IPL 2020: ਹਾਰ ਤੋਂ ਬਾਅਦ SRH ਕਪਤਾਨ ਡੇਵਿਡ ਵਾਰਨਰ ਨੇ ਮੰਨਿਆ, ਕਿਹਾ ਇਸ ਖਿਡਾਰੀ ਦਾ ਓਵਰ ਰਿਹਾ ਟਰਨਿੰਗ ਪੁਆਇੰਟ

Updated: Tue, Sep 22 2020 10:59 IST
IPL 2020: ਹਾਰ ਤੋਂ ਬਾਅਦ SRH ਕਪਤਾਨ ਡੇਵਿਡ ਵਾਰਨਰ ਨੇ ਮੰਨਿਆ, ਕਿਹਾ ਇਸ ਖਿਡਾਰੀ ਦਾ ਓਵਰ ਰਿਹਾ ਟਰਨਿੰਗ ਪੁਆਇੰਟ Imag (Image Credit: BCCI)

ਰਾਇਲ ਚੈਲੇਂਜਰਜ਼ ਬੰਗਲੌਰ ਦੇ ਖਿਲਾਫ ਆਈਪੀਐਲ -13 ਦੇ ਆਪਣੇ ਪਹਿਲੇ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਮੰਨਿਆ ਹੈ ਕਿ ਲੈੱਗ ਸਪਿੰਨਰ ਯੁਜਵੇਂਦਰ ਚਾਹਲ ਦਾ ਓਵਰ ਮੈਚ ਦਾ ਟਰਨਿੰਗ ਪੁਆਇੰਟ ਸੀ, ਜਿੱਥੇ ਮੈਚ ਉਹਨਾਂ ਦੀ ਟੀਮ ਹੱਥੋਂ ਨਿਕਲ ਗਿਆ। ਬੰਗਲੌਰ ਨੇ ਸੋਮਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 163 ਦੌੜਾਂ ਬਣਾਈਆਂ। ਹੈਦਰਾਬਾਦ ਦੀ ਟੀਮ 19.4 ਓਵਰਾਂ ਵਿਚ 153 ਦੌੜਾਂ 'ਤੇ ਹੀ ਢੇਰ ਹੋ ਗਈ.

ਜਦੋਂ ਤੱਕ ਜੌਨੀ ਬੇਅਰਸਟੋ ਇਸ ਮੈਚ ਵਿਚ ਮੈਦਾਨ ਵਿਚ ਸਨ, ਉਦੋਂ ਤਕ ਹੈਦਰਾਬਾਦ ਦੀ ਜਿੱਤ ਪੱਕੀ ਨਜ਼ਰ ਆ ਰਹੀ ਸੀ, ਪਰ ਯੁਜ਼ਵੇਂਦਰ ਚਾਹਲ ਨੇ ਬੇਅਰਸਟੋ ਦੀ 61 ਦੌੜਾਂ ਦੀ ਪਾਰੀ ਦਾ ਅੰਤ 16 ਵੇਂ ਓਵਰ ਦੀ ਦੂਜੀ ਗੇਂਦ 'ਤੇ ਕੀਤਾ ਅਤੇ ਵਿਜੇ ਸ਼ੰਕਰ ਨੂੰ ਵੀ ਅਗਲੀ ਗੇਂਦ' ਤੇ ਬੋਲਡ ਕਰ ਦਿੱਤਾ ਤੇ ਸਨਰਾਈਜ਼ਰਸ ਨੂੰ ਬੈਕਫੁੱਟ ਤੇ ਧਕੇਲ ਦਿੱਤਾ.

ਮੈਚ ਤੋਂ ਬਾਅਦ ਵਾਰਨਰ ਨੇ ਕਿਹਾ, "ਸਾਨੂੰ ਪਤਾ ਸੀ ਕਿ ਆਖਰੀ ਓਵਰਾਂ ਵਿਚ ਉਨ੍ਹਾਂ ਕੋਲ ਚੰਗੇ ਗੇਂਦਬਾਜ਼ ਸਨ. ਚਹਿਲ ਦਾ ਆਖਰੀ ਓਵਰ ਇਕ ਅਹਿਮ ਮੋੜ ਸਾਬਤ ਹੋਇਆ.”

ਆਉਣ ਵਾਲੇ ਮੈਚਾਂ ਬਾਰੇ ਵਾਰਨਰ ਨੇ ਕਿਹਾ, "ਸਾਨੂੰ ਨਿਸ਼ਚਤ ਰੂਪ ਵਿੱਚ ਸੋਚਣਾ ਪਏਗਾ। ਅਸੀਂ ਅੱਜ ਜੋ ਹੋਇਆ ਉਸ ਵਿੱਚ ਸੁਧਾਰ ਨਹੀਂ ਕਰ ਸਕਦੇ. ਹਰ ਕੋਈ ਇਹ ਜਾਣਦਾ ਸੀ (ਚਾਹਲ ਨੂੰ ਖੇਡਣ ਬਾਰੇ), ਇਹ ਚਰਚਾ ਦਾ ਵਿਸ਼ਾ ਹੈ, ਪਰ ਖਿਡਾਰੀਆਂ ਨੂੰ ਯਾਦ ਦਿਲਾਉਣ ਦੀ ਜ਼ਰੂਰਤ ਨਹੀਂ ਹੈ. ”

ਵਾਰਨਰ ਇਸ ਮੈਚ ਵਿਚ ਬੱਲੇਬਾਜ਼ੀ ਦੌਰਾਨ ਬਦਕਿਸਮਤ ਰਹੇ. ਉਹ ਦੂਜੇ ਸਿਰੇ 'ਤੇ ਰਨ ਆਉਟ ਹੋ ਗਏ. ਬੇਅਰਸਟੋ ਨੇ ਗੇਂਦਬਾਜ਼ ਉਮੇਸ਼ ਯਾਦਵ ਦੀ ਗੇਂਦ ਤੇ ਸ਼ਾੱਟ ਮਾਰਿਆ ਅਤੇ ਗੇਂਦ ਉਮੇਸ਼ ਦੇ ਹੱਥ ਤੇ ਲਗ ਕੇ ਸਟੰਪ ਵਿਚ ਚਲੀ ਗਈ. ਜਿਸ ਸਮੇਂ ਗੇਂਦ ਸਟੰਪ ਤੇ ਲੱਗੀ ਵਾਰਨਰ ਦਾ ਬੈਟ ਹਵਾ ਵਿਚ ਸੀ, ਇਸ ਲਈ ਉਹਨਾਂ ਨੂੰ ਆਉਟ ਕਰਾਰ ਦੇ ਦਿੱਤਾ ਗਿਆ.

ਵਾਰਨਰ ਨੇ ਆਪਣੇ ਆਉਟ ਹੋਣ ਬਾਰੇ ਕਿਹਾ, "ਮੈਂ ਇਹ ਯਾਦ ਨਹੀਂ ਰੱਖ ਸਕਦਾ  ਕਿ ਮੈਂ ਇਸ ਤਰ੍ਹਾਂ ਆਉਟ ਹੋਇਆ. ਇਹ ਸਾਡੇ ਲਈ ਅਜੀਬ ਮੈਚ ਸੀ. ਸਪੱਸ਼ਟ ਹੈ ਕਿ ਬੈਂਗਲੁਰੂ ਨੇ ਸਾਡੇ ਨਾਲੋਂ ਚੰਗਾ ਖੇਡਿਆ ਅਤੇ ਉਹਨਾਂ ਦੀ ਟੀਮ ਜਿੱਤ ਹਾਸਲ ਕਰਨ ਵਿੱਚ ਸਫਲ ਰਹੀ.”

ਇਸ ਮੈਚ ਵਿੱਚ ਹੈਦਰਾਬਾਦ ਨੂੰ ਵੀ ਇੱਕ ਝਟਕਾ ਲੱਗਾ. ਉਹਨਾਂ ਦੇ ਆਲਰਾਉਂਡਰ ਮਿਸ਼ੇਲ ਮਾਰਸ਼ ਗੇਂਦਬਾਜ਼ੀ ਕਰਦਿਆਂ ਜ਼ਖਮੀ ਹੋ ਗਏ ਸੀ. ਉਹ ਦਰਦ ਦੇ ਬਾਵਜੂਦ ਬੱਲੇਬਾਜ਼ੀ ਕਰਨ ਆਏ ਸੀ ਪਰ ਬਿਨਾਂ ਕੋਈ ਦੌੜ੍ਹ ਬਣਾਏ ਆਉਟ ਹੋ ਗਏ.

ਮਿਸ਼ੇਲ ਦੀ ਸ਼ਲਾਘਾ ਕਰਦਿਆਂ ਵਾਰਨਰ ਨੇ ਕਿਹਾ, "ਮਿਸ਼ੇਲ ਨੇ ਮੈਦਾਨ ਵਿੱਚ ਆਉਣ ਲਈ ਬਹੁਤ ਹੌਂਸਲਾ ਦਿਖਾਇਆ। ਉਹ ਠੀਕ ਨਹੀਂ ਲੱਗ ਰਹੇ ਸੀ. ਉਹ ਆਪਣੀ ਲੱਤ ਉੱਤੇ ਭਾਰ ਨਹੀਂ ਸਹਿ ਸਕਦੇ ਸੀ.”

TAGS