ਆਲੋਚਕਾਂ 'ਤੇ ਭੜ੍ਹਕੇ ਸ਼ੋਇਬ ਅਖਤਰ ਕਿਹਾ, ਮੈਂ ਵਿਰਾਟ ਅਤੇ ਰੋਹਿਤ ਦੀ ਪ੍ਰਸ਼ੰਸਾ ਕਿਉਂ ਨਹੀਂ ਕਰ ਸਕਦਾ?
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਪ੍ਰਸ਼ੰਸਾ ਕਰਨ 'ਤੇ ਉਨ੍ਹਾਂ ਦੀ ਆਲੋਚਨਾ ਕਰਨ ਵਾਲਿਆਂ ਤੇ ਤਿੱਖਾ ਹਮਲਾ ਬੋਲਿਆ ਹੈ। ਅਖਤਰ ਨੇ ਹਾਲ ਹੀ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਪ੍ਰਦਰਸ਼ਨ ਦੀ ਤੁਲਨਾ ਕਰਦਿਆਂ ਕੋਹਲੀ ਅਤੇ ਰੋਹਿਤ ਦੀ ਪ੍ਰਸ਼ੰਸਾ ਕੀਤੀ ਸੀ।
ਅਖਤਰ ਨੇ ਹੁਣ ਆਲੋਚਕਾਂ ਨੂੰ ਪੁੱਛਿਆ ਹੈ ਕਿ ਉਹ ਵਿਰਾਟ ਅਤੇ ਰੋਹਿਤ ਦੀ ਪ੍ਰਸ਼ੰਸਾ ਕਿਉਂ ਨਹੀਂ ਕਰ ਸਕਦੇ?
ਕ੍ਰਿਕਟ ਪਾਕਿਸਤਾਨ ਨੇ ਅਖਤਰ ਦੇ ਹਵਾਲੇ ਤੋਂ ਕਿਹਾ, "ਮੈਂ ਭਾਰਤੀ ਖਿਡਾਰੀਆਂ ਅਤੇ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕਿਉਂ ਨਹੀਂ ਕਰ ਸਕਦਾ? ਕੀ ਪਾਕਿਸਤਾਨ ਜਾਂ ਦੁਨੀਆ ਭਰ ਵਿਚ ਕੋਈ ਵੀ ਅਜਿਹਾ ਖਿਡਾਰੀ ਹੈ ਜੋ ਕੋਹਲੀ ਦੇ ਨੇੜੇ ਹੈ? ਮੈਨੂੰ ਸਮਝ ਨਹੀਂ ਆ ਰਿਹਾ ਕਿ ਲੋਕ ਗੁੱਸੇ ਵਿਚ ਕਿਉਂ ਹਨ? "ਮੈਨੂੰ ਕੁਝ ਬੋਲਣ ਤੋਂ ਪਹਿਲਾਂ ਤੁਸੀਂ ਜਾਓ ਅਤੇ ਅੰਕੜੇ ਵੇਖੋ."
ਉਹਨਾਂ ਨੇ ਕਿਹਾ, "ਕੋਹਲੀ ਦੇ ਨਾਮ 'ਤੇ ਇਸ ਸਮੇਂ 70 ਅੰਤਰਰਾਸ਼ਟਰੀ ਸੈਂਕੜੇ ਹਨ। ਫਿਲਹਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਿੰਨੇ ਲੋਕਾਂ ਦੇ ਇੰਨ੍ਹੇ ਸੈਂਕੜੇ ਹਨ। ਉਸਨੇ ਭਾਰਤ ਲਈ ਕਿੰਨੀਆਂ ਲੜੀ ਜਿੱਤੀਆਂ? ਕੀ ਮੈਨੂੰ ਇਸ ਤੋਂ ਬਾਅਦ ਉਸ ਦੀ ਪ੍ਰਸ਼ੰਸਾ ਨਹੀਂ ਕਰਨੀ ਚਾਹੀਦੀ?"
ਰਾਵਲਪਿੰਡੀ ਐਕਸਪ੍ਰੈਸ ਨੇ ਕਿਹਾ, "ਇਹ ਕਾਫ਼ੀ ਅਜੀਬ ਹੈ। ਅਸੀਂ ਸਾਰੇ ਸਾਫ ਵੇਖ ਸਕਦੇ ਹਾਂ ਕਿ ਉਹ ਵਿਸ਼ਵ ਦਾ ਸਭ ਤੋਂ ਮਹਾਨ ਬੱਲੇਬਾਜ਼ ਹੈ। ਉਹ ਅਤੇ ਰੋਹਿਤ ਸ਼ਰਮਾ ਹਰ ਸਮੇਂ ਲਾਜਵਾਬ ਪ੍ਰਦਰਸ਼ਨ ਕਰ ਰਹੇ ਹਨ। ਸਾਨੂੰ ਉਨ੍ਹਾਂ ਦੀ ਪ੍ਰਸ਼ੰਸਾ ਕਿਉਂ ਨਹੀਂ ਕਰਨੀ ਚਾਹੀਦੀ?"