Ind vs Aus: ਦੁਨੀਆ ਵਿਚ ਬਹੁਤ ਸਾਰੇ ਖਿਡਾਰੀ ਹਨ ਉਹ ਜਦੋਂ ਚਾਹੁਣ ਛੱਕਾ ਮਾਰ ਸਕਦੇ ਹਨ, ਮੈਂ ਉਨ੍ਹਾਂ ਵਿਚੋਂ ਨਹੀਂ ਹਾਂ: ਸਟੀਵ ਸਮਿਥ

Updated: Tue, Nov 24 2020 16:59 IST
Steve Smith

ਭਾਰਤ ਦੇ ਖਿਲਾਫ ਸੀਰੀਜ ਤੋੰ ਪਹਿਲਾਂ ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਹੈ ਕਿ ਉਹਨਾਂ ਨੇ ਆਈਪੀਐਲ -13 ਵਿਚ ਆਪਣੀ ਨੈਚੁਰਲ ਗੇਮ ਨੂੰ ਬਦਲ ਦਿੱਤਾ ਸੀ ਅਤੇ ਟੀ ​​-20 ਵਿਚ ਵਡੇ ਸ਼ਾਟ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ. ਸਮਿਥ ਨੇ ਆਈਪੀਐਲ -13 ਵਿੱਚ ਰਾਜਸਥਾਨ ਰਾਇਲਜ਼ ਦੀ ਕਪਤਾਨੀ ਕਰਦੇ ਹੋਏ 14 ਮੈਚਾਂ ਵਿੱਚ 311 ਦੌੜਾਂ ਬਣਾਈਆਂ ਅਤੇ ਤਿੰਨ ਅਰਧ ਸੈਂਕੜੇ ਵੀ ਲਗਾਏ ਸੀ। 

ਸਮਿਥ ਸ਼ੁੱਕਰਵਾਰ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋਣ ਜਾ ਰਹੀ ਸੀਮਤ ਓਵਰਾਂ ਦੀ ਲੜੀ ਨੂੰ ਲੈ ਕੇ ਉਤਸ਼ਾਹਿਤ ਹਨ। ਉਹ ਕਹਿੰਦੇ ਹਨ ਕਿ ਉਹ ਹੁਣ ਆਉਣ ਵਾਲੀ ਲੜੀ ਵਿਚ ਆਪਣੀ ਕੁਦਰਤੀ ਖੇਡ ਖੇਡਣਾ ਪਸੰਦ ਕਰਣਗੇ. ਸਮਿਥ ਨੇ ਪੱਤਰਕਾਰਾਂ ਨੂੰ ਕਿਹਾ, "ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਮੈਂ ਆਪਣੀ ਕੁਦਰਤੀ ਖੇਡ ਖੇਡਦਾ ਹਾਂ, ਇਹ ਮੈਨੂੰ ਹੋਰ ਅੱਗੇ ਲੈ ਕੇ ਜਾਂਦੀ ਹੈ। ਆਈਪੀਐਲ ਵਿੱਚ ਮੈਂ ਪਾਵਰ ਵਾਲੀਆਂ ਸ਼ਾਟਾਂ ਖੇਡਣ ਦੀ ਕੋਸ਼ਿਸ਼ ਕੀਤੀ ਜੋ ਮੇਰੇ ਲਈ ਸਹੀ ਨਹੀਂ ਹੈ।"

ਸਮਿਥ ਨੇ ਅੱਗੇ ਕਿਹਾ, 'ਦੁਨੀਆ ਵਿਚ ਬਹੁਤ ਸਾਰੇ ਖਿਡਾਰੀ ਹਨ ਜੋ ਜਦੋਂ ਚਾਹੇ ਛੱਕੇ ਮਾਰ ਸਕਦੇ ਹਨ, ਪਰ ਮੈਂ ਉਨ੍ਹਾਂ ਵਿਚੋਂ ਨਹੀਂ ਹਾਂ। ਮੇਰੇ ਲਈ ਸਹੀ ਕ੍ਰਿਕਟ ਸ਼ਾੱਟ ਖੇਡਣਾ ਅਤੇ ਗੈਪ ਵਿਚ ਗੇਂਦ ਨੂੰ ਮਾਰਨਾ ਹੀ ਸਹੀ ਹੈ। ਮੈਂ ਆਈਪੀਐਲ ਵਿਚ ਇਸ ਤੋਂ ਦੂਰ ਹੋ ਗਿਆ ਸੀ।’

ਉਹਨਾਂ ਨੇ ਕਿਹਾ, "ਸ਼ਾਇਦ ਮੈਨੂੰ ਇਸ ਨੂੰ ਕਰਨ ਵਿਚ ਲਗਭਗ ਤਿੰਨ ਜਾਂ ਚਾਰ ਮਹੀਨੇ ਲੱਗ ਗਏ ਸਨ. ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਲੈਅ ਪ੍ਰਾਪਤ ਕਰ ਲਈ ਹੈ. ਮੈਂ ਦੁਪਹਿਰ ਨੂੰ ਫਿਰ ਦੁਬਾਰਾ ਨੈਟ ਵਿਚ ਦਾਖਲ ਹੋਣ ਲਈ ਬਹੁਤ ਉਤਸੁਕ ਹਾਂ।’

TAGS