ਮੈਨਕੈਡਿੰਗ ਦੀ ਚਿਤਾਵਨੀ ਤੋਂ ਬਾਅਦ ਅਸ਼ਵਿਨ ਦਾ ਖੁਲਾਸਾ, ਰਿੱਕੀ ਪੋਟਿੰਗ ਆਈਸੀਸੀ ਨਾਲ ਕਰ ਰਹੇ ਹਨ ਜ਼ੁਰਮਾਨੇ ਦੀ ਗੱਲ
ਆਈਪੀਐਲ (ਇੰਡੀਅਨ ਪ੍ਰੀਮੀਅਰ ਲੀਗ) ਦੀ ਟੀਮ ਦਿੱਲੀ ਕੈਪਿਟਲਸ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਆਈਸੀਸੀ ਨਾਲ ਗੱਲ ਕਰ ਰਹੇ ਹਨ ਕਿ ਜੇਕਰ ਬੱਲੇਬਾਜ਼ ਨਾਨ-ਸਟਰਾਈਕਰ ਦੇ ਸਿਰੇ ਤੇ ਜਿਆਦਾ ਅੱਗੇ ਨਿਕਲ ਜਾਂਦਾ ਹੈ ਤਾਂ ਉਸ ਤੇ ਪੈਨਲਟੀ ਲਗਾਉਣੀ ਚਾਹੀਦੀ ਹੈ. ਟੀਮ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ.
ਸੋਮਵਾਰ ਨੂੰ ਅਸ਼ਵਿਨ ਨੇ ਰਾਇਲ ਚੈਲੇਂਜਰਜ਼ ਬੰਗਲੌਰ ਦੇ ਬੱਲੇਬਾਜ਼ ਐਰੋਨ ਫਿੰਚ ਨੂੰ ਮਾਕੰਡ ਆਉਟ ਕਰਨ ਦੀ ਚਿਤਾਵਨੀ ਦਿੱਤੀ ਸੀ. ਪਿਛਲੇ ਸੀਜ਼ਨ ਵਿਚ ਵੀ ਅਸ਼ਵਿਨ ਨੇ ਜੌਸ ਬਟਲਰ ਨੂੰ ਇਸ ਤਰੀਕੇ ਨਾਲ ਆਉਟ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਆਲੋਚਨਾ ਹੋਈ ਸੀ.
ਅਸ਼ਵਿਨ ਨੇ ਕਿਹਾ, “ਜਦੋਂ ਤੋਂ ਅਸੀਂ ਕਿੰਗਜ਼ ਇਲੈਵਨ ਪੰਜਾਬ ਵਿੱਚ ਇਕੱਠੇ ਖੇਡੇ ਹਾਂ ਮੈਂ ਤੇ ਫਿੰਚ ਚੰਗੇ ਦੋਸਤ ਹਾਂ. ਇਸ ਲਈ ਮੈਂ ਉਹਨੂੰ ਆਖਰੀ ਚੇਤਾਵਨੀ ਦਿੱਤੀ. ਜੇਕਰ ਬੱਲੇਬਾਜਾਂ ਨੂੰ 10 ਦੌੜਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਕੋਈ ਵੀ ਅਜਿਹਾ ਨਹੀਂ ਕਰੇਗਾ. ਬੱਲੇਬਾਜ਼ ਨੂੰ ਇਸ ਤਰ੍ਹਾਂ ਆਉਟ ਕਰਨਾ ਕੋਈ ਹੁਨਰ ਨਹੀਂ ਹੈ, ਪਰ ਗੇਂਦਬਾਜ਼ ਕੋਲ ਕੋਈ ਵਿਕਲਪ ਨਹੀਂ ਬਚਦਾ."
ਉਹਨਾਂ ਨੇ ਕਿਹਾ, "ਮੈਂ ਕਹਾਂਗਾ ਕਿ ਚੋਰ ਨੂੰ ਅਫਸੋਸ ਹੋਣ ਤੱਕ ਤੁਸੀਂ ਚੋਰੀ ਨੂੰ ਰੋਕ ਨਹੀਂ ਸਕਦੇ. ਮੈਂ ਹਮੇਸ਼ਾਂ ਪੁਲਿਸ ਨਹੀਂ ਹੋ ਸਕਦਾ. ਮੈਂ ਟਵੀਟ ਵਿੱਚ ਪੋਂਟਿੰਗ ਨੂੰ ਟੈਗ ਕੀਤਾ ਸੀ. ਉਹਨਾਂ ਨੇ ਮੈਨੂੰ ਕਿਹਾ ਸੀ ਕਿ ਉਹ ਉਸ ਨੂੰ ਰਨ-ਆਉਟ ਕਰਨ ਲਈ ਕਹਿੰਦੇ. ਜੋ ਗਲਤ ਹੈ ਉਹ ਗਲਤ ਹੈ. ਹੁਣ ਉਹ ਇਸ ਨੂੰ ਲੈ ਕੇ ਆਈਸੀਸੀ ਕਮੇਟੀ ਨਾਲ ਜੁਰਮਾਨੇ ਬਾਰੇ ਗੱਲ ਕਰ ਰਹੇ ਹਨ. ਉਹ ਆਪਣਾ ਵਾਅਦਾ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ. ”