IPL 2020 : ਰਿਸ਼ਭ ਪੰਤ ਨੂੰ ਆਉਟ ਕਰਨ ਤੋਂ ਬਾਅਦ ਰਵੀ ਬਿਸ਼ਨੋਈ ਨੇ ਕੀਤਾ ਖੁਲਾਸਾ, ਦੱਸਿਆ ਕਿ ਉਹਨਾਂ ਦਾ ਕੀ ਪਲਾਨ ਸੀ
ਕਿੰਗਜ਼ ਇਲੈਵਨ ਪੰਜਾਬ ਨੂੰ ਐਤਵਾਰ ਦੀ ਰਾਤ ਅੰਪਾਇਰ ਦੁਆਰਾ ਕੀਤੀ ਗਈ ‘’ਸ਼ੌਰਟ ਰਨ ਦੀ ਗਲਤੀ'' ਤੋਂ ਬਾਅਦ ਦਿੱਲੀ ਕੈਪਿਟਲਸ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ. ਹਾਲਾਂਕਿ, ਇਸ ਹਾਰ ਦੇ ਬਾਵਜੂਦ ਪੰਜਾਬ ਦੇ ਲਈ ਇਸ ਮੈਚ ਵਿਚ ਕੁਝ ਪਾੱਜ਼ੀਟਿਵ ਗੱਲਾਂ ਵੀ ਸਾਹਮਣੇ ਆਈਆਂ, ਜਿਸ ਵਿੱਚ ਭਾਰਤ ਦੇ ਅੰਡਰ -19 ਸਟਾਰ ਰਵੀ ਬਿਸ਼ਨੋਈ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਸੀ.
ਕ੍ਰਿਸ਼ਨੱਪਾ ਗੌਥਮ, ਮੁਜੀਬ ਉਰ ਰਹਿਮਾਨ ਅਤੇ ਮੁਰੂਗਨ ਅਸ਼ਵਿਨ ਵਰਗੇ ਅਨੁਭਵੀ ਸਪਿਨਰਾਂ ਦੇ ਹੁੰਦਿਆਂ ਇਹ ਮੁਸ਼ਕਲ ਲੱਗ ਰਿਹਾ ਸੀ ਕਿ ਬਿਸ਼ਨੋਈ ਨੂੰ ਪਲੇਇੰਗ ਇਲੈਵਨ ਵਿਚ ਮੌਕਾ ਮਿਲੇਗਾ. ਪਰ ਪੰਜਾਬ ਨੇ ਇਸ ਯੁਵਾ ਖਿਡਾਰੀ ਤੇ ਭਰੋਸਾ ਦਿਖਾਉਂਦੇ ਹੋਏ ਰਵੀ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਿਲ ਕੀਤਾ ਤੇ ਇਸ ਯੁਵਾ ਨੇ ਆਪਣੇ ਕਪਤਾਨ ਅਤੇ ਕੋਚ ਨੂੰ ਨਿਰਾਸ਼ ਨਹੀਂ ਕੀਤਾ.
ਰਵੀ ਬਿਸ਼ਨੋਈ ਨੇ ਮੈਚ ਵਿਚ ਮਹੱਤਵਪੂਰਨ ਭੂਮਿਕਾ ਨਿਭਾਉੰਦੇ ਹੋਏ ਆਪਣੇ ਕੋਟੇ ਦੇ 4 ਓਵਰਾਂ ਵਿਚ ਸਿਰਫ 22 ਦੌੜਾਂ ਦੇ ਕੇ ਇਕ ਵੱਡਾ ਵਿਕਟ ਹਾਸਲ ਕੀਤਾ. ਦਿਲਚਸਪ ਗੱਲ ਇਹ ਹੈ ਕਿ ਲਗ ਜਾਂਦਾ ਹੈ ਕਿ ਕੁੰਬਲੇ ਇਸ ਯੁਵਾ ਖਿਡਾਰੀ ਤੋਂ ਕਿਨ੍ਹਾਂ ਪ੍ਰਭਾਵਿਤ ਹਨ.
ਟੀ -20 ਕ੍ਰਿਕਟ ਵਿਚ ਚੰਗੇ ਇਕਾਨਮੀ ਰੇਟ ਨਾਲ ਗੇਂਦਬਾਜ਼ੀ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ, ਪਰ ਬਿਸ਼ਨਈ ਨੇ ਨਾ ਸਿਰਫ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਖਾਮੋਸ਼ ਰੱਖਿਆ ਬਲਕਿ ਉਹਨਾਂ ਨੇ ਟੀਮ ਇੰਡੀਆ ਦੇ ਸਟਾਰ ਰਿਸ਼ਭ ਪੰਤ ਨੂੰ ਵੀ ਆਉਟ ਕੀਤਾ, ਜੋ ਉਸ ਸਮੇਂ ਕਪਤਾਨ ਸ਼੍ਰੇਅਸ ਅਈਅਰ ਨਾਲ ਵੱਡੀ ਸਾਂਝੇਦਾਰੀ ਕਰ ਰਿਹਾ ਸੀ.
ਮੈਚ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੀ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਬਿਸ਼ਨੋਈ ਨੇ ਕਿਹਾ ਕਿ ਉਹਨਾਂ ਨੇ ਪੰਤ ਦੇ ਖਿਲਾਫ ਕੋਈ ਖਾਸ ਰਣਨੀਤਿ ਨਹੀਂ ਬਣਾਈ ਸੀ.
ਬਿਸ਼ਨੋਈ ਨੇ ਕਿਹਾ, “ਪੰਤ ਦੇ ਖ਼ਿਲਾਫ਼ ਗੇਂਦਬਾਜ਼ੀ ਕਰਨ ਵੇਲੇ ਕੋਈ ਨਿਰਧਾਰਤ ਯੋਜਨਾ ਜਾਂ ਰਣਨੀਤੀ ਨਹੀਂ ਸੀ, ਮੈਂ ਬਸ ਆਪਣੇ ਬੇਸਿਕਸ ਤੇ ਟਿਕਿਆ ਰਿਹਾ, ਕੁਝ ਅਲਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ. ਮੈਂ ਬੱਸ ਉਸ ਤਰ੍ਹਾੰ ਹੀ ਗੇਂਦਬਾਜ਼ੀ ਕਰ ਰਿਹਾ ਸੀ, ਜਿਵੇਂ ਮੈਂ ਆਮ ਤੌਰ ਤੇ ਕਰਦਾ ਹਾਂ.’’
20 ਸਾਲਾ ਦੇ ਸਪਿਨਰ ਨੇ ਅੱਗੇ ਕਿਹਾ ਕਿ ਉਹ ਬੱਲੇਬਾਜ਼ ਨੂੰ ਉਸਦੀ ਗੇਂਦਬਾਜ਼ੀ ਦਾ ਅੰਦਾਜ਼ਾ ਨਹੀਂ ਲਗਾਉਣ ਦੇਣਾ ਚਾਹੁੰਦਾ ਅਤੇ ਸਮੇਂ-ਸਮੇਂ ਨਾਲ ਅਲਗ-ਅਲਗ ਵੈਰਿਏਸ਼ਨ ਨਾਲ ਗੇਂਦਬਾਜ਼ੀ ਕਰਨਾ ਚਾਹੁੰਦਾ ਹੈ.
ਉਹਨਾਂ ਨੇ ਕਿਹਾ, “ਮੇੇਰੇ ਦਿਮਾਗ ਵਿਚ ਇਹ ਹੁੰਦਾ ਹੈ ਕਿ ਬੱਲੇਬਾਜ਼ ਦੇ ਦਿਮਾਗ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਉਸ ਨੂੰ ਆਪਣੀਆਂ ਵੈਰਿਏਸ਼ਨ ਨਾਲ ਧੋਖਾ ਦਿੱਤਾ ਜਾਵੇ. ਮੈਂ ਬੱਲੇਬਾਜ਼ ਸਾਹਮਣੇ ਉਹ ਗੇਂਦਬਾਜ਼ੀ ਨਹੀਂ ਕਰਨਾ ਚਾਹੁੰਦਾ ਜੋ ਉਸਨੂੰ ਉਮੀਦ ਹੈ. ਜੇ ਮੈਂ ਦੋ-ਤਿੰਨ ਲੈੱਗ ਬਰੇਕ ਨਾਲ ਸ਼ੁਰੂਆਤ ਕਰਦਾ ਹਾਂ, ਤਾਂ ਬੱਲੇਬਾਜ਼ ਉਸ ਕਿਸਮ ਦੀਆਂ ਗੇਂਦਾਂ ਲਈ ਤਿਆਰ ਹੁੰਦਾ ਹੈ ਤੇ ਇਹੀ ਮੌਕਾ ਹੁੰਦਾ ਹੈ ਤੇ ਮੈਂ ਗੂਗਲੀ ਸੁੱਟ ਦਿੰਦਾ ਹਾਂ.”
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣਾ ਡੈਬਯੂ ਮੈਚ ਖੇਡਦੇ ਹੋਏ ਘਬਰਾ ਰਹੇ ਸੀ ਤਾਂ ਬਿਸ਼ਨੋਈ ਨੇ ਮੰਨਿਆ ਕਿ ਉਹਨਾਂ ਨੂੰ ਸ਼ੁਰੂ ਵਿਚ ਥੋੜ੍ਹੀ ਜਿਹੀ ਘਬਰਾਹਟ ਸੀ.
ਬਿਸ਼ਨੋਈ ਨੇ ਕਿਹਾ, “ਮੈਂ ਸ਼ੁਰੂਆਤ ਵਿਚ ਥੋੜਾ ਘਬਰਾ ਗਿਆ ਸੀ, ਪਰ ਮੇਰ਼ੇ ਡੈਬਯੂ ਵਿਚ ਘਬਰਾਹਟ ਨਾਲੋਂ ਜ਼ਿਆਦਾ ਉਤਸ਼ਾਹ ਸੀ. ਮੈਂ ਬਸ ਚੰਗਾ ਕਰਨਾ ਚਾਹੁੰਦਾ ਸੀ ਅਤੇ ਆਪਣੀ ਟੀਮ ਨੂੰ ਜਿੱਤਣ ਵਿੱਚ ਸਹਾਇਤਾ ਕਰਨਾ ਚਾਹੁੰਦਾ ਸੀ.”