ਦਿਨੇਸ਼ ਕਾਰਤਿਕ ਦੀ ਕਪਤਾਨੀ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐਲ 13 ਮੈਚ ਤੋਂ ਪਹਿਲਾਂ ਦਿੱਲੀ ਕੈਪਿਟਲਸ ਲਈ ਰਾਹਤ ਭਰੀ ਖਬਰ ਆਈ ਹੈ. ਦਿੱਲੀ ਦੇ ਗੇਂਦਬਾਜ਼ੀ ਕੋਚ ਰਿਆਨ ਹੈਰਿਸ ਨੇ ਅਗਲੇ ਮੈਚ ਵਿਚ ਦਿੱਲੀ ਦੇ ਦਿੱਗਜ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਖੇਡਣ ਦੀ ਖ਼ਬਰ ਨੂੰ ਲੈ ਕੇ ਵੱਡੀ ਅਪਡੇਟ ਦਿੱਤੀ ਹੈ.
ਅਸ਼ਵਿਨ ਬਾਰੇ ਗੱਲ ਕਰਦਿਆਂ ਰਿਆਨ ਹੈਰਿਸ ਨੇ ਕਿਹਾ ਕਿ ਅਸ਼ਵਿਨ ਦੇ ਕੇਕੇਆਰ ਖਿਲਾਫ ਮੈਚ ਵਿਚ ਟੀਮ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਰਿਆਨ ਨੇ ਏਐਨਆਈ ਨੂੰ ਦੱਸਿਆ, “ਉਹ ਚੰਗਾ ਕਰ ਰਹੇ ਹਨ, ਕੱਲ੍ਹ ਰਾਤ ਉਹਨਾਂ ਨੇ ਗੇਂਦ, ਬੱਲੇ ਨਾਲ ਮੈਦਾਨ ਵਿੱਚ ਚੰਗਾ ਅਭਿਆਸ ਕੀਤਾ ਸੀ. ਇਸ ਲਈ ਉਹ ਕੱਲ੍ਹ ਦੇ ਮੈਚ ਵਿੱਚ ਚੋਣ ਲਈ ਉਪਲਬਧ ਹੋ ਸਕਦੇ ਹਨ. ਪਰ ਅਸੀਂ ਅਜੇ ਵੀ ਮੈਡੀਕਲ ਸਟਾਫ ਦੁਆਰਾ ਹਰੀ ਝੰਡੀ ਮਿਲਣ ਦੀ ਉਡੀਕ ਕਰ ਰਹੇ ਹਾਂ.”
ਦਿੱਲੀ ਦੀ ਟੀਮ ਨੇ ਅਸ਼ਵਿਨ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਆਈਪੀਐਲ ਇਤਿਹਾਸ ਦੇ ਸਭ ਤੋਂ ਸਫਲ ਗੇਂਦਬਾਜ਼ ਅਮਿਤ ਮਿਸ਼ਰਾ ਨੂੰ ਸ਼ਾਮਲ ਕੀਤਾ ਸੀ. ਜੇ ਅਸ਼ਵਿਨ ਕੋਲਕਾਤਾ ਖ਼ਿਲਾਫ਼ ਖੇਡਦੇ ਹਨ ਤਾਂ ਮਿਸ਼ਰਾ ਦਾ ਬਾਹਰ ਹੋਣਾ ਤੈਅ ਹੈ.