IPL 2020: ਸੰਜੇ ਬਾਂਗੜ੍ਹ ਨੇ ਦੱਸਿਆ, ਇਸ ਵਾਰ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਵਿੱਚ ਧੋਨੀ ਨੂੰ ਕਰਨਾ ਪਏਗਾ ਇਹਨਾਂ ਮੁਸ਼ਕਲਾਂ ਦਾ ਸਾਹਮਣਾ
ਸਾਬਕਾ ਭਾਰਤੀ ਬੱਲੇਬਾਜ਼ੀ ਕੋਚ ਸੰਜੇ ਬਾਂਗੜ੍ਹ ਨੇ ਕਿਹਾ ਹੈ ਕਿ ਆਗਾਮੀ ਆਈਪੀਐਲ ਵਿੱਚ ਚੇਨਈ ਸਪੁਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਉਹ ਟੀਮ ਦੇ ਤਜਰਬੇਕਾਰ ਅਤੇ ਬਜ਼ੁਰਗ ਖਿਡਾਰੀਆਂ ਨੂੰ ਕਿਵੇਂ ਸੰਭਾਲਦੇ ਹਨ।
ਹਾਲ ਦੇ ਸਮੇਂ ਵਿਚ ਇਹ ਦੇਖਿਆ ਗਿਆ ਹੈ ਕਿ ਚੇਨਈ ਦੀ ਟੀਮ ਜ਼ਿਆਦਾ ਉਮਰ ਦੇ ਖਿਡਾਰੀਆਂ ਨੂੰ ਮੈਦਾਨ ਵਿਚ ਉਤਾਰਨ ਚ ਵਿਸ਼ਵਾਸ ਰੱਖਦੀ ਹੈ ਪਰ ਫਿਰ ਵੀ ਇਸ ਟੀਮ ਨੂੰ ਟੂਰਨਾਮੈਂਟ ਦੀ ਸਭ ਤੋਂ ਮਜ਼ਬੂਤ ਟੀਮ ਮੰਨਿਆ ਜਾਂਦਾ ਹੈ ਅਤੇ ਇਹ ਇਨ੍ਹਾਂ ਖਿਡਾਰੀਆਂ ਦੇ ਸਿਰ ਤੇ ਹੀ ਸੀਐਸਕੇ ਨੇ 2018 ਵਿਚ ਖਿਤਾਬ ਜਿੱਤਿਆ ਸੀ.
ਬਾੰਗੜ ਨੇ ਸਟਾਰ ਸਪੋਰਟਸ ਸ਼ੋਅ 'ਤੇ ਕਿਹਾ,' 'ਧੋਨੀ ਇਕ ਕਪਤਾਨ ਦੇ ਤੌਰ ਤੇ, ਮੈਨੂੰ ਪਤਾ ਹੈ ਕਿ ਉਹਨਾਂ ਕੋਲ ਬਹੁਤ ਤਜਰਬਾ ਹੈ। ਉਹਨਾਂ ਦੇ ਕੋਲ ਬਾਕੀ ਤਜਰਬੇਕਾਰ ਖਿਡਾਰੀ ਵੀ ਹਨ, ਪਰ ਉਹ ਮੈਦਾਨ' ਤੇ ਤਜਰਬੇਕਾਰ ਖਿਡਾਰੀਆਂ ਨੂੰ ਕਿਵੇਂ ਸੰਭਾਲਦੇ ਹਨ, ਮੈਂ ਇਸ ਨੂੰ ਵੇਖਣਾ ਚਾਹਾਂਗਾ। ਮੈਂ ਇਸ ਲਈ ਉਤਸੁਕ ਹਾਂ।”
ਬਾਂਗੜ੍ਹ ਨੇ ਕਿਹਾ ਕਿ ਉਹ 39 ਸਾਲਾ ਧੋਨੀ ਨੂੰ ਕਿਸੇ ਹੋਰ ਵਿਭਾਗ ਵਿੱਚ ਪਰੇਸ਼ਾਨ ਹੁੰਦੇ ਨਹੀਂ ਦੇਖਦੇ।
ਉਹਨਾਂ ਨੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਉਹਨਾਂ ਨੂੰ ਇੰਨ੍ਹੇ ਤਜਰਬੇਕਾਰ ਖਿਡਾਰੀਆਂ ਨਾਲ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਵਿਚ ਕੋਈ ਪਰੇਸ਼ਾਨੀ ਹੋਏਗੀ। ਟੀ -20 ਫਾਰਮੈਟ ਵਿਚ, ਖਿਡਾਰੀ ਦੀ ਚੁਸਤੀ ਬਹੁਤ ਮਹੱਤਵ ਰੱਖਦੀ ਹੈ ਅਤੇ ਫੀਲਡਿੰਗ ਇਕ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਇਹ ਵੇਖਣਾ ਪਏਗਾ ਕਿ ਉਹ ਸੀਨੀਅਰ ਖਿਡਾਰੀਆਂ ਨੂੰ ਫੀਲਡਿੰਗ ਵਿਚ ਕਿੱਥੇ ਲਗਾਉੰਦੇ ਹਨ। ਮੇਰੇ ਖਿਆਲ ਵਿਚ ਇਹ ਕਪਤਾਨ ਵਜੋਂ ਉਸਦਾ ਸਭ ਤੋਂ ਚੁਣੌਤੀ ਭਰਪੂਰ ਕੰਮ ਹੋਵੇਗਾ। ”