SA vs ENG: ਜੌਨੀ ਬੇਅਰਸਟੋ ਨੇ ਖੇਡੀ ਤੂਫਾਨੀ ਪਾਰੀ, ਇੰਗਲੈਂਡ ਨੇ ਪਹਿਲੇ ਟੀ 20 ਮੈਚ ਵਿਚ ਦੱਖਣੀ ਅਫਰੀਕਾ ਨੂੰ 5 ਵਿਕਟਾਂ ਨਾਲ ਹਰਾਇਆ
ਜੋਨੀ ਬੇਅਰਸਟੋ ਦੀ ਤੂਫਾਨੀ ਪਾਰੀ ਦੇ ਚਲਦੇ ਇੰਗਲੈਂਡ ਨੇ ਕੇਪ ਟਾਉਨ 'ਚ ਖੇਡੇ ਗਏ ਪਹਿਲੇ ਟੀ -20 ਮੈਚ ਵਿਚ ਦੱਖਣੀ ਅਫਰੀਕਾ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਦੀਆਂ 179 ਦੌੜਾਂ ਦੇ ਜਵਾਬ ਵਿਚ ਇੰਗਲੈਂਡ ਨੇ 4 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ।
ਬੇਅਰਸਟੋ ਨੇ 179.17 ਦੇ ਸਟ੍ਰਾਈਕ ਰੇਟ 'ਤੇ ਬੱਲੇਬਾਜ਼ੀ ਕਰਦਿਆਂ 48 ਗੇਂਦਾਂ' ਚ 9 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 86 ਦੌੜਾਂ ਬਣਾਈਆਂ। ਇਸ ਦੇ ਲਈ ਉਹਨਾਂ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।
ਦੱਖਣੀ ਅਫਰੀਕਾ ਦੀ ਪਾਰੀ
ਟਾਸ ਹਾਰਨ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਬੱਲੇਬਾਜ਼ੀ ਲਈ ਉਤਰੀ ਅਤੇ ਟੀਮ ਨੂੰ ਪਹਿਲਾ ਝਟਕਾ ਟੈਂਬਾ ਬਾਵੁਮਾ 6 ਦੌੜਾਂ 'ਤੇ ਆਉਟ ਹੋ ਗਏ। ਕਪਤਾਨ ਕੁਇੰਟਨ ਡੀ ਕਾੱਕ ਨੇ ਫਿਰ ਫਾਫ ਡੂ ਪਲੇਸਿਸ ਨਾਲ ਦੂਜੀ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਕੀਤੀ.
ਡੂ ਪਲੇਸਿਸ ਨੇ 40 ਗੇਂਦਾਂ ਵਿੱਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ ਜਦਕਿ ਡੀ ਕੌਕ ਨੇ 23 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਵੇਨ ਡੇਰ ਦੂਸਨ ਨੇ 27 ਦੌੜਾਂ ਅਤੇ ਹੈਨਰੀਕ ਕਲਾਸਨ ਨੇ 20 ਦੌੜਾਂ ਦਾ ਯੋਗਦਾਨ ਦਿੱਤਾ। ਨਤੀਜੇ ਵਜੋਂ ਮੇਜ਼ਬਾਨ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 179 ਦੌੜਾਂ ਬਣਾਈਆਂ।
ਇੰਗਲੈਂਡ ਲਈ ਸੈਮ ਕੁਰੇਨ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਜੋਫਰਾ ਆਰਚਰ, ਟੌਮ ਕੁਰੇਨ ਅਤੇ ਕ੍ਰਿਸ ਜੌਰਡਨ ਨੇ 1-1 ਵਿਕਟ ਲਏ।
ਇੰਗਲੈਂਡ ਦੀ ਪਾਰੀ
ਜਿੱਤ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਪਹਿਲੀ ਤਿੰਨ ਵਿਕਟਾਂ ਜੇਸਨ ਰਾਏ (0) ਅਤੇ ਜੋਸ ਬਟਲਰ (7) ਡੇਵਿਡ ਮਾਲਨ (19) ਕੁੱਲ 34 ਦੌੜਾਂ 'ਤੇ ਪਵੇਲੀਅਨ ਪਰਤ ਗਏ।
ਬੇਅਰਸਟੋ ਨੇ ਫਿਰ ਬੇਨ ਸਟੋਕਸ ਨਾਲ ਪਾਰੀ ਨੂੰ ਸੰਭਾਲਿਆ ਅਤੇ ਚੌਥੇ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਕੀਤੀ। ਜੋ ਇੰਗਲੈਂਡ ਦੀ ਜਿੱਤ ਵਿਚ ਅਹਿਮ ਸਾਬਤ ਹੋਈ। ਸਟੌਕਸ ਨੇ 27 ਗੇਂਦਾਂ ਵਿੱਚ 1 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ।
ਦੱਖਣੀ ਅਫਰੀਕਾ ਲਈ ਜਾਰਜ ਲਿੰਡੇ ਅਤੇ ਲੁੰਗੀ ਐਂਗੀਡੀ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦਕਿ ਤਾਬਰੇਜ਼ ਸ਼ਮਸੀ ਨੇ 1 ਵਿਕਟ ਲਈ।