IPL 2020: ਸੁਨੀਲ ਗਾਵਸਕਰ ਨੇ ਮੰਨਿਆ, ਇਹ ਖਿਡਾਰੀ ਹੈ ਟੀ -20 ਕ੍ਰਿਕਟ ਦਾ ਸਭ ਤੋਂ ਵੱਡਾ ਗੇਮ ਚੇਂਜਰ

Updated: Sat, Sep 19 2020 13:14 IST
Image Credit: Google

ਸਾਬਕਾ ਭਾਰਤੀ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਉਸ ਖਿਡਾਰੀ ਦਾ ਨਾਮ ਲਿਆ ਹੈ ਜੋ ਉਹਨਾਂ ਦੇ ਅਨੁਸਾਰ ਵਿਸ਼ਵ ਟੀ -20 ਕ੍ਰਿਕਟ ਵਿਚ ਨਵੀਂ ਕ੍ਰਾਂਤੀ ਲਿਆਇਆ ਅਤੇ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਨੂੰ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ. ਗਾਵਸਕਰ ਨੇ ਵੈਸਟਇੰਡੀਜ਼ ਦੇ ਧਾਕੜ੍ਹ ਆਲਰਾਉਂਡਰ ਆਂਦਰੇ ਰਸਲ ਨੂੰ ਟੀ -20 ਕ੍ਰਿਕਟ ਦਾ ਸਭ ਤੋਂ ਵੱਡਾ "ਗੇਮ ਚੇਂਜਰ" ਦੱਸਿਆ ਹੈ। ਉਹਨਾਂ ਦੇ ਅਨੁਸਾਰ, ਰਸਲ ਅਕੇਲੇ ਹੀ ਕਿਸੇ ਵੀ ਮੈਚ ਦਾ ਪਾਸਾ ਮੋੜਨ ਦੀ ਸਮਰੱਥਾ ਰੱਖਦਾ ਹੈ.

ਸਪੋਰਟਸਟਰ ਲਈ ਆਪਣੇ ਕਾਲਮ ਵਿਚ ਗਾਵਸਕਰ ਨੇ ਲਿਖਿਆ, "ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਲਈ ਖੇਡ ਰਹੇ ਆਂਦਰੇ ਰਸਲ ਟੀ -20 ਫਾਰਮੈਟ ਵਿਚ ਸਭ ਤੋਂ ਵੱਡਾ ਗੇਮ ਚੇਂਜਰ ਹੈ।"

ਤੁਹਾਨੂੰ ਦੱਸ ਦੇਈਏ ਕਿ ਆਂਦਰੇ ਰਸਲ ਨੇ ਪਿਛਲੇ ਕੁਝ ਸੀਜ਼ਨਾਂ ਵਿਚ ਕੇਕੇਆਰ ਲਈ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ. ਪਿਛਲੇ ਸਾਲ ਉਹਨਾਂ ਨੇ 13 ਪਾਰੀਆਂ ਵਿਚ 204.81 ਦੇ ਸਟ੍ਰਾਈਕ ਰੇਟ ਨਾਲ 510 ਦੌੜਾਂ ਬਣਾਈਆਂ ਸਨ ਅਤੇ ਇਸਦੇ ਨਾਲ ਹੀ 11 ਵਿਕਟਾਂ ਵੀ ਲਈਆਂ ਸਨ.

ਇਸ ਵਾਰ ਕਈ ਕ੍ਰਿਕਟ ਦਿੱਗਜਾਂ ਦਾ ਕਹਿਣਾ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਨੇਜਮੇਂਟ ਨੂੰ ਆਂਦਰੇ ਰਸਲ ਨੂੰ ਬੱਲੇਬਾਜ਼ੀ ਕ੍ਰਮ ਵਿਚ ਥੋੜਾ ਉੱਪਰ ਭੇਜਣਾ ਚਾਹੀਦਾ ਹੈ ਤਾਂ ਕਿ ਉਹ ਕੇਕੇਆਰ ਲਈ ਹੋਰ ਦੌੜਾਂ ਬਣਾ ਸਕੇ. ਹਾਲ ਹੀ ਵਿੱਚ, ਕੇਕੇਆਰ ਦੇ ਸਲਾਹਕਾਰ ਡੇਵਿਡ ਹਸੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜੇਕਰ ਰਸਲ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਉਂਦੇ ਹਨ ਅਤੇ 60 ਗੇਂਦਾਂ ਖੇਡਦੇ ਹਨ ਤਾਂ ਉਹ ਟੀ -20 ਕ੍ਰਿਕਟ ਵਿੱਚ 200 ਦੌੜਾਂ ਵੀ ਬਣਾ ਸਕਦੇ ਹਨ।

ਗਾਵਸਕਰ ਨੇ ਕੇਕੇਆਰ ਵਿਚ ਸ਼ਾਮਲ ਹੋਏ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਬਾਰੇ ਵੀ ਕਿਹਾ ਕਿ ਉਹ ਇਸ ਤੇਜ਼ ਗੇਂਦਬਾਜ਼ ਦੀ ਗੇਂਦਬਾਜ਼ੀ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਕੇਕੇਆਰ ਨੇ ਕਮਿੰਸ ਨੂੰ 15.50 ਕਰੋੜ ਵਿੱਚ ਖਰੀਦਿਆ ਸੀ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕਮਿੰਸ ਟੂਰਨਾਮੈਂਟ ਵਿੱਚ ਆਪਣੀ ਕੀਮਤ ਦੇ ਮੁਤਾਬਕ ਪ੍ਰਦਰਸ਼ਨ ਕਰ ਪਾਂਦੇ ਹਨ ਜਾਂ ਨਹੀਂ.

ਗਾਵਸਕਰ ਨੇ ਕੇਕੇਆਰ ਦੇ ਕੋਚ ਬ੍ਰੈਂਡਨ ਮੈਕੁਲਮ ਅਤੇ ਖੱਬੇ ਹੱਥ ਦੇ ਇੰਗਲੈਂਡ ਦੇ ਬੱਲੇਬਾਜ਼ ਇਓਨ ਮੋਰਗਨ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਤਜਰਬੇ ਨਾਲ ਟੀਮ ਨੂੰ ਬਹੁਤ ਫਾਇਦਾ ਹੋਏਗਾ।

TAGS