ਨਾ ਇਸ਼ਾਂਤ, ਨਾ ਹੀ ਸਿਰਾਜ, ਬੁਮਰਾਹ ਅਤੇ ਸ਼ਮੀ ਦੇ ਨਾਲ ਇਹ ਹੋਣਾ ਚਾਹੀਦਾ ਤੀਜਾ ਤੇਜ਼ ਗੇਂਦਬਾਜ਼ -ਸੰਜੇ ਮਾੰਜਰੇਕਰ
ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ 18 ਤੋਂ 22 ਜੂਨ ਤੱਕ ਖੇਡਿਆ ਜਾਣਾ ਹੈ। ਇਸ ਫਾਈਨਲ ਮੈਚ ਤੋਂ ਪਹਿਲਾਂ ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜਰੇਕਰ ਨੇ ਭਾਰਤੀ ਟੀਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਸਨੇ ਇਸ਼ਾਂਤ ਅਤੇ ਸਿਰਾਜ ਨੂੰ ਇਸ ਫਾਈਨਲ ਮੈਚ ਤੋਂ ਬਾਹਰ ਕਰਨ ਲਈ ਕਿਹਾ ਹੈ।
ਮਾਂਜਰੇਕਰ ਨੇ ਕਿਹਾ ਹੈ ਕਿ ਭਾਰਤ ਨੂੰ ਨਿਉਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਵਿੱਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਤੋਂ ਬਾਅਦ ਤੀਜੇ ਤੇਜ਼ ਗੇਂਦਬਾਜ਼ ਵਜੋਂ ਸ਼ਾਰਦੁਲ ਠਾਕੁਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਮਾਂਜਰੇਕਰ ਦਾ ਮੰਨਣਾ ਹੈ ਕਿ ਠਾਕੁਰ ਇੰਗਲੈਂਡ ਦੀਆਂ ਸਥਿਤੀਆਂ ਦੇ ਮਾਮਲੇ ਵਿਚ ਮੁਹੰਮਦ ਸਿਰਾਜ ਅਤੇ ਇਸ਼ਾਂਤ ਸ਼ਰਮਾ ਨਾਲੋਂ ਜ਼ਿਆਦਾ ਲਾਭਕਾਰੀ ਹੋਵੇਗਾ ਕਿਉਂਕਿ ਉਹ ਗੇਂਦ ਨੂੰ ਸਵਿੰਗ ਕਰ ਸਕਦਾ ਹੈ।
ਮਾਂਜਰੇਕਰ ਨੇ ਈਐਸਪੀਐਨਕ੍ਰੀਕਾਈਨਫੋ ਨਾਲ ਗੱਲਬਾਤ ਦੌਰਾਨ ਕਿਹਾ, ‘ਭਾਰਤ ਨੂੰ ਗਰਮੀਆਂ ਵਿੱਚ ਨਿਉਜ਼ੀਲੈਂਡ ਖ਼ਿਲਾਫ਼ ਫਾਈਨਲ ਮੈਚ ਖੇਡਣਾ ਹੈ। ਮੈਂ ਉਸ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰਾਂਗਾ ਕਿਉਂਕਿ ਸ਼ਾਰਦੂਲ ਠਾਕੁਰ ਇਕ ਸਵਿੰਗ ਗੇਂਦਬਾਜ਼ ਹੈ। ਸ਼ਾਰਦੁਲ ਜਸਪ੍ਰੀਤ ਬੁਮਰਾਹ ਅਤੇ ਸ਼ਮੀ ਦੇ ਨਾਲ ਤੀਜਾ ਤੇਜ਼ ਗੇਂਦਬਾਜ਼ ਹੋ ਸਕਦਾ ਹੈ।
ਅੱਗੇ ਬੋਲਦਿਆਂ ਮਾਂਜਰੇਕਰ ਨੇ ਕਿਹਾ, “ਜਦੋਂ ਭਾਰਤ ਨਿਉਜ਼ੀਲੈਂਡ ਵਿਚ ਸੀ, ਟੀਮ ਇੰਡੀਆ ਇਕ ਚੀਜ਼ ਨੂੰ ਮਿਸ ਕਰ ਰਹੀ ਸੀ ਅਤੇ ਉਹ ਇਕ ਸਵਿੰਗ ਗੇਂਦਬਾਜ਼ ਸੀ। ਮੈਂ ਜਾਣਦਾ ਹਾਂ ਕਿ ਭਾਰਤੀ ਟੀਮ ਨੇ ਉਸ ਦੌਰਾਨ ਚੰਗੀ ਬੱਲੇਬਾਜ਼ੀ ਨਹੀਂ ਕੀਤੀ ਸੀ, ਪਰ ਨਿਉਜ਼ੀਲੈਂਡ ਦੀ ਜਿੱਤ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਉਨ੍ਹਾਂ ਕੋਲ ਚੰਗੇ ਸਵਿੰਗ ਗੇਂਦਬਾਜ਼ ਸਨ ਜੋ ਨਿਉਜ਼ੀਲੈਂਡ ਦੀਆਂ ਸਥਿਤੀਆਂ ਦਾ ਫਾਇਦਾ ਲੈ ਸਕਦੇ ਸਨ।'