ਸ਼ੋਇਬ ਅਖਤਰ ਨੇ ਕੱਢਿਆ ਅਫਰੀਦੀ ਦੇ ਜਵਾਈ 'ਤੇ ਗੁੱਸਾ, ਕਿਹਾ- 'ਤੁਸੀਂ ਵਿਕਟ ਨਾਲੋਂ 'ਫਲਾਇੰਗ ਕਿੱਸ 'ਨੂੰ ਪਸੰਦ ਕਰਦੇ ਹੋ'
ਇੰਗਲੈਂਡ ਦੌਰੇ 'ਤੇ ਲਗਾਤਾਰ ਦੋ ਵਨਡੇ ਮੈਚ ਹਾਰਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਗੇਂਦਬਾਜ਼ ਹਸਨ ਅਲੀ ਨੂੰ ਛੱਡ ਕੇ ਪੂਰੀ ਟੀਮ ਲਾਚਾਰ ਨਜ਼ਰ ਆ ਰਹੀ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਦਿੱਗਜ ਇਸ ਟੀਮ ਦੇ ਖਿਡਾਰੀਆਂ 'ਤੇ ਸਵਾਲ ਚੁੱਕ ਰਹੇ ਹਨ। ਹੁਣ ਇਸ ਐਪੀਸੋਡ ਵਿੱਚ ਸ਼ੋਏਬ ਅਖਤਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।
ਅਖਤਰ ਨੇ ਪੂਰੀ ਪਾਕਿਸਤਾਨੀ ਟੀਮ ਅਤੇ ਸ਼ਾਹੀਨ ਸ਼ਾਹ ਅਫਰੀਦੀ, ਜੋ ਸ਼ਾਹਿਦ ਅਫਰੀਦੀ ਦੇ ਜਵਾਈ ਹਨ, ਦੀ ਸਖਤ ਨਿੰਦਾ ਕੀਤੀ ਹੈ। ਕ੍ਰਿਕਟ ਪਾਕਿਸਤਾਨ ਨਾਲ ਗੱਲਬਾਤ ਦੌਰਾਨ ਅਖਤਰ ਨੇ ਕਿਹਾ ਹੈ ਕਿ ਸ਼ਾਹੀਨ ਵਿਕਟ ਲੈਣ ਨਾਲੋਂ ਜ਼ਿਆਦਾ ਫਲਾਇੰਗ ਕਿੱਸ ਪਸੰਦ ਕਰਦੇ ਹਨ।
ਅਖਤਰ ਨੇ ਕ੍ਰਿਕਟ ਪਾਕਿਸਤਾਨ ਨਾਲ ਗੱਲਬਾਤ ਦੌਰਾਨ ਕਿਹਾ, “ਸ਼ਾਹੀਨ ਅਫਰੀਦੀ ਵਿਕਟ ਲੈਣ ਦੀ ਬਜਾਏ ਫਲਾਇੰਗ ਕਿੱਸ ਨੂੰ ਤਰਜੀਹ ਦਿੰਦਾ ਹੈ। ਫਲਾਇੰਗ ਕਿੱਸ ਤੋਂ ਪਹਿਲਾਂ, ਤੁਸੀਂ ਗੇਂਦਬਾਜ਼ੀ ਵਿਚ ਪੰਜ ਵਿਕਟਾਂ ਲੈਂਦੇ ਹੋ ਜਾਂ ਬੱਲੇਬਾਜ਼ੀ ਵਿਚ ਬਿਹਤਰ ਪ੍ਰਦਰਸ਼ਨ ਕਰਦੇ ਹੋ ਉਦੋਂ ਇਹ ਸਭ ਸਮਝ ਆਉਂਦਾ ਹੈ। ਇਸ ਤਰ੍ਹਾਂ ਇਕ ਵਿਕਟ ਲੈਕੇ ਇਸ ਕਿਸਮ ਦਾ ਜਸ਼ਨ ਮਨਾਉਣ ਦਾ ਕੀ ਫਾਇਦਾ ਹੈ? ਬਹਾਨਾ ਨਾ ਦਿਓ ਜਿਵੇਂ ਟੀਮ ਆਪਸ ਵਿਤ ਘੁਲੀ-ਮਿਲੀ ਨਹੀਂ ਹੈ।"
ਅਖਤਰ ਨੇ ਅੱਗੇ ਦੱਸਦਿਆਂ ਕਿਹਾ, “ਜੇਕਰ ਤੁਸੀਂ ਇੰਗਲੈਂਡ ਦੀ ਟੀਮ ਵੱਲ ਝਾਤੀ ਮਾਰੋ ਤਾਂ ਉਨ੍ਹਾਂ ਮੈਚ ਤੋਂ ਢਾਈ ਦਿਨ ਪਹਿਲਾਂ ਇਕ ਟੀਮ ਇਕੱਠੀ ਕੀਤੀ ਅਤੇ ਫਿਰ ਉਨ੍ਹਾਂ ਨੇ ਤੁਹਾਨੂੰ ਆਪਣੀ ਤਾਕਤ ਦਿਖਾਈ ਪਰ 30 ਦਿਨਾਂ ਇਕੱਠੇ ਰਹਿਣ ਦੇ ਬਾਵਜੂਦ ਵੀ ਤੁਸੀਂ ਹਾਵੀ ਨਹੀਂ ਹੋ ਸਕੇ। ਤੁਸੀਂ ਇੰਗਲੈਂਡ ਦੀ ਲੋਕਲ ਟੀਮ ਤੋਂ ਹਾਰ ਗਏ।"