IPL 2020: ਚੇਨਈ ਦੇ ਖਿਲਾਫ ਮੈਚ ਵਿਚ ਰਵੀ ਬਿਸ਼ਨੋਈ ਨੇ ਕੀਤੀ ਬਦਲੇ ਰਨ-ਅਪ ਨਾਲ ਗੇਂਦਬਾਜ਼ੀ, ਵਾਟਸਨ-ਡੂ ਪਲੇਸਿਸ ਹੋਏ ਪਰੇਸ਼ਾਨ

Updated: Fri, Aug 11 2023 10:25 IST
IPL 2020: ਚੇਨਈ ਦੇ ਖਿਲਾਫ ਮੈਚ ਵਿਚ ਰਵੀ ਬਿਸ਼ਨੋਈ ਨੇ ਕੀਤੀ ਬਦਲੇ ਰਨ-ਅਪ ਨਾਲ ਗੇਂਦਬਾਜ਼ੀ, ਵਾਟਸਨ-ਡੂ ਪਲੇਸਿਸ ਹੋਏ ਪਰ (Ravi Bishnoi)

ਆਈਪੀਐਲ ਦੇ 18 ਵੇਂ ਮੈਚ ਵਿੱਚ ਬੇਸ਼ਕ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਹਜੇ ਵੀ ਇਹ ਟੀਮ ਇਸ ਟੂਰਨਾਮੇਂਟ ਵਿਚ ਵਾਪਸੀ ਕਰਨ ਦਾ ਦਮ ਰੱਖਦੀ ਹੈ. ਪੰਜਾਬ ਦੀ ਟੀਮ ਨੂੰ ਇਸ ਮੈਚ ਵਿਚ ਸ਼ੇਨ ਵਾਟਸਨ ਅਤੇ ਫਾਫ ਡੂ ਪਲੇਸਿਸ ਨੇ ਆਪਣੀ ਬੱਲੇਬਾਜ਼ੀ ਤੋਂ ਬਿਲਕੁਲ ਹੀ ਬਾਹਰ ਕਰ ਦਿੱਤਾ ਅਤੇ ਨਤੀਜਾ ਇਹ ਰਿਹਾ ਕਿ ਪੰਜਾਬ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ. ਵਾਟਸਨ ਅਤੇ ਡੂ ਪਲੇਸਿਸ ਨੇ ਪੰਜਾਬ ਦੇ ਗੇਂਦਬਾਜ਼ਾਂ ਦੀ ਬਹੁਤ ਕੁਟਾਈ ਕੀਤੀ, ਪਰ ਇਸ ਮੈਚ ਵਿਚ ਪੰਜਾਬ ਦੇ ਯੁਵਾ ਸਪਿਨਰ ਰਵੀ ਬਿਸ਼ਨੋਈ ਇਹਨਾੰ ਦੋਵਾੰ ਬੱਲੇਬਾਜਾਂ ਨੂੰ ਪਰੇਸ਼ਾਨ ਕੀਤਾ.

ਮੈਚ ਦੌਰਾਨ ਪੰਜਾਬ ਦੇ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਵੱਖਰੇ ਅੰਦਾਜ਼ ਵਿਚ ਗੇਂਦਬਾਜ਼ੀ ਕਰਦੇ ਨਜ਼ਰ ਆਏ. ਬਿਸ਼ਨੋਈ ਨੇ ਆਪਣੀ ਗੇਂਦਬਾਜੀ ਦੌਰਾਨ ਕੁਝ ਵੱਖਰਾ ਕਰਨ ਬਾਰੇ ਸੋਚਿਆ ਅਤੇ ਪਾਰੀ ਦੇ 16 ਵੇਂ ਓਵਰ ਵਿੱਚ ਇੱਕ ਨਵੇਂ ਰਨਅਪ ਨਾਲ ਗੇਂਦਬਾਜ਼ੀ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ. ਬਿਸ਼ਨੋਈ ਨੇ ਓਵਰ ਦਿ ਵਿਕਟ ਗੇਂਦਬਾਜੀ ਕਰਨ ਲਈ ਅੰਪਾਇਰ ਨੂੰ ਵਿਕਟਾਂ ਤੋਂ ਥੋੜਾ ਪਿੱਛੇ ਖੜੇ ਹੋਣ ਨੂੰ ਕਿਹਾ. ਵਾਟਸਨ ਅਤੇ ਫਾਫ ਡੂ ਪਲੇਸਿਸ ਵੀ ਰਵੀ ਬਿਸ਼ਨੋਈ ਦੇ ਇਸ ਵਿਲੱਖਣ ਅੰਦਾਜ਼ ਨੂੰ ਵੇਖ ਕੇ ਦੁਚਿੱਤੀ ਵਿੱਚ ਨਜ਼ਰ ਆਏ.

ਸ਼ੇਨ ਵਾਟਸਨ ਨੇ ਇਸ ਬਾਰੇ ਅੰਪਾਇਰ ਨਾਲ ਵੀ ਗੱਲਬਾਤ ਕੀਤੀ. ਰਵੀ ਬਿਸ਼ਨੋਈ ਨੇ ਪੂਰੇ ਓਵਰ ਦੌਰਾਨ ਸ਼ਾਨਦਾਰ ਗੇਂਦਬਾਜ਼ੀ ਕੀਤੀ. ਪਹਿਲੀ ਪੰਜ ਗੇਂਦਾਂ ਬਿਸ਼ਨੋਈ ਨੇ ਬਿੱਲਕੁਲ ਠਿਕਾਣੇ ਤੇ ਸੁੱਟੀਆਂ ਅਤੇ ਚੇਨਈ ਦੇ ਦੋਵਾਂ ਬੱਲੇਬਾਜ਼ਾਂ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਵਾਟਸਨ ਨੇ ਓਵਰ ਦੀ ਆਖਰੀ ਗੇਂਦ ਉੱਤੇ ਚੌਕਾ ਮਾਰ ਕੇ ਸਾਰਾ ਦਬਾਅ ਖਤਮ ਕਰ ਦਿੱਤਾ.

ਦੱਸ ਦੇਈਏ ਕਿ ਟਾਸ ਜਿੱਤ ਕੇ ਪੰਜਾਬ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਆਈ ਅਤੇ 4 ਵਿਕਟਾਂ 'ਤੇ 178 ਦੌੜਾਂ ਬਣਾਈਆਂ ਸੀ.
179 ਦੌੜਾਂ ਦਾ ਟੀਚਾ ਚੇਨਈ ਦੀ ਟੀਮ ਨੇ 18 ਵੇਂ ਓਵਰ ਵਿੱਚ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ. ਸ਼ੇਨ ਵਾਟਸਨ ਨੇ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਮੈਨ ਆਫ ਦਿ ਮੈਚ ਦਾ ਪੁਰਸਕਾਰ ਜਿੱਤਿਆ ਜਦਕਿ ਫਾਫ ਡੂ ਪਲੇਸਿਸ ਨੇ ਵੀ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ. ਚੇਨਈ ਇਸ ਸਮੇਂ 5 ਮੈਚਾਂ ਵਿਚ 2 ਜਿੱਤਾਂ ਨਾਲ ਅੰਕ ਟੇਬਲ ਵਿਚ ਛੇਵੇਂ ਸਥਾਨ 'ਤੇ ਹੈ. ਆਈਪੀਐਲ ਦੇ 13ਵੇਂ ਸੀਜ਼ਨ ਵਿੱਚ ਇਹ ਪੰਜਾਬ ਦੀ ਚੌਥੀ ਹਾਰ ਹੈ.
 

TAGS