ਮਾਂਜਰੇਕਰ ਨੇ ਫਿਰ ਖੜੇ ਕੀਤੇ ਜਡੇਜਾ 'ਤੇ ਸਵਾਲ, ਕਿਹਾ-'WTC ਫਾਈਨਲ 'ਚ ਨਹੀਂ ਬਣਦੀ ਸੀ ਜਗ੍ਹਾ '
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਨਿਉਜ਼ੀਲੈਂਡ ਦੇ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਟੀਮ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਹੁਣ ਇਸ ਕੜੀ ਵਿਚ ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਮਸ਼ਹੂਰ ਕਮੇਂਟੇਟਰ ਸੰਜੇ ਮਾਂਜਰੇਕਰ ਵੀ ਸ਼ਾਮਲ ਹੋ ਗਏ ਹਨ। ਮਾਂਜਰੇਕਰ ਨੇ ਇਕ ਵਾਰ ਫਿਰ ਰਵਿੰਦਰ ਜਡੇਜਾ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ।
ਮਾਂਜਰੇਕਰ ਦਾ ਮੰਨਣਾ ਹੈ ਕਿ ਸਾਉਥੈਂਪਟਨ ਪਿੱਚ ਉੱਤੇ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰਕੇ ਭਾਰਤ ਨੇ ਵੱਡੀ ਗਲਤੀ ਕੀਤੀ ਸੀ। ਇਸ ਤੋਂ ਇਲਾਵਾ ਉਸ ਦਾ ਕਹਿਣਾ ਹੈ ਕਿ ਜਡੇਜਾ ਨੂੰ ਆਪਣੀ ਬੱਲੇਬਾਜ਼ੀ ਕਰਕੇ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਸੀ।
ਮਾਂਜਰੇਕਰ ਨੇ ਈਐਸਪੀਐਨ ਕ੍ਰਿਕਿਨਫੋ ਨੂੰ ਕਿਹਾ, “ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਕੀ ਕਰ ਰਿਹਾ ਸੀ, ਤਾਂ ਦੋ ਸਪਿਨਰਾਂ ਦੀ ਚੋਣ ਕਰਨਾ ਹਮੇਸ਼ਾ ਇੱਕ ਵਿਵਾਦਪੂਰਨ ਵਿਸ਼ਾ ਹੁੰਦਾ, ਖ਼ਾਸਕਰ ਜਦੋਂ ਤੇਜ਼ ਗੇਂਦਬਾਜ਼ਾਂ ਲਈ ਹਾਲਾਤ ਅਨੁਕੂਲ ਸਨ ਅਤੇ ਟਾਸ ਇੱਕ ਦਿਨ ਦੇਰ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੀ ਟੀਮ ਵਿਚ ਇਕ ਬੱਲੇਬਾਜ਼ ਸ਼ਾਮਲ ਕੀਤਾ, ਜੋ ਜਡੇਜਾ ਸੀ।”
ਅੱਗੇ ਬੋਲਦਿਆਂ ਉਸਨੇ ਕਿਹਾ, “ਤੁਹਾਨੂੰ ਟੀਮ ਵਿੱਚ ਮਾਹਰ ਖਿਡਾਰੀ ਚੁਣਨੇ ਪੈਣਗੇ ਅਤੇ ਜੇ ਉਨ੍ਹਾਂ ਨੂੰ ਲੱਗਦਾ ਸੀ ਕਿ ਪਿੱਚ ਸੁੱਕ ਗਈ ਸੀ ਅਤੇ ਗੇਂਦ ਟਰਨ ਹੋਵੇਗੀ ਤਾਂ ਉਨ੍ਹਾਂ ਨੇ ਅਸ਼ਵਿਨ ਦੇ ਨਾਲ ਜਡੇਜਾ ਨੂੰ ਚੁਣਿਆ ਸੀ, ਇਹ ਸਮਝ ਆਂਦਾ ਹੈ। ਪਰ ਉਨ੍ਹਾਂ ਨੇ ਉਸ ਨੂੰ ਉਸ ਦੀ ਬੱਲੇਬਾਜ਼ੀ ਲਈ ਚੁਣਿਆ, ਜਿਸ ਬਾਰੇ ਮੈਂ ਥੋੜ੍ਹਾ ਹੈਰਾਨ ਹਾਂ।"