾਂ. ਲੋਕੇਸ਼ਨ: ਰਾਇਲ ਮਿਰਾਜ ਰਾਉਂਡ."
ਸ਼ੁਕਲਾ, ਜੋ ਬੀਸੀਸੀਆਈ ਦੇ ਉਪ-ਪ੍ਰਧਾਨ ਸਨ, ਨੇ ਟਵੀਟ ਕੀਤਾ, “ਹਾ ਹਾ, ਮਜ਼ਾਕ ਕਰਨਾ ਚੰਗਾ ਹੈ, ਪਰ ਮੇਰੀ ਨਜ਼ਰ ਵਿਚ ਦੋਵੇਂ ਟੀਮਾਂ ਦੇ ਟਵੀਟ ਖੇਡ ਦੀ ਭਾਵਨਾ ਲਈ ਸਹੀ ਨਹੀਂ ਹਨ.”
ਉਹਨਾਂ ਨੇ ਲਿਖਿਆ, "ਮੈਂ ਤੁਹਾਡੇ ਲੋਕਾਂ ਦੀ ਭਾਵਨਾ ਨੂੰ ਸਮਝਦਾ ਹਾਂ. ਇਸ ਦੀ ਸ਼ੁਰੂਆਤ ਰਾਜਸਥਾਨ ਅਤੇ ਬਾਅਦ ਵਿਚ ਹੈਦਰਾਬਾਦ ਨੇ ਕੀਤੀ ਸੀ. ਮੈਂ ਦੋਵਾਂ ਟੀਮਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮਜ਼ਾਕ ਕਰਨਾ ਚੰਗਾ ਹੈ ਪਰ ਚੰਗਾ ਹੋਵੇਗਾ ਕਿ ਖੇਤਰੀਵਾਦ, ਖਾਣੇ ਦੀ ਪਰੰਪਰਾ ਤੇ ਕਮੈਂਟ ਨਹੀਂ ਕਰਨਾ ਚਾਹੀਦਾ."