IPL 2020 ਦੇ ਮੱਧ ਵਿਚ KKR ਲਈ ਵੱਡੀ ਖ਼ਬਰ, 40 ਗੇਂਦਾਂ ਵਿਚ ਸੈਂਕੜਾ ਲਗਾਉਣ ਵਾਲਾ ਬੱਲੇਬਾਜ਼ ਟੀਮ ਵਿਚ ਹੋਇਆ ਸ਼ਾਮਲ
ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਦੇ ਬਾਕੀ ਮੈਚਾਂ ਲਈ ਨਿਉਜ਼ੀਲੈਂਡ ਦੇ ਵਿਕਟਕੀਪਰ ਬੱਲੇਬਾਜ਼ ਟਿਮ ਸੀਫਰਟ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ. ਉਹਨਾਂ ਨੂੰ ਅਮਰੀਕੀ ਤੇਜ਼ ਗੇਂਦਬਾਜ਼ ਅਲੀ ਖਾਨ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ. ਕੇਕੇਆਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਇੱਕ ਟਵੀਟ ਦੇ ਜ਼ਰੀਏ ਸੀਫਰਟ ਨੂੰ ਟੀਮ ਵਿੱਚ ਸ਼ਾਮਲ ਕਰਨ ਬਾਰੇ ਜਾਣਕਾਰੀ ਦਿੱਤੀ. ਦੱਸ ਦਈਏ ਕਿ ਸੀਫ਼ਰਟ ਨੇ ਟੀ -20 ਕ੍ਰਿਕਟ ਵਿਚ 40 ਗੇਂਦਾਂ ਵਿਚ ਸੈਂਕੜਾ ਲਗਾਇਆ ਹੈ, ਜੋ ਕਿਸੇ ਵੀ ਕੀਵੀ ਬੱਲੇਬਾਜ਼ ਦੁਆਰਾ ਲਗਾਇਆ ਸਭ ਤੋਂ ਤੇਜ਼ ਸੈਂਕੜਾ ਹੈ.
ਸੀਫਰਟ ਨੂੰ ਅਲੀ ਖਾਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ. ਅਲੀ ਪਹਿਲੀ ਵਾਰ ਆਈਪੀਐਲ ਵਿੱਚ ਚੁਣੇ ਗਏ ਸੀ, ਪਰ ਉਹ ਕੋਈ ਮੈਚ ਖੇਡੇ ਬਿਨਾਂ ਹੀ ਬਾਹਰ ਹੋ ਗਏ ਹਨ. ਉਹਨਾਂ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਹੈਰੀ ਗੁਰਨੇ ਦੀ ਥਾਂ ਲਈ ਸੀ. ਗੁਰਨੇ ਨੇ ਮੋਢੇ ਦੀ ਸਰਜਰੀ ਦੇ ਕਾਰਨ ਇਸ ਸੀਜ਼ਨ ਵਿੱਚ ਆਪਣਾ ਨਾਮ ਵਾਪਸ ਲੈ ਲਿਆ ਸੀ.
ਅਲੀ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਵਿਚ ਮੌਜੂਦਾ ਚੈਂਪੀਅਨ ਟ੍ਰਿਨਬਾਗੋ ਨਾਈਟ ਰਾਈਡਰਸ ਦਾ ਹਿੱਸਾ ਸੀ. ਉਹ ਸੀਪੀਐਲ ਦੌਰਾਨ ਜ਼ਖਮੀ ਹੋ ਗਏ ਸੀ. ਕੇਕੇਆਰ ਨੇ ਉਮੀਦ ਜਤਾਈ ਕਿ ਉਹ ਆਈਪੀਐਲ ਦੌਰਾਨ ਸੱਟ ਤੋਂ ਉੱਭਰ ਕੇ ਵਾਪਸੀ ਕਰਣਗੇ, ਪਰ ਅਜਿਹਾ ਨਹੀਂ ਹੋ ਸਕਿਆ.
ਕੇਕੇਆਰ ਦੇ ਸੀਏਓ ਵੈਂਕੀ ਮੈਸੂਰ ਦੇ ਅਨੁਸਾਰ ਅਲੀ ਖਾਨ ਸੱਟ ਤੋਂ ਉਭਰਨ ਦੀ ਰਾਹ ਤੇ ਹੈ. ਪਰ ਉਹ ਸਮੇਂ ਸਿਰ ਠੀਕ ਨਹੀਂ ਹੋ ਸਕਣਗੇ, ਜਿਸਦੇ ਕਾਰਨ ਸਿਫਰਟ ਨੂੰ ਕੇਕੇਆਰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ.
ਅਲੀ ਖਾਨ ਅਤੇ ਟਿਮ ਸਿਫ਼ਰਟ ਦੋਵੇਂ ਸੀਪੀਐਲ 2020 ਵਿੱਚ ਚੈਂਪੀਅਨ ਟ੍ਰਿਨਬਾਗੋ ਨਾਈਟ ਰਾਈਡਰਸ ਦੀ ਟੀਮ ਦਾ ਹਿੱਸਾ ਸਨ. ਜਦੋਂ ਕਿ ਅਲੀ ਨੇ ਟੂਰਨਾਮੈਂਟ ਵਿਚ 8 ਵਿਕਟਾਂ ਲਈਆਂ ਸੀ, ਸਿਫਰਟ ਨੇ 9 ਪਾਰੀਆਂ ਵਿਚ 109.91 ਦੇ ਸਟ੍ਰਾਈਕ ਰੇਟ ਨਾਲ 133 ਦੌੜਾਂ ਬਣਾਈਆਂ ਸੀ.
ਕੋਲਕਾਤਾ ਨਾਈਟ ਰਾਈਡਰਸ ਪਲੇਅ ਆਫ ਵਿੱਚ ਆਪਣਾ ਦਾਅਵਾ ਮਜ਼ਬੂਤ ਕਰਨ ਲਈ ਬੁੱਧਵਾਰ (21 ਅਕਤੂਬਰ) ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਭਿੜਨਗੇ. ਕੋਲਕਾਤਾ 9 ਮੈਚਾਂ ਵਿਚ 5 ਜਿੱਤਾਂ ਅਤੇ 4 ਹਾਰਾਂ ਨਾਲ ਪੁਆਇੰਟ ਟੇਬਲ ਵਿਚ ਚੌਥੇ ਸਥਾਨ 'ਤੇ ਹੈ.