IPL 2020: ਕੇਨ ਵਿਲਿਅਮਸਨ ਨੇ ਮਾਰਿਆ ਬਹੁਤ ਸੋਹਣਾ ਹੈਲੀਕਾਪਟਰ ਸ਼ਾੱਟ, ਪਰ ਹੋ ਗਏ ਆਉਟ, ਦੇਖੋ VIDEO

Updated: Wed, Sep 30 2020 13:12 IST
Image and Video Credit: BCCI

ਨਿਉਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਦਿੱਲੀ ਕੈਪਿਟਲਸ ਖਿਲਾਫ ਖੇਡੇ ਗਏ ਮੁਕਾਬਲੇ ਵਿਚ ਸਨਰਾਈਜ਼ਰਸ ਹੈਦਰਾਬਾਦ ਲਈ ਇਸ ਸੀਜ਼ਨ ਦਾ ਆਪਣਾ ਪਹਿਲਾ ਮੈਚ ਖੇਡਿਆ. ਉਹ ਹੈਦਰਾਬਾਦ ਲਈ ਪਹਿਲੇ ਦੋ ਮੈਚਾਂ ਵਿਚ ਟੀਮ ਦਾ ਹਿੱਸਾ ਨਹੀਂ ਸੀ, ਪਰ ਦਿੱਲੀ ਕੈਪੀਟਲਸ ਵਿਰੁੱਧ ਚੱਲ ਰਹੇ ਮੈਚ ਵਿਚ ਉਹਨਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਅਤੇ ਉਹਨਾਂ ਨੇ 26 ਗੇਂਦਾਂ ਵਿਚ 41 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਅਤੇ ਟੀਮ ਨੂੰ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ਵਿਚ 162 ਦੇ ਸਕੋਰ ਤਕ ਪਹੁੰਚਣ ਵਿਚ ਮਦਦ ਕੀਤੀ. 

ਸਨਰਾਈਜ਼ਰਜ਼ ਹੈਦਰਾਬਾਦ ਦੇ162 ਦੌੜਾਂ ਦੇ ਜਵਾਬ ਵਿਚ ਦਿੱਲੀ ਕੈਪਿਟਲਸ ਨੇ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ 147 ਦੌੜਾਂ ਹੀ ਬਣਾਈਆਂ ਅਤੇ ਟੀਮ ਨੂੰ 15 ਦੌੜ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ.

ਹੈਦਰਾਬਾਦ  ਦੀ ਪਾਰੀ ਦੌਰਾਨ ਕੇਨ ਵਿਲੀਅਮਸਨ ਦੁਆਰਾ ਖੇਡਿਆ ਗਿਆ ਇਕ ਹੈਲੀਕਾਪਟਰ ਸ਼ਾੱਟ ਚਰਚਾ ਦਾ ਵਿਸ਼ਾ ਰਿਹਾ. ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕ੍ਰਿਕਟ ਜਗਤ ਵਿੱਚ ਹੈਲੀਕਾਪਟਰ ਸ਼ਾਟ ਖੇਡਣ ਲਈ ਮਸ਼ਹੂਰ ਸੀ ਅਤੇ ਇਸ ਸ਼ਾੱਟ ਦੇ ਜ਼ਰੀਏ ਉਹਨਾਂ ਨੇ ਕਈ ਲੰਬੇ-ਲੰਬੇ ਛੱਕੇ ਲਗਾਏ ਹਨ. ਬਾਅਦ ਵਿੱਚ ਇਹ ਸ਼ਾੱਟ ਕਾਫੀ ਮਸ਼ਹੁਰ ਹੋ ਗਿਆ ਅਤੇ ਵਿਸ਼ਵ ਕ੍ਰਿਕਟ ਦੇ ਕਈ ਬੱਲੇਬਾਜ਼ ਇਸ ਸ਼ਾੱਟ ਨੂੰ ਖੇਡਣ ਲੱਗ ਪਏ. ਡੇਵਿਡ ਵਾਰਨਰ, ਹਾਰਦਿਕ ਪਾਂਡਿਆ, ਰਿਸ਼ਭ ਪੰਤ, ਰਾਸ਼ਿਦ ਖਾਨ ਅਤੇ ਹੋਰ ਬਹੁਤ ਸਾਰੇ ਬੱਲੇਬਾਜ਼ਾਂ ਨੂੰ ਇਹ ਸ਼ਾੱਟ ਖੇਡਦੇ ਹੋਏ ਦੇਖਿਆ ਗਿਆ ਹੈ.

ਹੈਦਰਾਬਾਦ ਦੀ ਪਾਰੀ ਦੇ ਆਖਰੀ ਓਵਰ ਵਿੱਚ ਦਿੱਲੀ ਦੇ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ ਵਿਰੁੱਧ ਵਿਲੀਅਮਸਨ ਨੇ ਵੀ ਇਸ ਸ਼ਾੱਟ ਨੂੰ ਖੇਡਣ ਦੀ ਕੋਸ਼ਿਸ਼ ਕੀਤੀ. 20 ਵੇਂ ਓਵਰ ਦੀ ਚੌਥੀ ਗੇਂਦ 'ਤੇ ਉਹਨਾਂ ਨੇ ਧੋਨੀ ਦੀ ਤਰ੍ਹਾਂ ਹੈਲੀਕਾਪਟਰ ਦਾ ਸ਼ਾੱਟ ਮਾਰਿਆ ਪਰ ਗੇਂਦ ਬਾਉਂਡਰੀ' ਤੇ ਖੜੇ ਅਕਸ਼ਰ ਪਟੇਲ ਦੇ ਹੱਥ ਚ ਚਲੀ ਗਈ ਅਤੇ ਵਿਲੀਅਮਸਨ ਨੂੰ ਪੈਵੇਲੀਅਨ ਦਾ ਰਸਤਾ ਫੜਨਾ ਪਿਆ.

 

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦੋ ਮੈਚਾਂ ਲਈ ਹੈਦਰਾਬਾਦ ਦਾ ਮਿਡਲ ਆਰਡਰ ਕਮਜ਼ੋਰ ਲੱਗ ਰਿਹਾ ਸੀ ਅਤੇ ਅੰਤ ਵਿੱਚ ਟੀਮ ਪ੍ਰਬੰਧਨ ਨੇ ਇਸ ਸ਼ਾਨਦਾਰ ਕੀਵੀ ਬੱਲੇਬਾਜ਼ ਨੂੰ ਅਫਗਾਨਿਸਤਾਨ ਦੇ ਸਪਿਨਰ ਮੁਹੰਮਦ ਨਬੀ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਅਤੇ ਇਸ ਮੈਚ ਵਿਚ ਵਿਲੀਅਮਸਨ ਨੇ ਆਪਣੀ ਉਪਯੋਗਿਤਾ ਨੂੰ ਸਾਬਤ ਵੀ ਕੀਤਾ ਹੈ.

TAGS