IPL 2020: ਨਿਕੋਲਸ ਪੂਰਨ ਦੀ ਬੱਲੇਬਾਜ਼ੀ ਦੇ ਫੈਨ ਹੋਏ ਸਚਿਨ ਤੇਂਦੁਲਕਰ, ਕਿਹਾ ਤੁਸੀਂ ਜੇਪੀ ਡੁਮਿਨੀ ਦੀ ਯਾਦ ਦਿਵਾਉਂਦੇ ਹੋ
ਕਿੰਗਜ਼ ਇਲੈਵਨ ਪੰਜਾਬ ਨੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 38 ਵੇਂ ਮੈਚ ਵਿੱਚ ਟੇਬਲ-ਟਾੱਪਰ ਦਿੱਲੀ ਕੈਪਿਟਲਸ ਨੂੰ 5 ਵਿਕਟਾਂ ਨਾਲ ਹਰਾਕੇ ਦੋ ਪੁਆਇੰਟ ਹੋਰ ਹਾਸਲ ਕਰ ਲਏ.
ਸ਼ਿਖਰ ਧਵਨ ਦੇ ਧਮਾਕੇਦਾਰ ਸੈਂਕੜੇ (ਨਾਬਾਦ 106) ਦੀ ਮਦਦ ਨਾਲ ਦਿੱਲੀ ਨੇ ਪੰਜਾਬ ਦੇ ਸਾਹਮਣੇ 165 ਦੌੜਾਂ ਦਾ ਟੀਚਾ ਰੱਖਿਆ ਸੀ. ਟੀਚੇ ਦਾ ਪਿੱਛਾ ਕਰਨ ਵਾਲੀ ਪੰਜਾਬ ਦੀ ਟੀਮ 56 ਦੌੜਾਂ 'ਤੇ ਆਪਣੇ 3 ਵਿਕਟਾਂ ਗੁਆ ਬੈਠੀ ਸੀ, ਪਰ ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੇ ਦਿੱਲੀ ਦੇ ਗੇਂਦਬਾਜ਼ਾਂ ਦੀ ਜ਼ਬਰਦਸਤ ਖ਼ਬਰ ਲਈ ਅਤੇ ਮੈਦਾਨ ਦੀ ਹਰ ਦਿਸ਼ਾ ਵਿੱਚ ਉਹਨਾਂ ਨੇ ਦੌੜਾਂ ਬਣਾਈਆਂ. ਉਹਨਾਂ ਨੇ ਆਉਟ ਹੋਣ ਤੋਂ ਪਹਿਲਾਂ 28 ਗੇਂਦਾਂ ਵਿੱਚ 53 ਦੌੜਾਂ ਬਣਾਈਆਂ ਅਤੇ ਇਸ ਦੌਰਾਨ ਉਹਨਾਂ ਨੇ 6 ਚੌਕੇ ਅਤੇ 3 ਲੰਬੇ-ਲੰਬੇ ਛੱਕੇ ਲਗਾਏ.
ਉਹ ਬੱਲੇ ਨਾਲ ਪੰਜਾਬ ਦੀ ਜਿੱਤ ਦੇ ਹੀਰੋ ਸਾਬਤ ਹੋਏ.
ਪੂਰਨ ਦੀ ਇਸ ਪਾਰੀ ਨੂੰ ਵੇਖਦੇ ਹੋਏ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ , ਜਿਹਨਾਂ ਨੂੰ ਕ੍ਰਿਕਟ ਦਾ ਭਗਵਾਨ ਵੀ ਕਿਹਾ ਜਾਂਦਾ ਹੈ, ਨੇ ਵੈਸਟਇੰਡੀਜ਼ ਦੇ ਇਸ ਬੱਲੇਬਾਜ਼ ਦੀ ਪ੍ਰਸ਼ੰਸਾ ਕੀਤੀ ਹੈ. ਉਹਨਾਂ ਨੇ ਕਿਹਾ ਕਿ ਨਿਕੋਲਸ ਜ਼ਬਰਦਸਤ ਸ਼ਾੱਟ ਲਗਾਉਂਦੇ ਹਨ ਅਤੇ ਜਿਸ ਤਰ੍ਹਾਂ ਉਹਨਾਂ ਨੇ ਬੱਲੇਬਾਜ਼ੀ ਕੀਤੀ ਉਹ ਕਾਫ਼ੀ ਸ਼ਾਨਦਾਰ ਸੀ.
ਸਚਿਨ ਨੇ ਆਪਣੀ ਪੋਸਟ 'ਚ ਲਿਖਿਆ, "ਨਿਕੋਲਸ ਪੂਰਨ ਨੇ ਕੁਝ ਜ਼ੋਰਦਾਰ ਸ਼ਾਟ ਖੇਡੇ ਸੀ. ਉਹ ਕ੍ਰਿਕਟ ਗੇਂਦ ਦਾ ਕਲੀਨ ਸਟ੍ਰਾਈਕਰ ਹੈ ਅਤੇ ਜ਼ੋਰਦਾਰ ਸ਼ਾਟ ਮਾਰਦਾ ਹੈ. ਜਿਸ ਤਰ੍ਹਾਂ ਉਹ ਖੇਡਦਾ ਹੈ ਅਤੇ ਬੱਲੇਬਾਜ਼ੀ ਕਰਦਾ ਹੈ, ਉਹ ਮੈਨੂੰ ਜੇਪੀ ਡੁਮਿਨੀ ਦੀ ਯਾਦ ਦਿਲਾਉਂਦੇ ਹਨ.”
ਦੱਸ ਦੇਈਏ ਕਿ ਇਸ ਜਿੱਤ ਤੋਂ ਬਾਅਦ ਪੰਜਾਬ ਦੀ ਟੀਮ ਹੁਣ ਪੁਆਇੰਟ ਟੇਬਲ ‘ਤੇ ਪੰਜਵੇਂ ਸਥਾਨ ਤੇ ਆ ਗਈ ਹੈ.