IPL 2022: RCB ਨੇ ਚੇਨਈ ਸੁਪਰ ਕਿੰਗਜ਼ ਨੂੰ 13 ਦੌੜਾਂ ਨਾਲ ਹਰਾਇਆ, ਹਰਸ਼ਲ ਪਟੇਲ ਬਣੇ ਜਿੱਤ ਦੇ ਹੀਰੋ

Updated: Thu, May 05 2022 19:09 IST
Image Source: Google

ਹਰਸ਼ਲ ਪਟੇਲ (3/35) ਅਤੇ ਗਲੇਨ ਮੈਕਸਵੈੱਲ (2/22) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੇ ਬੁੱਧਵਾਰ ਨੂੰ ਇੱਥੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੂੰ 13 ਦੌੜ੍ਹਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਹਰਸ਼ਲ ਪਟੇਲ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ 'ਮੈਨ ਆਫ ਦਾ ਮੈਚ' ਦਾ ਐਵਾਰਡ ਮਿਲਿਆ।

ਬੈਂਗਲੁਰੂ ਨੇ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 173 ਦੌੜਾਂ ਬਣਾਈਆਂ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਸੀਐਸਕੇ ਦੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਟੀਮ ਦੀ ਸਲਾਮੀ ਜੋੜੀ ਰਿਤੂਰਾਜ ਗਾਇਕਵਾੜ ਅਤੇ ਡੇਵੋਨ ਕੋਨਵੇ ਨੇ ਪਾਰੀ ਦੀ ਸ਼ੁਰੂਆਤ ਕੀਤੀ। ਬੱਲੇਬਾਜ਼ਾਂ ਨੇ ਆਉਂਦੇ ਹੀ ਛੱਕਿਆਂ ਅਤੇ ਚੌਕਿਆਂ ਦੀ ਵਰਖਾ ਕਰ ਦਿੱਤੀ। ਪਹਿਲੇ ਪਾਵਰਪਲੇ ਦੌਰਾਨ ਬੱਲੇਬਾਜ਼ਾਂ ਨੇ ਟੀਮ ਨੂੰ 51 ਦੌੜਾਂ ਜੋੜੀਆਂ।

ਹਾਲਾਂਕਿ ਪਾਵਰਪਲੇ ਤੋਂ ਬਾਅਦ ਗੇਂਦਬਾਜ਼ ਸ਼ਾਹਬਾਜ਼ ਅਹਿਮਦ ਨੇ ਆਪਣੇ ਦੂਜੇ ਓਵਰ ਦੀ ਚੌਥੀ ਗੇਂਦ 'ਤੇ ਗਾਇਕਵਾੜ ਨੂੰ ਆਊਟ ਕਰ ਦਿੱਤਾ। ਉਸ ਨੇ 23 ਗੇਂਦਾਂ ਵਿੱਚ 28 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰੌਬਿਨ ਉਥੱਪਾ ਕ੍ਰੀਜ਼ 'ਤੇ ਆਏ ਅਤੇ ਕੌਨਵੇ ਨਾਲ ਪਾਰੀ ਸੰਭਾਲੀ।

RCB ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੇ CSK ਨੂੰ ਇਕ ਹੋਰ ਝਟਕਾ ਦਿੱਤਾ ਹੈ। ਉਸ ਨੇ ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਉਥੱਪਾ (1) ਨੂੰ ਪ੍ਰਭੂਦੇਸਾਈ ਦੇ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਵਾਪਸ ਭੇਜ ਦਿੱਤਾ। ਉਸ ਤੋਂ ਬਾਅਦ ਅੰਬਾਤੀ ਰਾਇਡੂ ਕ੍ਰੀਜ਼ 'ਤੇ ਆਏ। ਇਸ ਦੇ ਨਾਲ ਹੀ ਗਲੇਨ ਮੈਕਸਵੈੱਲ ਨੇ ਇਕ ਹੋਰ ਚਮਤਕਾਰੀ ਗੇਂਦਬਾਜ਼ੀ ਕਰਕੇ ਆਰਸੀਬੀ ਨੂੰ ਤੀਜੀ ਸਫਲਤਾ ਦਿਵਾਈ। ਉਸ ਨੇ ਰਾਇਡੂ ਨੂੰ ਕਲੀਅਰ ਕਰ ਕੇ ਸੀਐੱਸਕੇ ਨੂੰ ਤੀਜਾ ਝਟਕਾ ਦਿੱਤਾ।

ਦਸ ਓਵਰਾਂ ਮਗਰੋਂ ਚੇਨਈ ਦਾ ਸਕੋਰ ਤਿੰਨ ਵਿਕਟਾਂ ’ਤੇ 77 ਦੌੜਾਂ ਸੀ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਮੋਇਨ ਅਲੀ ਕ੍ਰੀਜ਼ 'ਤੇ ਆਏ ਅਤੇ ਇਸ ਦੌਰਾਨ ਕੋਨਵੇ 37 ਦੌੜਾਂ ਬਣਾ ਕੇ ਕ੍ਰੀਜ਼ 'ਤੇ ਰਹੇ। ਇੱਕ ਪਾਸੇ ਵਿਕਟਾਂ ਦੀ ਭੜਕਾਹਟ ਸੀ ਅਤੇ ਦੂਜੇ ਪਾਸੇ ਡੇਵੋਨ ਕੋਨਵੇ ਨੇ 33 ਗੇਂਦਾਂ 'ਤੇ ਲਗਾਤਾਰ ਦੂਜਾ ਅਰਧ ਸੈਂਕੜਾ ਲਗਾਇਆ। ਕੋਨਵੇ ਨੇ ਮੋਈਨ ਅਲੀ ਦੇ ਨਾਲ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦੇ ਹੋਏ 13ਵੇਂ ਓਵਰ ਵਿੱਚ ਟੀਮ ਨੂੰ 102 ਦੌੜਾਂ ਬਣਾਉਣ ਵਿੱਚ ਮਦਦ ਕੀਤੀ। ਹਾਲਾੰਕਿ, ਅੰਤ ਵਿਚ ਧੋਨੀ ਵੀ ਆਪਣੀ ਟੀਮ ਨੂੰ ਜਿੱਤ ਨਾ ਦਿਵਾ ਪਾਏ ਅਤੇ ਸੀਐਸਕੇ ਮੈਚ ਹਾਰ ਗਈ।

TAGS