IPL 2020: RCB ਦੇ ਖਿਲਾਫ ਸੁਪਰ ਓਵਰ ਵਿੱਚ ਹਾਰੀ ਮੁੰਬਈ ਇੰਡੀਅਨਜ਼, ਈਸ਼ਾਨ-ਪੋਲਾਰਡ ਦੀ ਤੂਫਾਨੀ ਪਾਰੀ ਹੋਈ ਬੇਕਾਰ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਵਿੱਚ ਸੋਮਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਨੇ ਇੱਕ ਰੋਮਾਂਚਕ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਸੁਪਰ ਓਵਰ ਵਿੱਚ ਹਰਾ ਦਿੱਤਾ. ਬੰਗਲੌਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਤਿੰਨ ਵਿਕਟਾਂ ਗੁਆ ਕੇ 201 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ. ਮੁੰਬਈ ਵੀ ਪੂਰੇ ਓਵਰ ਖੇਡਣ ਤੋਂ ਬਾਅਦ ਪੰਜ ਵਿਕਟਾਂ ਗੁਆ ਕੇ ਇੰਨੀਆਂ ਦੌੜਾਂ ਬਣਾਉਣ ਵਿਚ ਸਫਲ ਰਹੀ.
ਮੈਚ ਇੱਕ ਸੁਪਰ ਓਵਰ ਵਿੱਚ ਗਿਆ ਜਿੱਥੇ ਮੁੰਬਈ ਨੇ ਸੱਤ ਦੌੜਾਂ ਬਣਾਈਆਂ ਅਤੇ ਬੰਗਲੌਰ ਨੇ ਅੱਠ ਦੌੜਾਂ ਬਣਾ ਕੇ ਮੈਚ ਜਿੱਤ ਲਿਆ. ਇਹ ਪਹਿਲੀ ਵਾਰ ਹੋਇਆ ਕਿ ਮੁੰਬਈ ਆਈਪੀਐਲ ਵਿੱਚ ਸੁਪਰ ਓਵਰ ਵਿੱਚ ਹਾਰ ਗਈ.
ਇਸ਼ਾਨ ਕਿਸ਼ਨ (99 ਦੌੜਾਂ, 58 ਗੇਂਦਾਂ, 2 ਚੌਕੇ ਅਤੇ 9 ਛੱਕੇ) ਅਤੇ ਕੀਰਨ ਪੋਲਾਰਡ (ਨਾਬਾਦ 60 ਦੌੜਾਂ, 24 ਗੇਂਦਾਂ, 5 ਛੱਕੇ ਅਤੇ 3 ਚੌਕੇ) ਦੀ ਮਦਦ ਨਾਲ ਮੁੰਬਈ ਸਕੋਰ ਬਰਾਬਰ ਕਰਨ ਵਿਚ ਕਾਮਯਾਬ ਰਹੀ. ਆਖਰੀ ਓਵਰ ਵਿੱਚ ਟੀਮ ਨੂੰ ਜਿੱਤ ਲਈ 19 ਦੌੜਾਂ ਦੀ ਲੋੜ ਸੀ। ਕਿਸ਼ਨ ਨੇ ਇਸ ਓਵਰ ਵਿਚ ਦੋ ਛੱਕੇ ਮਾਰੇ, ਪਰ ਸੇਂਚੁਰੀ ਤੋਂ ਇਕ ਦੌੜ੍ਹ ਪਹਿਲਾਂ ਉਹ ਆਉੜਟ ਹੋ ਗਏ. ਮੁੰਬਈ ਨੂੰ ਆਖਰੀ ਗੇਂਦ 'ਤੇ ਪੰਜ ਦੌੜਾਂ ਦੀ ਲੋੜ ਸੀ. ਪੋਲਾਰਡ ਨੇ ਆਖਰੀ ਗੇਂਦ ਤੇ ਚੌਕਾ ਲਗਾ ਕੇ ਮੈਚ ਟਾਈ ਕਰਵਾ ਦਿੱਤਾ ਤੇ ਮੈਚ ਸੁਪਰ ਓਵਰ ਵਿਚ ਪਹੁੰਚ ਗਿਆ.
ਬੰਗਲੌਰ ਦੀ ਟੀਮ ਨੇ ਬੱਲੇਬਾਜ਼ੀ ਵਿਚ ਧਮਾਲ ਮਚਾਉਣ ਤੋਂ ਬਾਅਦ ਗੇਂਦਬਾਜ਼ੀ ਵਿਚ ਵੀ ਸ਼ਾਨਦਾਰ ਸ਼ੁਰੂਆਤ ਕੀਤੀ. ਮੁੰਬਈ ਇੰਡੀਅਨਜ਼ ਦੀ ਪਾਰੀ ਦਾ ਦੂਜਾ ਓਵਰ ਲਿਆਉਣ ਵਾਲੇ ਵਾਸ਼ਿੰਗਟਨ ਸੁੰਦਰ ਨੇ ਰੋਹਿਤ (8) ਨੂੰ ਪਵੇਲੀਅਨ ਭੇਜਿਆ ਅਤੇ ਬੰਗਲੌਰ ਨੂੰ ਉਹ ਜ਼ਰੂਰੀ ਵਿਕਟ ਦਿੱਤਾ.
ਇਸ ਮੈਚ ਵਿੱਚ ਡੇਲ ਸਟੇਨ ਦੀ ਜਗ੍ਹਾ ਉਤਰਨ ਵਾਲੇ ਈਸੁਰੂ ਉਦਾਨਾ ਨੇ ਸੂਰਯਕੁਮਾਰ ਯਾਦਵ (0) ਨੂੰ ਆਉਟ ਕਰਕੇ ਆਪਣਾ ਪਹਿਲਾ ਆਈਪੀਐਲ ਵਿਕਟ ਲਿਆ. ਯੁਜਵੇਂਦਰ ਚਾਹਲ ਨੇ ਕੁਇੰਟਨ ਡੀ ਕਾੱਕ (14) ਨੂੰ ਆਉਟ ਕਰਕੇ ਆਪਣਾ ਖਾਤਾ ਖੋਲ੍ਹਿਆ ਅਤੇ ਇਸ ਤਰ੍ਹਾੰ ਮੁੰਬਈ ਦਾ ਸਕੋਰ 39/3 ਹੋ ਗਿਆ.
10 ਓਵਰਾਂ ਵਿੱਚ ਮੁੰਬਈ ਨੇ ਤਿੰਨ ਵਿਕਟਾਂ ਗੁਆ ਕੇ 63 ਦੌੜਾਂ ਬਣਾਈਆਂ ਸਨ. ਇਥੋਂ ਉਹਨਾਂ ਨੂੰ ਜਿੱਤ ਲਈ 60 ਗੇਂਦਾਂ ਵਿੱਚ 139 ਦੌੜਾਂ ਦੀ ਜ਼ਰੂਰਤ ਸੀ.
ਯੁਵਾ ਬੱਲੇਬਾਜ਼ ਕਿਸ਼ਨ ਇਕ ਸਿਰੇ ਤੋਂ ਤੇਜ਼ੀ ਨਾਲ ਸਕੋਰਬੋਰਡ ਚਲਾ ਰਿਹਾ ਸੀ. ਦੂਜੇ ਸਿਰੇ ਤੋਂ ਉਹਨਾਂ ਨੂੰ ਹਾਰਦਿਕ ਪਾਂਡਿਆ (15) ਦਾ ਸਾਥ ਨਹੀਂ ਮਿਲਿਆ, ਪਾਂਡਿਆ ਨੂੰ ਲੈੱਗ ਸਪਿਨਰ ਐਡਮ ਜੰਪਾ ਨੇ ਆਉਟ ਕੀਤਾ.
ਹਾਰਦਿਕ ਦੇ ਜਾਣ ਤੋਂ ਬਾਅਦ ਪੋਲਾਰਡ ਮੈਦਾਨ 'ਤੇ ਪਹੁੰਚੇ. ਬੰਗਲੌਰ ਨੂੰ ਕਿਸ਼ਨ ਅਤੇ ਪੋਲਾਰਡ ਨੂੰ ਰੋਕਣ ਦੀ ਜ਼ਰੂਰਤ ਸੀ, ਪਰ ਦੋਵਾਂ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਪੰਜਵੇਂ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਕੀਤੀ.
ਆਖਰੀ ਪੰਜ ਓਵਰਾਂ ਵਿੱਚ ਮੁੰਬਈ ਨੂੰ ਜਿੱਤ ਲਈ 90 ਦੌੜਾਂ ਦੀ ਲੋੜ ਸੀ. ਮੁੰਬਈ ਨੇ 16 ਵੇਂ ਓਵਰ ਵਿੱਚ 10 ਦੌੜਾਂ ਬਣਾਈਆਂ. 17 ਵੇਂ ਓਵਰ ਵਿੱਚ ਪਵਨ ਨੇਗੀ ਨੇ ਪੋਲਾਰਡ ਦਾ ਕੈਚ ਛੱਡ ਦਿੱਤਾ. ਉਸੇ ਹੀ ਓਵਰ ਦੀ ਆਖਰੀ ਗੇਂਦ 'ਤੇ ਯੁਜਵੇਂਦਰ ਚਾਹਲ ਨੇ ਫਿਰ ਪੋਲਾਰਡ ਦਾ ਕੈਚ ਸੁੱਟ ਦਿੱਤਾ. ਐਡਮ ਜੈਂਪਾ ਦੇ ਇਸ ਓਵਰ ਵਿੱਚ ਪੋਲਾਰਡ ਨੇ ਤਿੰਨ ਛੱਕਿਆਂ ਅਤੇ ਇੱਕ ਚੌਕੇ ਸਮੇਤ 27 ਦੌੜਾਂ ਬਣਾਈਆਂ।
ਆਖਰੀ ਦੋ ਓਵਰਾਂ ਵਿੱਚ ਮੁੰਬਈ ਨੂੰ ਜਿੱਤ ਲਈ 31 ਦੌੜਾਂ ਦੀ ਲੋੜ ਸੀ ਅਤੇ ਆਖਰੀ ਓਵਰ ਵਿੱਚ 19 ਦੌੜਾਂ ਦੀ ਲੋੜ੍ਹ ਸੀ. ਮੁੰਬਈ ਉਸ ਓਵਰ ਵਿਚ 18 ਦੌੜਾਂ ਹੀ ਬਣਾ ਸਕੀ. ਇਸ ਲਈ ਮੈਚ ਸੁਪਰ ਓਵਰ ਵਿਚ ਚਲਾ ਗਿਆ.
ਇਸ ਤੋਂ ਪਹਿਲਾਂ ਬੰਗਲੌਰ ਦੇ ਬੱਲੇਬਾਜ਼ਾਂ ਨੇ ਮੁੰਬਈ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ. ਐਰੋਨ ਫਿੰਚ, ਦੇਵਦੱਤ ਪੱਡਿਕਲ ਅਤੇ ਏਬੀ ਡੀਵਿਲੀਅਰਜ਼, ਤਿੰਨਾਂ ਨੇ ਹੀ ਅਰਧ ਸੈਂਕੜੇ ਲਗਾਏ ਅਤੇ ਅੰਤ ਵਿਚ ਸ਼ਿਵਮ ਦੂਬੇ ਨੇ ਟੀਮ ਨੂੰ ਵੱਡਾ ਸਕੋਰ ਦਿੱਤਾ.
ਇਸ ਮੈਚ ਵਿੱਚ ਫਿੰਚ ਨੇ ਆਪਣੀਆਂ ਪਿਛਲੀਆਂ ਦੋ ਮੈਚਾਂ ਦੀਆਂ ਘਾਟ ਨੂੰ ਨਹੀਂ ਦੁਹਰਾਇਆ. ਉਹਨਾਂ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਇਸ ਵਾਰ ਉਹ 50 ਦਾ ਅੰਕੜਾ ਪਾਰ ਕਰਨ ਵਿਚ ਵੀ ਸਫਲ ਰਹੇ.
ਪੱਡਿਕਲ ਨੇ ਉਹਨਾਂ ਦਾ ਸਾਥ ਦਿੱਤਾ. ਦੋਵਾਂ ਨੇ ਪਾਵਰ ਪਲੇ ਵਿਚ ਟੀਮ ਦਾ ਸਕੋਰ 59 ਤੱਕ ਪਹੁੰਚਾ ਦਿੱਤਾ. ਫਿੰਚ (52 ਦੌੜਾਂ, 35 ਗੇਂਦਾਂ, 7 ਚੌਕੇ, 1 ਛੱਕਾ) ਨੇ ਅੱਠਵੇਂ ਓਵਰ ਦੀ ਤੀਜੀ ਗੇਂਦ 'ਤੇ ਸੀਜ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ.
ਟ੍ਰੈਂਟ ਬੋਲਟ ਨੇ ਉਹਨਾਂ ਨੂੰ 9 ਵੇਂ ਓਵਰ ਦੀ ਆਖਰੀ ਗੇਂਦ 'ਤੇ ਪੋਲਾਰਡ ਦੇ ਹੱਥੋਂ ਕੈਚ ਕਰਵਾਇਆ. ਕਪਤਾਨ ਵਿਰਾਟ ਕੋਹਲੀ (3) ਵੀ ਇਸ ਮੈਚ ਵਿੱਚ ਕੁਝ ਖਾਸ ਨਹੀਂ ਕਰ ਸਕੇ. ਪੋਲਾਰਡ ਅਤੇ ਬੋਲਟ ਦੀ ਜੋੜੀ ਨੇ ਪੱਡਿਕਲ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ.
ਡਿਵਿਲੀਅਰਜ਼ ਅੰਤ ਵਿੱਚ ਖੜ੍ਹਾ ਰਹੇ ਅਤੇ ਮੁੰਬਈ ਦੇ ਗੇਂਦਬਾਜ਼ਾਂ ਦੀ ਜਮ ਕੇ ਧੁਲਾਈ ਕੀਤੀ. ਡਿਵਿਲੀਅਰਜ਼ ਨੇ ਆਖਰਕਾਰ ਆਪਣਾ ਤੂਫਾਨੀ ਅੰਦਾਜ਼ ਦਿਖਾਇਆ ਅਤੇ ਆਪਣੀਆਂ ਪੰਜਾਹ ਦੌੜਾਂ ਪੂਰੀਆਂ ਕੀਤੀਆਂ. ਅੰਤ ਵਿੱਚ, ਦੂਬੇ ਨੇ ਹਮਲਾਵਰ ਸ਼ੈਲੀ ਵੀ ਦਿਖਾਈ.
ਆਖਰੀ ਤਿੰਨ ਓਵਰਾਂ ਵਿਚ, ਇਨ੍ਹਾਂ ਦੋਵਾਂ ਨੇ ਮਿਲ ਕੇ 36 ਦੌੜਾਂ ਬਣਾਈਆਂ ਅਤੇ ਟੀਮ ਨੂੰ ਵੱਡਾ ਸਕੋਰ ਦਿੱਤਾ.