IPL 2020 ਤੋਂ ਨਾਮ ਵਾਪਸ ਲੈਣ ਤੋਂ ਬਾਅਦ ਸੁਰੇਸ਼ ਰੈਨਾ ਨੂੰ ਚੇਨਈ ਸੁਪਰ ਕਿੰਗਜ਼ ਨੇ ਵਟਸਐਪ ਗਰੁੱਪ ਤੋਂ ਹਟਾਇਆ: ਰਿਪੋਰਟ

Updated: Thu, Sep 03 2020 20:18 IST
Twitter

ਸੁਰੇਸ਼ ਰੈਨਾ ਦੇ ਅਚਾਨਕ ਆਈਪੀਐਲ ਤੋਂ ਹੱਟਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਮੈਨੇਜਮੈਂਟ ਅਤੇ ਰੈਨਾ ਵਿਚਾਲੇ ਵਿਵਾਦ ਹੋਣ ਦਾ ਸਮਾਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਲਾਂਕਿ ਸ੍ਰੀਨਿਵਾਸਨ ਨੇ ਟਾਈਮਜ਼ ਆਫ ਇੰਡੀਆ ਨੂੰ ਦਿੱਤੀ ਇਕ ਇੰਟਰਵਿਉ ਵਿਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਰੈਨਾ ਅਤੇ ਉਸ ਵਿਚ ਕੋਈ ਤਕਰਾਰ ਨਹੀਂ ਸੀ। ਇਸ ਦੇ ਨਾਲ ਹੀ ਰੈਨਾ ਨੇ ਇਕ ਇੰਟਰਵਿਉ ਦੌਰਾਨ ਇਹ ਵੀ ਕਿਹਾ ਹੈ ਕਿ ਜੇ ਉਨ੍ਹਾਂ ਦੇ ਪਰਿਵਾਰਕ ਹਾਲਾਤ ਠੀਕ ਹੋ ਗਏ ਤਾਂ ਉਹ ਸ਼ਾਇਦ ਆਈਪੀਐਲ 2020 ਲਈ ਚੇਨਈ ਸੁਪਰ ਕਿੰਗਜ਼ ਨਾਲ ਮੁੜ ਜੁੜ ਸਕਦੇ ਹਨ।

ਹੁਣ, ਇਨਸਾਈਡਸਪੋਰਟ ਦੀ ਇੱਕ ਰਿਪੋਰਟ ਦੇ ਅਨੁਸਾਰ, ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੈਨਾ ਦੇ ਆਈਪੀਐਲ ਛੱਡ ਕੇ ਭਾਰਤ ਜਾਣਾ ਤੋਂ ਬਾਅਦ ਉਹਨਾਂ ਨੂੰ ਚੇਨਈ ਸੁਪਰ ਕਿੰਗਜ਼ ਦੀ ਟੀਮ ਦੇ ਵਟਸਐਪ ਗਰੁੱਪ ਤੋਂ ਹਟਾ ਦਿੱਤਾ ਗਿਆ ਹੈ.

ਰਿਪੋਰਟ ਦੇ ਅਨੁਸਾਰ ਰੈਨਾ ਨੇ ਵਟਸਐਪ ਗਰੁੱਪ ਛੱਡਣ ਤੋਂ ਬਾਅਦ ਟੀਮ ਪ੍ਰਬੰਧਨ ਨਾਲ ਗੱਲ ਕੀਤੀ ਹੈ ਅਤੇ ਆਪਣੀ ਗਲਤੀ ਲਈ ਮੁਆਫੀ ਵੀ ਮੰਗੀ ਹੈ।

ਸੂਤਰਾਂ ਨੇ ਦੱਸਿਆ ਕਿ ਜਿਵੇਂ ਹੀ ਰੈਨਾ ਨੂੰ ਸੀਐਸਕੇ ਦੇ ਵਟਸਐਪ ਗਰੁੱਪ ਤੋਂ ਹਟਾ ਦਿੱਤਾ ਗਿਆ, ਉਹਨਾਂ ਨੇ ਟੀਮ ਪ੍ਰਬੰਧਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸੀਈਓ ਕਾਸ਼ੀ ਵਿਸ਼ਵਨਾਥਨ, ਕਪਤਾਨ ਐਮਐਸ ਧੋਨੀ ਅਤੇ ਕੋਚ ਸਟੀਫਨ ਫਲੇਮਿੰਗ ਨੂੰ ਵੀ ਟੀਮ ਵਿੱਚ ਵਾਪਸੀ ਲਈ ਗੁਹਾਰ ਲਗਾਈ ਹੈ।

ਰੈਨਾ ਦੇ ਜਾਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਮੈਨੇਜਮੈਂਟ ਨੇ ਅਜੇ ਉਸਦੀ ਜਗ੍ਹਾ 'ਤੇ ਕਿਸੇ ਹੋਰ ਖਿਡਾਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਅਜਿਹੀ ਸਥਿਤੀ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੈਨਾ ਇਸ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ ਵਿੱਚ ਸ਼ਾਮਲ ਹੋ ਸਕਦੇ ਹਨ।

TAGS