AUS vs IND: 'ਜਾਂ ਤਾਂ ਬਰਬਾਦ ਕਰਦੇ ਜਾਂ ਤਾਂ ਆਬਾਦ ਕਰ ਦੋ', ਮੌਕਾ ਭੁਨਾਣਾ ਕੋਈ ਸ਼ਾਰਦੂਲ ਤੋਂ ਸਿੱਖੋ
ਟੈਸਟ ਟੀਮ ਵਿਚ ਟੀਮ ਇੰਡੀਆ ਦਾ ਹਿੱਸਾ ਬਣਨਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ, ਪਰ ਬਹੁਤ ਘੱਟ ਖਿਡਾਰੀ ਹਨ ਜਿਨ੍ਹਾਂ ਦੀ ਕਿਸਮਤ ਵਿਚ ਇਹ ਚੀਜ਼ ਲਿਖੀ ਹੋਈ ਹੁੰਦੀ ਹੈ। ਕੁਝ ਖਿਡਾਰੀ ਟੈਸਟ ਟੀਮ ਵਿਚ ਪਾਏ ਗਏ ਮੌਕਿਆਂ ਦਾ ਲਾਭ ਉਠਾ ਲੈੰਦੇ ਹਨ, ਜਦਕਿ ਕੁਝ ਮੌਕੇ ਦਾ ਫਾਇਦਾ ਨਹੀੰ ਉਠਾ ਪਾਂਦੇ। ਪਰ ਜੇ ਮੌਕੇ ਦਾ ਲਾਭ ਉਠਾਉਣਾ ਸਿੱਖਣਾ ਹੈ ਤਾਂ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਤੋਂ ਸਿੱਖੋ।
ਸ਼ਾਰਦੂਲ ਠਾਕੁਰ ਨੇ ਚੌਥੇ ਟੈਸਟ ਮੈਚ ਵਿਚ ਦੋਹਾਂ ਹੱਥਾਂ ਨਾਲ ਮੌਕਾ ਫੜਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਗੇਂਦਬਾਜ਼ੀ ਨਾਲ ਹੀ ਨਹੀਂ ਬਲਕਿ ਬੱਲੇਬਾਜ਼ੀ ਨਾਲ ਵੀ ਆਪਣੀ ਪਛਾਣ ਬਣਾਉਣ ਵਿਚ ਸਫਲ ਰਹੇ। ਠਾਕੁਰ ਨੇ ਗੇਂਦਬਾਜ਼ੀ ਦੌਰਾਨ 3 ਵਿਕਟਾਂ ਲਈਆਂ ਜਦਕਿ ਠਾਕੁਰ ਹੀ ਪਹਿਲੀ ਪਾਰੀ ਵਿੱਚ ਟੀਮ ਇੰਡੀਆ ਲਈ ਸਰਬੋਤਮ ਸਕੋਰਰ ਰਿਹਾ।
ਸ਼ਾਰਦੂਲ ਠਾਕੁਰ ਨੇ ਸ਼ਾਨਦਾਰ 67 ਦੌੜਾਂ ਬਣਾਈਆਂ। ਸ਼ਾਰਦੂਲ ਠਾਕੁਰ ਟੈਸਟ ਸੀਰੀਜ਼ ਵਿਚ ਟੀਮ ਦਾ ਹਿੱਸਾ ਨਹੀਂ ਸੀ ਪਰ ਕਈ ਖਿਡਾਰੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਦੂਜੇ ਪਾਸੇ ਜੇਕਰ ਮੈਚ ਦੀ ਗੱਲ ਕਰੀਏ ਤਾਂ ਰਿਸ਼ਭ ਪੰਤ ਦੇ ਆਉਟ ਹੋਣ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ 186 'ਤੇ 6 ਹੋ ਗਿਆ ਸੀ ਪਰ ਉਸ ਤੋਂ ਬਾਅਦ ਮੈਚ ਬਿਲਕੁੱਲ ਹੀ ਬਦਲ ਗਿਆ। ਸ਼ਾਰਦੂਲ ਠਾਕੁਰ ਨੇ ਵਾਸ਼ਿੰਗਟਨ ਸੁੰਦਰ ਦੇ ਨਾਲ ਮਿਲ ਕੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਟੀਮ ਇੰਡੀਆ ਨੂੰ ਮੁਸੀਬਤ ਤੋਂ ਬਾਹਰ ਕੱਢਿਆ।
ਦੱਸ ਦੇਈਏ ਕਿ ਬ੍ਰਿਸਬੇਨ ਦੇ ਮੈਦਾਨ ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਦੇ ਅੰਤ ਵਿਚ ਆਸਟਰੇਲੀਆ ਨੇ ਆਪਣੀ ਦੂਸਰੀ ਪਾਰੀ ਵਿਚ ਬਿਨਾਂ ਕਿਸੇ ਵਿਕਟ ਦੇ 21 ਦੌੜਾਂ ਬਣਾ ਲਈਆਂ ਹਨ। ਪਹਿਲੀ ਪਾਰੀ ਵਿਚ ਆਸਟਰੇਲੀਆ ਦੀ ਬੜ੍ਹਤ 54 ਦੌੜਾਂ ਦੀ ਹੋ ਗਈ ਹੈ। ਆਸਟਰੇਲੀਆ ਦੀ ਪਹਿਲੀ ਪਾਰੀ ਨੂੰ 369 ਦੌੜਾਂ ਦੇ ਜਵਾਬ ਵਿਚ ਟੀਮ ਇੰਡੀਆ ਨੇ ਪਹਿਲੀ ਪਾਰੀ ਵਿਚ 336 ਦੌੜਾਂ ਬਣਾਈਆਂ ਸਨ।