ਇਹ ਹਨ 1 ਫਰਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਤੀਜਾ ਟੀ-20 ਮੈਚ ਅੱਜ

Updated: Wed, Feb 01 2023 14:23 IST
Image Source: Google

Top-5 Cricket News of the Day : 1 ਫਰਵਰੀ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਰਣਜੀ ਟਰਾਫੀ 2022-23 ਦੇ ਚੌਥੇ ਕੁਆਰਟਰ ਫਾਈਨਲ ਵਿੱਚ ਮੱਧ ਪ੍ਰਦੇਸ਼ ਦਾ ਸਾਹਮਣਾ ਆਂਧਰਾ ਨਾਲ ਹੋ ਰਿਹਾ ਹੈ। ਇਸ ਮੈਚ ਦੇ ਪਹਿਲੇ ਦਿਨ ਦੇ ਪਹਿਲੇ ਸੈਸ਼ਨ 'ਚ 29 ਸਾਲਾ ਹਨੁਮਾ ਵਿਹਾਰੀ ਦੇ ਖੱਬੇ ਗੁੱਟ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੂੰ ਰਿਟਾਇਰ ਹਰਟ ਹੋਣਾ ਪਿਆ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਗੁੱਟ ਵਿੱਚ ਫਰੈਕਚਰ ਹੋ ਗਿਆ ਸੀ ਅਤੇ ਇਸ ਮੈਚ ਵਿੱਚ ਉਸ ਦਾ ਹਿੱਸਾ ਲੈਣਾ ਲਗਭਗ ਅਸੰਭਵ ਸੀ ਪਰ ਖੇਡ ਦੇ ਦੂਜੇ ਦਿਨ ਜਦੋਂ ਉਸ ਦੀ ਟੀਮ ਨੂੰ ਉਸ ਦੀ ਲੋੜ ਸੀ ਤਾਂ ਉਹ ਆਖਰੀ ਬੱਲੇਬਾਜ਼ ਵਜੋਂ 118ਵੇਂ ਓਵਰ ਵਿੱਚ ਬੱਲੇਬਾਜ਼ੀ ਕਰਨ ਲਈ ਆਇਆ ਅਤੇ ਉਸਨੇ ਖੱਬੇ ਹੱਥ ਨਾਲ ਬੱਲੇਬਾਜ਼ੀ ਕੀਤੀ। ਉਸਦੀ ਹਿੰਮਤ ਦੇਖ ਕੇ ਫੈਂਸ ਹੈਰਾਨ ਹਨ ਅਤੇ ਉਸਦੀ ਕਾਫੀ ਤਾਰੀਫ ਕਰ ਰਹੇ ਹਨ।

2. ਭਾਰਤ ਦੇ ਸਾਬਕਾ ਫੁੱਟਬਾਲਰ ਪਰਿਮਲ ਡੇ ਦਾ ਲੰਬੀ ਬੀਮਾਰੀ ਤੋਂ ਬਾਅਦ ਬੁੱਧਵਾਰ ਨੂੰ 81 ਸਾਲ ਦੀ ਉਮਰ 'ਚ ਇੱਥੇ ਦਿਹਾਂਤ ਹੋ ਗਿਆ। 4 ਮਈ 1941 ਨੂੰ ਜਨਮੇ ਡੇ ਨੂੰ ਪੱਛਮੀ ਬੰਗਾਲ ਸਰਕਾਰ ਨੇ 2019 ਵਿੱਚ ਬੰਗਾ ਭੂਸ਼ਣ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ।

3. 31 ਜਨਵਰੀ ਨੂੰ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿੱਚ ਖੁੱਲਨਾ ਟਾਈਗਰਜ਼ ਅਤੇ ਕੋਮਿਲਾ ਵਿਕਟੋਰੀਅਨਜ਼ ਵਿਚਕਾਰ ਮੈਚ ਖੇਡਿਆ ਗਿਆ, ਜੋ ਵਿਕਟੋਰੀਆ ਦੀ ਟੀਮ ਨੇ 7 ਵਿਕਟਾਂ ਨਾਲ ਜਿੱਤ ਲਿਆ। ਇਸ ਮੈਚ 'ਚ ਆਜ਼ਮ ਖਾਨ ਟਾਈਗਰਜ਼ ਲਈ ਖੇਡ ਰਹੇ ਸਨ ਅਤੇ ਉਨ੍ਹਾਂ ਦੇ ਪਾਕਿਸਤਾਨੀ ਸਾਥੀ ਅਤੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਵਿਕਟੋਰੀਅਨਜ਼ ਲਈ ਖੇਡ ਰਹੇ ਸਨ। ਇਸ ਮੈਚ ਵਿਚ ਨਸੀਮ ਸ਼ਾਹ ਨੂੰ ਆਜ਼ਮ ਖਾਨ ਦੇ ਮੋਟਾਪੇ ਦਾ ਮਜ਼ਾਕ ਉਡਾਉਂਦੇ ਹੋਏ ਦੇਖਿਆ ਗਿਆ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

4. ਵੈਸਟਇੰਡੀਜ਼ ਦੇ ਸਟਾਰ ਕ੍ਰਿਕਟਰ ਅਤੇ ਯੂਨੀਵਰਸ ਬੌਸ ਦੇ ਨਾਂ ਨਾਲ ਮਸ਼ਹੂਰ ਕ੍ਰਿਸ ਗੇਲ ਇਕ ਵਾਰ ਫਿਰ ਸੁਰਖੀਆਂ 'ਚ ਹਨ। ਮੰਗਲਵਾਰ (31 ਜਨਵਰੀ) ਨੂੰ ਕ੍ਰਿਸ ਗੇਲ ਪੰਜਾਬ ਦੇ ਜਲੰਧਰ ਦੇ ਸਪੋਰਟਸ ਮਾਰਕਿਟ ਪਹੁੰਚੇ, ਜਿੱਥੇ ਉਨ੍ਹਾਂ ਨੇ ਜਲੰਧਰ ਦੀ ਸ਼ਾਨਦਾਰ ਸਪੋਰਟਸ ਮਾਰਕੀਟ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਬਣਾਏ ਮੁਹੱਲਾ ਕਲੀਨਿਕ ਦੀ ਵੀ ਸ਼ਲਾਘਾ ਕੀਤੀ।

Also Read: Cricket Tales

5. ਜ਼ਿੰਬਾਬਵੇ ਨੇ ਵੈਸਟਇੰਡੀਜ਼ ਖਿਲਾਫ 4 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਗੈਰੀ ਬੈਲੇਂਸ ਨੂੰ ਟੀਮ 'ਚ ਮੌਕਾ ਮਿਲਿਆ ਹੈ, ਜਿਸ ਨੇ 2017 'ਚ ਇੰਗਲੈਂਡ ਲਈ ਆਪਣਾ ਆਖਰੀ ਟੈਸਟ ਮੈਚ ਖੇਡਿਆ ਸੀ। ਇਸ ਸੀਰੀਜ਼ 'ਚ ਉਸ ਦਾ ਜ਼ਿੰਬਾਬਵੇ ਲਈ ਟੈਸਟ ਡੈਬਿਊ ਕਰਨਾ ਲਗਭਗ ਤੈਅ ਹੈ।

TAGS