IPL 2020: ਚੇਨਈ ਸੁਪਰ ਕਿੰਗਜ਼ ਨੇ ਪੂਰੀ ਕੀਤੀ ਹਾਰ ਦੀ ਹੈਟ੍ਰਿਕ, ਹੈਦਰਾਬਾਦ ਨੇ ਸੱਤ ਦੌੜ੍ਹਾਂ ਨਾਲ ਹਰਾਇਆ
ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਇਕ ਹੋਰ ਰੋਮਾਂਚਕ ਮੈਚ ਜਿੱਤ ਲਿਆ. ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਟੀਮ ਨੇ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਸੱਤ ਦੌੜਾਂ ਨਾਲ ਹਰਾਇਆ. ਸਾਲ 2014 ਤੋਂ ਬਾਅਦ ਪਹਿਲੀ ਵਾਰ ਸੁਪਰ ਕਿੰਗਜ਼ ਨੇ ਲਗਾਤਾਰ ਤਿੰਨ ਮੈਚ ਹਾਰੇ ਹਨ.
ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਯੁਵਾ ਬੱਲੇਬਾਜ਼ ਪ੍ਰੀਅਮ ਗਰਗ ਦੇ ਨਾਬਾਦ 51 ਦੌੜਾਂ ਦੀ ਬਦੌਲਤ ਹੈਦਰਾਬਾਦ ਨੇ 20 ਓਵਰਾਂ ਵਿਚ ਪੰਜ ਵਿਕਟਾਂ ਗੁਆਉਣ ਤੋਂ ਬਾਅਦ 164 ਦੌੜਾਂ ਬਣਾਈਆਂ. ਹੈਦਰਾਬਾਦ ਦੀ ਗੇਂਦਬਾਜ਼ੀ ਦੇ ਅਨੁਸਾਰ, ਇਹ ਸਕੋਰ ਚੰਗਾ ਸੀ ਜਿਸਦਾ ਉਹ ਬਚਾਅ ਕਰ ਸਕਦੇ ਸੀ ਅਤੇ ਉਹਨਾਂ ਨੇ ਉਹੀ ਪ੍ਰਦਰਸ਼ਨ ਕੀਤਾ. ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਚੇਨਈ ਨੂੰ 157/5 ਦੇ ਸਕੋਰ ਤੇ ਹੀ ਰੋਕ ਦਿੱਤਾ.
ਚੇਨਈ ਲਈ ਇਸ ਮੈਚ ਵਿੱਚ ਨਾ ਤਾਂ ਫਾਫ ਡੂ ਪਲੇਸਿਸ ਦਾ ਬੱਲਾ ਚਲਿਆ ਅਤੇ ਨਾ ਹੀ ਅੰਬਾਤੀ ਰਾਇਡੂ ਅਤੇ ਡਵੇਨ ਬ੍ਰਾਵੋ ਦਾ. ਰਵਿੰਦਰ ਜਡੇਜਾ (50 ਦੌੜਾਂ, 35 ਗੇਂਦਾਂ 5 ਚੌਕੇ, 2 ਛੱਕੇ) ਅਤੇ ਕਪਤਾਨ ਮਹਿੰਦਰ ਸਿੰਘ ਧੋਨੀ (ਅਜੇਤੂ 47 ਦੌੜਾਂ, 36 ਗੇਂਦਾਂ, 4 ਚੌਕੇ, 1 ਛੱਕੇ) ਨੇ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ.
ਚੇਨਈ ਨੂੰ ਆਖਰੀ ਤਿੰਨ ਓਵਰਾਂ ਵਿਚ 63 ਦੌੜਾਂ ਦੀ ਲੋੜ ਸੀ. ਜਡੇਜਾ ਨੇ ਆਪਣਾ ਪਹਿਲਾ ਆਈਪੀਐਲ ਅਰਧ ਸੈਂਕੜਾ ਬਣਾਇਆ ਪਰ 18 ਵੇਂ ਓਵਰ ਦੀ ਚੌਥੀ ਗੇਂਦ 'ਤੇ ਆਉਟ ਹੋ ਗਏ. ਸੈਮ ਕੁਰੇਨ (ਨਾਬਾਦ 15) ਨੇ ਪਹੁੰਚਦਿਆਂ ਹੀ ਇੱਕ ਛੱਕਾ ਮਾਰਿਆ. ਅਗਲੇ ਹੀ ਓਵਰ ਵਿਚ ਹੈਦਰਾਬਾਦ ਨੂੰ ਇਕ ਵੱਡਾ ਝਟਕਾ ਲੱਗਾ ਜਦੋਂ ਉਹਨਾਂ ਦੇ ਸਭ ਤੋਂ ਤਜਰਬੇਕਾਰ ਗੇਂਦਬਾਜ਼ ਅਤੇ ਡੈਥ ਓਵਰਾਂ ਦੇ ਮਾਹਰ ਭੁਵਨੇਸ਼ਵਰ ਕੁਮਾਰ ਨੂੰ 19 ਵੇਂ ਓਵਰ ਦੀ ਦੂਜੀ ਗੇਂਦ ਸੁੱਟਦੇ ਸਮੇਂ ਸੱਟ ਲੱਗ ਗਈ ਅਤੇ ਉਹਨਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ.
ਚੇਨਈ ਨੂੰ ਅੰਤਮ ਓਵਰ ਵਿਚ 28 ਦੌੜਾਂ ਦੀ ਲੋੜ ਸੀ. ਵਾਰਨਰ ਕੋਲ ਗੇਂਦਬਾਜ਼ੀ ਦੇ ਵਿਕਲਪ ਨਹੀਂ ਸਨ, ਇਸ ਲਈ ਉਹਨਾਂ ਨੂੰ ਓਵਰ ਯੁਵਾ ਅਬਦੁੱਲ ਸਮਦ ਨੂੰ ਦੇਣਾ ਪਿਆ. ਉਹਨਾਂ ਨੇ ਪਹਿਲੀ ਗੇਂਦ ਵਾਈਡ ਸੁੱਟ ਦਿੱਤੀ ਅਤੇ ਇਸ ਗੇਂਦ ‘ਤੇ ਪੰਜ ਦੌੜਾਂ ਆਈਆਂ. ਹੁਣ ਛੇ ਗੇਂਦਾਂ 'ਤੇ 23 ਦੌੜਾਂ ਦੀ ਲੋੜ ਸੀ. ਪੰਜਵੀਂ ਗੇਂਦ 'ਤੇ ਧੋਨੀ ਨੇ ਇਕ ਚੌਕਾ ਲਗਾਇਆ, ਧੋਨੀ ਨੇ ਤੀਜੀ ਗੇਂਦ' ਤੇ ਇਕ ਦੌੜ ਲੈ ਕੇ ਕੁਰੈਨ ਨੂੰ ਸਟ੍ਰਾਈਕ ਦਿੱਤੀ. ਕੁਰੈਨ ਨੇ ਅਗਲੀ ਗੇਂਦ ਵਿਚ ਇਕ ਦੌੜ ਲਈ ਅਤੇ ਚੇਨਈ ਨੂੰ ਅਗਲੀ ਦੋ ਗੇਂਦਾਂ ਵਿਚ 15 ਦੌੜਾਂ ਦੀ ਲੋੜ ਸੀ ਜੋ ਕਿ ਨਾਮੁਮਕਿਨ ਸੀ.
ਹਾਲਾਂਕਿ, ਚੇਨਈ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ. ਉਹਨਾਂ ਨੇ 42 ਦੌੜਾਂ 'ਤੇ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ - ਸ਼ੇਨ ਵਾਟਸਨ (1), ਅੰਬਾਤੀ ਰਾਇਡੂ (8) ਅਤੇ ਫਾਫ ਡੂ ਪਲੇਸਿਸ (22), ਕੇਦਾਰ ਜਾਧਵ (3).
ਇਥੋਂ ਜਡੇਜਾ ਅਤੇ ਧੋਨੀ ਨੇ 72 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਟੀਮ ਦੀ ਮੈਚ ਵਿਚ ਵਾਪਸੀ ਕਰਵਾਈ, ਪਰ ਇਹ ਦੋਵੇਂ ਟੀਮ ਨੂੰ ਜਿੱਤ ਨਹੀਂ ਦਿਲਵਾ ਸਕੇ.
ਇਸ ਤੋਂ ਪਹਿਲਾਂ ਵਾਰਨਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ, ਪਰ ਚੇਨਈ ਨੇ ਵੀ ਸਕਾਰਾਤਮਕ ਸ਼ੁਰੂਆਤ ਕੀਤੀ. ਦੀਪਕ ਚਾਹਰ ਨੇ ਆਪਣੇ ਪਹਿਲੇ ਹੀ ਓਵਰ ਵਿਚ ਜੌਨੀ ਬੇਅਰਸਟੋ (0) ਦੀ ਵਿਕਟ ਲੈ ਲਈ.
ਸ਼ਾਰਦੁਲ ਠਾਕੁਰ ਨੇ ਅੱਠਵੇਂ ਓਵਰ ਵਿੱਚ ਮਨੀਸ਼ ਪਾਂਡੇ (29) ਨੂੰ ਬੋਲਡ ਕਰਕੇ ਹੈਦਰਾਬਾਦ ਦਾ ਸਕੋਰ 47/2 ਕਰ ਦਿੱਤਾ.
ਅਜਿਹਾ ਹੀ ਹੈਦਰਾਬਾਦ ਦੇ ਕਪਤਾਨ ਵਾਰਨਰ (28) ਨਾਲ ਹੋਇਆ ਅਤੇ ਉਹ ਵੀ ਆਪਣੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਤਬਦੀਲ ਨਹੀਂ ਕਰ ਸਕੇ. ਪਿਯੂਸ਼ ਚਾਵਲਾ ਦੀ ਗੇਂਦ ਤੇ ਫਾਫ ਡੂ ਪਲੇਸਿਸ ਨੇ ਬਾਉਂਡਰੀ 'ਤੇ ਉਹਨਾਂ ਦਾ ਸ਼ਾਨਦਾਰ ਕੈਚ ਫੜਿਆ. ਇਸ ਤੋਂ ਬਾਅਦ ਹੈਦਰਾਬਾਦ ਨੂੰ ਅਗਲੀ ਗੇਂਦ 'ਤੇ ਇਕ ਹੋਰ ਝਟਕਾ ਲੱਗਾ.
ਯੁਵਾ ਬੱਲੇਬਾਜ਼ ਪ੍ਰੀਅਮ ਗਰਗ ਨਾਲ ਗਲਤਫਹਿਮੀ ਦੇ ਚਲਦੇ ਕੇਨ ਵਿਲੀਅਮਸਨ ਵੀ ਰਨ ਆਉਟ ਹੋ ਗਏ. ਇਸ ਤੋਂ ਬਾਅਦ ਪ੍ਰੀਅਮ ਨੇ ਜਿੰਮੇਵਾਰੀ ਨਾਲ ਖੇਡਦੇ ਹੋਏ ਹਾਫ ਸੇਂਚੁਰੀ ਲਗਾਉਂਦੇ ਹੋਏ ਟੀਮ ਨੂੰ ਇੱਕ ਸਨਮਾਨਯੋਗ ਸਕੋਰ ਦਿੱਤਾ. ਉਹਨਾਂ ਦੇ ਨਾਲ ਅਭਿਸ਼ੇਕ ਸ਼ਰਮਾ ਨੇ ਵੀ ਵਧੀਆ ਪਾਰੀ ਖੇਡੀ. ਸ਼ਰਮਾ ਨੇ 24 ਗੇਂਦਾਂ ਦੀ ਪਾਰੀ ਵਿੱਚ ਚਾਰ ਚੌਕੇ ਅਤੇ ਇੱਕ ਛੱਕਾ ਲਗਾਇਆ. ਪ੍ਰੀਅਮ ਅਤੇ ਅਭਿਸ਼ੇਕ ਨੇ 77 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ.