ENG v AUS,1st ODI: ਸਟੀਵ ਸਮਿਥ ਨੂੰ ਲੈ ਕੇ ਆਈ ਬੁਰੀ ਖਬਰ, ਨੇਟਸ ਵਿੱਚ ਬੱਲੇਬਾਜ਼ੀ ਕਰਦਿਆਂ ਸਿਰ ਵਿੱਚ ਲੱਗੀ ਸੱਟ
ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਨੇ ਸ਼ੁੱਕਰਵਾਰ ਨੂੰ ਓਲਡ ਟ੍ਰੈਫੋਰਡ ਮੈਦਾਨ ਤੇ ਆਸਟਰੇਲੀਆ ਖਿਲਾਫ ਪਹਿਲੇ ਵਨਡੇ ਮੈਚ ਵਿਚ ਟਾੱਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਵਿਚਾਲੇ ਇਹ 150 ਵਾਂ ਵਨਡੇ ਮੈਚ ਹੈ, ਜਿਸ ਵਿਚ ਆਸਟਰੇਲੀਆ ਨੇ ਹੁਣ ਤਕ 82 ਮੈਚ ਜਿੱਤੇ ਹਨ ਅਤੇ ਇੰਗਲੈਂਡ ਨੇ 62 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਦੋ ਮੈਚ ਟਾਈ ਹੋਏ ਹਨ ਜਦਕਿ ਤਿੰਨ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਇੰਗਲੈਂਡ ਨੇ ਹਾਲ ਹੀ ਵਿਚ ਹੋਈ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਵਿਚ ਆਸਟਰੇਲੀਆ ਨੂੰ 2-1 ਨਾਲ ਮਾਤ ਦਿੱਤੀ ਹੈ ਅਤੇ ਹੁਣ ਇੰਗਲੈਂਡ ਦੀ ਕੋਸ਼ਿਸ ਵਨਡੇ ਸੀਰੀਜ਼ ਵਿਚ ਵੀ ਲੀਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੈਚ ਵਿੱਚ ਮਹਿਮਾਨ ਟੀਮ ਆਸਟਰੇਲੀਆ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ। ਟੀਮ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਸੱਟ ਲੱਗਣ ਕਾਰਨ ਮੈਚ ਤੋਂ ਬਾਹਰ ਹੋ ਗਏ ਹਨ। ਨੇਟ ਵਿੱਚ ਬੱਲੇਬਾਜ਼ੀ ਕਰਦਿਆਂ ਸਮਿਥ ਦੇ ਸਿਰ ਵਿੱਚ ਸੱਟ ਲੱਗ ਗਈ ਸੀ। ਜਿਸ ਕਾਰਨ ਉਨ੍ਹਾਂ ਨੂੰ ਇਸ ਮੈਚ ਵਿੱਚ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਟੀਮਾਂ
ਇੰਗਲੈਂਡ: ਜੇਸਨ ਰਾੱਏ, ਜੌਨੀ ਬੇਅਰਸਟੋ, ਜੋ ਰੂਟ, ਈਯਨ ਮੋਰਗਨ (ਕਪਤਾਨ), ਸੈਮ ਬਿਲਿੰਗਜ਼, ਜੋਸ ਬਟਲਰ (ਵਿਕਟਕੀਪਰ), ਮੋਇਨ ਅਲੀ, ਕ੍ਰਿਸ ਵੋਕਸ, ਜੋਫਰਾ ਆਰਚਰ, ਆਦਿਲ ਰਾਸ਼ਿਦ, ਮਾਰਕ ਵੁਡ
ਆਸਟਰੇਲੀਆ: ਐਰੋਨ ਫਿੰਚ (ਕਪਤਾਨ), ਡੇਵਿਡ ਵਾਰਨਰ, ਮਾਰਕਸ ਸਟੋਇਨਿਸ, ਮਾਰਨਸ ਲਾਬੂਸ਼ਨੇ, ਮਿਸ਼ੇਲ ਮਾਰਸ਼, ਗਲੇਨ ਮੈਕਸਵੈਲ, ਐਲੈਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਐਡਮ ਜੈਂਪਾ।