IPL 2020: ਰਿਸ਼ਭ ਪੰਤ ਨੇ ਪ੍ਰੈਕਟਿਸ ਦੌਰਾਨ ਕੀਤੀ ਛੱਕਿਆਂ ਦੀ ਬਰਸਾਤ, ਦਿਲਾਈ ਸੌਰਵ ਗਾਂਗੁਲੀ ਦੀ ਯਾਦ .. ਦੇਖੋ ਵੀਡੀਓ

Updated: Tue, Sep 08 2020 22:41 IST
Image Source: Delhi Capitals Twitter

ਆਈਪੀਐਲ 2020 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਾਰੀ ਹੀ ਟੀਮਾਂ ਪ੍ਰੈਕਟਿਸ ਵਿਚ ਆਪਣਾ ਸਭ ਕੁਝ ਝੋਂਕ ਰਹੀਆਂ ਹਨ. ਇਸ ਕੜੀ ਵਿਚ ਦਿਲੀ ਕੈਪਿਟਲਸ ਦੀ ਟੀਮ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਪ੍ਰੈਕਟਿਸ ਕਰ ਰਹੀ ਹੈ ਅਤੇ ਦਿਲੀ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੈਟ ਪ੍ਰੈਕਟਿਸ ਦੌਰਾਨ ਪੂਰੇ ਰੰਗ ਵਿਚ ਨਜ਼ਰ ਆ ਰਹੇ ਹਨ. ਉਹਨਾਂ ਨੇ ਪ੍ਰੈਕਟਿਸ ਦੌਰਾਨ ੜਆੱਫ ਸਪਿਨਰਾਂ ਵਿਰੁੱਧ ਜ਼ਬਰਦਸਤ ਬੱਲੇਬਾਜ਼ੀ ਕੀਤੀ। 

ਇਸ ਦੌਰਾਨ, ਉਹਨਾਂ ਨੇ ਲੰਬੇ-ਲੰਬੇ ਛੱਕੇ ਵੀ ਲਗਾਏ, ਜੋ ਕਿ ਦਿੱਲੀ ਦੀ ਟੀਮ ਲਈ ਇੱਕ ਚੰਗਾ ਸੰਕੇਤ ਹੈ. ਰਿਸ਼ਭ ਪੰਤ ਦੇ ਇਨ੍ਹਾਂ ਛੱਕਿਆਂ ਨੂੰ ਵੇਖ ਕੇ ਸਾਨੂੰ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਯਾਦ ਆਉਣੀ ਲਾਜ਼ਮੀ ਹੈ ਜਿਹਨਾਂ ਨੇ ਸ਼ਾਰਜਾਹ ਦੇ ਹੀ ਮੈਦਾਨ 'ਤੇ ਕਈ ਟੀਮਾਂ ਖਿਲਾਫ ਗਗਨਚੁੰਬੀ ਛੱਕੇ ਲਗਾਏ ਸੀ।

ਦਿੱਲੀ ਕੈਪਿਟਲਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੇ ਪੰਤ ਦੀ ਪ੍ਰੈਕਟਿਸ ਕਰਦਿਆਂ ਦੀ ਇੱਕ ਵੀਡੀਓ ਦਿਖਾਈ ਗਈ ਹੈ. ਕੈਪਸ਼ਨ ਵਿੱਚ ਲਿਖਿਆ ਗਿਆ ਹੈ, "ਇੱਕ ਖੱਬੇ ਹੱਥ ਦਾ ਬੱਲੇਬਾਜ਼ ਸ਼ਾਰਜਾਹ ਦੇ ਮੈਦਾਨ ਵਿੱਚ ਆੱਫ ਸਪਿਨਰਾਂ ਨੂੰ ਹਰ ਕੋਨੇ ਤੇ ਛੱਕੇ ਮਾਰ ਰਿਹਾ ਹੈ। ਸ਼ਾਇਦ ਅਜਿਹਾ ਕੁਝ ਅਸੀਂ ਪਹਿਲਾਂ ਵੀ ਸੁਣਿਆ ਹੈ।”

ਰਿਸ਼ਾਭ ਪੰਤ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਦਿੱਲੀ ਕੈਪਿਟਲਸ ਵਿੱਚ ਮੁੱਖ ਵਿਕੇਟਕੀਪਰ ਬੱਲੇਬਾਜ਼ ਦੀ ਭੂਮਿਕਾ ਨਿਭਾਉਂਦੇ ਵੀ ਨਜ਼ਰ ਆਉਣਗੇ।

ਦੱਸ ਦੇਈਏ ਕਿ ਰਿਸ਼ਭ ਪੰਤ ਨੇ ਭਾਰਤ ਵਿੱਚ ਹੀ ਆਪਣੀ ਆਈਪੀਐਲ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਸੀ। ਇੱਥੋਂ ਤਕ ਕਿ ਉਹਨਾਂ ਨੇ ਉਥੇ ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਹੈਲੀਕਾਪਟਰ ਸ਼ਾੱਟ ਖੇਡਣ ਦੀ ਕੋਸ਼ਿਸ਼ ਵੀ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ, ਦਿੱਲੀ ਦੀ ਟੀਮ ਨੇ ਅਈਅਰ ਦੀ ਕਪਤਾਨੀ ਵਿਚ ਸੱਤ ਸਾਲਾਂ ਬਾਅਦ ਪਲੇਆਫ ਵਿਚ ਜਗ੍ਹਾ ਬਣਾਈ ਸੀ.

 

TAGS