AUS vs IND : ਭਾਰਤੀ ਖਿਡਾਰੀਆਂ ਦੇ ਨਾਮ ਦਰਜ ਹੋਇਆ ਇਕ ਸ਼ਰਮਨਾਕ ਰਿਕਾਰਡ, 32 ਸਾਲਾਂ ਬਾਅਦ ਟੈਸਟ ਸੀਰੀਜ ਵਿਚ ਹੋਇਆ ਇਹ
ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਵਿਚ ਭਾਰਤੀ ਖਿਡਾਰੀਆਂ ਦੀਆਂ ਵਿਕਟਾਂ ਦੇ ਵਿਚਕਾਰ ਦੌੜਾਂ ਨੇ ਕਾਫ਼ੀ ਨਿਰਾਸ਼ ਕੀਤਾ ਹੈ ਅਤੇ ਸਿਡਨੀ ਵਿਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਵੀ ਕੁਝ ਇਹੀ ਦੇਖਣ ਨੂੰ ਮਿਲੀਆ। ਭਾਰਤੀ ਟੀਮ ਦੇ ਤਿੰਨ ਖਿਡਾਰੀ ਪਹਿਲੀ ਪਾਰੀ ਵਿਚ ਰਨ ਆਉਟੋ ਹੇ ਕੇ ਪਵੇਲੀਅਨ ਪਰਤ ਗਏ।
ਹਨੁਮਾ ਵਿਹਾਰੀ (4), ਰਵੀਚੰਦਰਨ ਅਸ਼ਵਿਨ (4) ਅਤੇ ਜਸਪ੍ਰੀਤ ਬੁਮਰਾਹ (0) ਭਾਰਤ ਦੀ ਪਹਿਲੀ ਪਾਰੀ ਵਿੱਚ ਰਨਆਉਟ ਹੋਏ। ਇਸ ਤੋਂ ਪਹਿਲਾਂ ਅਜਿੰਕਿਆ ਰਹਾਣੇ ਮੈਲਬੌਰਨ ਟੈਸਟ ਵਿਚ ਅਤੇ ਵਿਰਾਟ ਕੋਹਲੀ ਐਡੀਲੇਡ ਵਿਚ ਰਨਆਉਟ ਹੋਏ ਸੀ। ਸਿਡਨੀ ਵਿਚ ਤਿੰਨ ਖਿਡਾਰਿਆਂ ਦੇ ਰਨਆਉਟ ਹੁੰਦੇ ਹੀ, ਇੱਕ ਸ਼ਰਮਨਾਕ ਰਿਕਾਰਡ ਬਣ ਗਿਆ।
ਇਹ 32 ਸਾਲਾਂ ਬਾਅਦ ਹੋਇਆ ਹੈ ਜਦੋਂ ਇੱਕ ਟੈਸਟ ਸੀਰੀਜ਼ ਵਿਚ ਭਾਰਤ ਦੇ ਚੋਟੀ ਦੇ 8 ਬੱਲੇਬਾਜ਼ਾਂ ਵਿੱਚੋਂ ਚਾਰ ਜਾਂ ਉਸ ਤੋਂ ਜਿਆਦਾ ਬੱਲੇਬਾਜ਼ ਰਨਆਉਟ ਹੋਏ ਹਨ। ਇਸ ਤੋਂ ਪਹਿਲਾਂ ਸਾਲ 1989 ਵਿਚ ਪੰਜ ਭਾਰਤੀ ਬੱਲੇਬਾਜ਼ ਪਾਕਿਸਤਾਨ ਖ਼ਿਲਾਫ਼ ਟੈਸਟ ਲੜੀ ਵਿਚ ਰਨ ਆਉਟ ਹੋਏ ਸਨ। ਇਹ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਡੈਬਿਯੂ ਸੀਰੀਜ਼ ਸੀ।
ਸੰਜੇ ਮਾਂਜਰੇਕਰ, ਮੁਹੰਮਦ ਅਜ਼ਹਰੂਦੀਨ, ਨਵਜੋਤ ਸਿੰਘ ਸਿੱਧੂ, ਮਨੋਜ ਪ੍ਰਭਾਕਰ ਅਤੇ ਸਚਿਨ ਤੇਂਦੁਲਕਰ ਪਾਕਿਸਤਾਨ ਖਿਲਾਫ ਉਸ ਲੜੀ ਵਿਚ ਰਨਆਉਟ ਹੋਏ ਸਨ।
ਇਹ 12 ਸਾਲਾਂ ਬਾਅਦ ਹੋਇਆ
12 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਕ ਪਾਰੀ ਵਿਚ ਤਿੰਨ ਭਾਰਤੀ ਬੱਲੇਬਾਜ਼ ਰਨਆਉਟ ਹੋਏ ਹਨ। ਵਰਿੰਦਰ ਸਹਿਵਾਗ, ਯੁਵਰਾਜ ਸਿੰਘ ਅਤੇ ਵੀਵੀਐਸ ਲਕਸ਼ਮਣ 2008 ਵਿੱਚ ਇੰਗਲੈਂਡ ਖ਼ਿਲਾਫ਼ ਮੁਹਾਲੀ ਵਿੱਚ ਖੇਡੇ ਗਏ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ ਰਨਆਉਟ ਹੋਏ ਸਨ।