IPL 2020: ਰਾਜਸਥਾਨ ਰਾਇਲਜ਼ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਬਟਲਰ ਤੋਂ ਬਾਅਦ ਸਮਿਥ ਵੀ ਹੋ ਸਕਦੇ ਨੇ ਪਹਿਲੇ ਮੈਚ ਤੋਂ ਬਾਹਰ

Updated: Mon, Sep 21 2020 14:59 IST
IPL 2020: ਰਾਜਸਥਾਨ ਰਾਇਲਜ਼ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਬਟਲਰ ਤੋਂ ਬਾਅਦ ਸਮਿਥ ਵੀ ਹੋ ਸਕਦੇ ਨੇ ਪਹਿਲੇ ਮੈਚ ਤੋਂ ਬ (Rajasthan Royals, Image Credit: BCCI)

ਰਾਜਸਥਾਨ ਰਾਇਲਜ਼ ਨੂੰ ਮੰਗਲਵਾਰ (22 ਸਤੰਬਰ) ਨੂੰ ਸ਼ਾਰਜਾਹ ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਆਪਣੇ ਉਦਘਾਟਨੀ ਮੈਚ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਰਿਪੋਰਟਾਂ ਅਨੁਸਾਰ ਟੀਮ ਦੇ ਕਪਤਾਨ ਸਟੀਵ ਸਮਿਥ ਮੈਚ ਤੋਂ ਬਾਹਰ ਹੋ ਸਕਦੇ ਹਨ। ਹਾਲਾਂਕਿ ਇਸ ਬਾਰੇ ਰਾਜਸਥਾਨ ਰਾਇਲਜ਼ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਰਾਜਸਥਾਨ ਰਾਇਲਜ਼ ਲਈ ਸਮਿਥ ਦੀ ਗ਼ੈਰਹਾਜ਼ਰੀ ਵੱਡੀ ਸਮੱਸਿਆ ਸਾਬਤ ਹੋ ਸਕਦੀ ਹੈ। ਕਿਉਂਕਿ ਪਹਿਲੇ ਮੈਚ ਵਿੱਚ ਜੋਸ ਬਟਲਰ ਅਤੇ ਬੇਨ ਸਟੋਕਸ ਵਰਗੇ ਵੱਡੇ ਖਿਡਾਰੀ ਨਹੀਂ ਹੋਣਗੇ. ਬਟਲਰ ਆਪਣੇ ਪਰਿਵਾਰ ਨਾਲ ਯੂਏਈ ਪਹੁੰਚਣ ਦੇ ਚਲਦੇ 6 ਦਿਨਾਂ ਲਈ ਕੁਆਰੰਟੀਨ ਵਿਚ ਹਨ. ਜਦੋਂ ਕਿ ਸਟੋਕਸ ਆਪਣੇ ਬੀਮਾਰ ਪਿਤਾ ਦੇ ਕੋਲ ਕ੍ਰਾਈਸਟਚਰਚ ਵਿੱਚ ਹੈ.

ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਤੋਂ ਪਹਿਲਾਂ ਅਭਿਆਸ ਦੌਰਾਨ ਸਮਿਥ ਦੇ ਹੈਲਮੇਟ ਉੱਤੇ ਗੇਂਦ ਲਗ ਗਈ ਸੀ। ਕਨਕਸ਼ਨ ਦੇ ਚਲਦੇ ਉਹ ਇਕ ਵੀ ਮੈਚ ਨਹੀਂ ਖੇਡ ਸਕੇ ਸੀ। ਆਸਟਰੇਲੀਆ ਨੇ ਸੀਰੀਜ਼ 'ਚ ਪਿੱਛੇ ਰਹਿਣ ਦੇ ਬਾਵਜੂਦ ਸੀਰੀਜ਼ 2-1 ਨਾਲ ਜਿੱਤੀ ਸੀ।

ਹਾਲ ਹੀ ਵਿਚ ਖਬਰਾਂ ਆਈਆਂ ਸਨ ਕਿ ਕ੍ਰਿਕਟ ਆਸਟਰੇਲੀਆ ਸਮਿਥ ਦੀ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਕਨਕਸ਼ਨ ਦੇ ਕਾਰਨ, ਉਹ ਸ਼ਾਇਦ ਪਹਿਲਾ ਮੈਚ ਨਹੀਂ ਖੇਡ ਸਕਣਗੇ.

ਰਾਜਸਥਾਨ ਇਸ ਮੈਚ ਤੋਂ ਆਈਪੀਐਲ 2020 ਵਿਚ ਜੇਤੂ ਸ਼ੁਰੂਆਤ ਕਰਨਾ ਚਾਹੇਗਾ। ਚੇਨਈ ਨੇ ਪਹਿਲੇ ਮੈਚ ਵਿਚ ਚਾਰ ਵਾਰ ਦੀ ਚੈਂਪੀਅਨ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਰਾਜਸਥਾਨ ਦੀ ਟੀਮ ਪਿਛਲੇ ਸੀਜ਼ਨ ਵਿਚ ਸੱਤਵੇਂ ਨੰਬਰ 'ਤੇ ਸੀ. ਆਖਰੀ ਵਾਰ ਉਨ੍ਹਾਂ ਨੇ 2018 ਵਿਚ ਪਲੇਆਫ ਵਿਚ ਜਗ੍ਹਾ ਬਣਾਈ ਸੀ.

TAGS