ਇਹ ਹਨ 11 ਜੂਨ ਦੀਆਂ ਟਾੱਪ-5 ਕ੍ਰਿਕਟ ਖਬਰਾਂ, WTC Final ਜਿੱਤਣ ਲਈ ਟੀਮ ਇੰਡੀਆ ਨੂੰ ਆਖਰੀ ਦਿਨ 280 ਦੌੜ੍ਹਾਂ ਦੀ ਲੋੜ੍ਹ

Updated: Sun, Jun 11 2023 14:02 IST
Image Source: Google

Top-5 Cricket News of the Day : 11 ਜੂਨ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ ਜਿੱਥੋਂ ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤ ਸਕਦੀਆਂ ਹਨ। ਪੰਜਵੇਂ ਅਤੇ ਆਖ਼ਰੀ ਦਿਨ ਭਾਰਤ ਨੂੰ ਜਿੱਤ ਲਈ 280 ਦੌੜਾਂ ਦੀ ਲੋੜ ਹੋਵੇਗੀ ਜਦਕਿ ਉਸ ਕੋਲ ਸਿਰਫ਼ 7 ਵਿਕਟਾਂ ਬਚੀਆਂ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆਈ ਟੀਮ ਜਲਦ ਤੋਂ ਜਲਦ ਇਨ੍ਹਾਂ 7 ਵਿਕਟਾਂ ਲੈ ਕੇ ਚੈਂਪੀਅਨ ਬਣਨਾ ਚਾਹੇਗੀ।

2. ਸ਼ੁਭਮਨ ਗਿੱਲ ਦੇ ਵਿਵਾਦਿਤ ਕੈਚ ਨੂੰ ਲੈ ਕੇ ਹੁਣ ਕੈਮਰਨ ਗ੍ਰੀਨ ਨੇ ਖੁਦ ਇਸ ਪੂਰੀ ਘਟਨਾ 'ਤੇ ਚੁੱਪੀ ਤੋੜੀ ਹੈ ਅਤੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਇਹ ਕੈਚ ਫੜਿਆ ਤਾਂ ਉਨ੍ਹਾਂ ਨੂੰ ਕੀ ਲੱਗਾ? ਚੌਥੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਬੋਲਦੇ ਹੋਏ ਕੈਮਰਨ ਨੇ ਕਿਹਾ, ''ਮੈਂ ਯਕੀਨੀ ਤੌਰ 'ਤੇ ਸੋਚਿਆ ਕਿ ਮੈਂ ਕੈਚ ਲੈ ਲਿਆ। ਇਹ ਹੀਟ ਆਫ ਦ ਮੂਮੇਂਟ 'ਚ ਮੈਂ ਸੋਚਿਆ ਕਿ ਇਹ ਇਕ ਕਲੀਨ ਕੈਚ ਸੀ ਅਤੇ ਗੇਂਦ ਨੂੰ ਹਵਾ 'ਚ ਫੜ ਕੇ ਸੁੱਟ ਦਿੱਤਾ। ਮੈਂ ਸਪੱਸ਼ਟ ਤੌਰ 'ਤੇ ਕੋਈ ਸ਼ੱਕ ਨਹੀਂ ਦੇਖਿਆ। ਫਿਰ ਇਹ ਤੀਜੇ ਅੰਪਾਇਰ 'ਤੇ ਛੱਡ ਦਿੱਤਾ ਗਿਆ ਅਤੇ ਉਹ ਸਹਿਮਤ ਹੋ ਗਿਆ।"

3. WTC Final ਜਿੱਤਣ ਲਈ ਭਾਰਤ ਨੂੰ 280 ਦੌੜਾਂ ਦੀ ਲੋੜ ਹੋਵੇਗੀ ਜਦਕਿ ਉਸ ਕੋਲ ਸਿਰਫ਼ 7 ਵਿਕਟਾਂ ਬਾਕੀ ਹਨ। ਭਾਰਤ ਲਈ ਖੁਸ਼ਖਬਰੀ ਇਹ ਹੈ ਕਿ ਵਿਰਾਟ ਕੋਹਲੀ ਚੰਗੀ ਫਾਰਮ ਵਿਚ ਨਜ਼ਰ ਆ ਰਿਹਾ ਹੈ ਅਤੇ 44 ਦੌੜਾਂ ਬਣਾ ਕੇ ਅਜੇਤੂ ਹੈ। ਚੌਥੇ ਦਿਨ ਆਪਣੀ ਅਜੇਤੂ ਪਾਰੀ ਦੌਰਾਨ ਵਿਰਾਟ ਨੇ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ। ਇਸ ਦੌਰਾਨ ਉਸ ਨੇ ਮਹਾਨ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿੱਤਾ।

4. WTC Final ਦੇ ਚੌਥੇ ਦਿਨ ਤੀਜੇ ਅੰਪਾਇਰ ਨੇ ਵਿਵਾਦਿਤ ਤਰੀਕੇ ਨਾਲ ਸ਼ੁਭਮਨ ਗਿੱਲ ਨੂੰ ਆਉਟ ਦੇ ਦਿੱਤਾ। ਟੀਵੀ ਸਕਰੀਨ 'ਤੇ ਆਊਟ ਦਿਖਦੇ ਹੀ ਸ਼ੁਭਮਨ ਗਿੱਲ ਦਾ ਚਿਹਰਾ ਉਤਰ ਗਿਆ ਅਤੇ ਉਸ ਦੀ ਨਿਰਾਸ਼ਾ ਦਾ ਪ੍ਰਗਟਾਵਾ ਦੇਖਣ ਯੋਗ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਵੀ ਸ਼ੁਭਮਨ ਗਿੱਲ ਪਿੱਛੇ ਨਹੀਂ ਹਟੇ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਨਜ਼ਰ ਆਏ। ਉਹਨਾਂ ਨੇ ਟਵਿੱਟਰ ਅਤੇ ਇੰਸਟਾਗ੍ਰਾਮ ਰਾਹੀਂ ਅੰਪਾਇਰ ਦੇ ਫੈਸਲੇ ਤੇ ਸਵਾਲ ਚੁੱਕੇ।

Also Read: Cricket Tales

5. ਆਸਟ੍ਰੇਲੀਆ ਦੇ ਸਾਬਕਾ ਕੋਚ ਜਸਟਿਨ ਲੈਂਗਰ ਨੇ ਸ਼ਨੀਵਾਰ ਨੂੰ ਲੰਡਨ 'ਚ ਚੱਲ ਰਹੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਚੌਥੇ ਦਿਨ ਵਿਰਾਟ ਕੋਹਲੀ ਅਤੇ ਸਟੀਵ ਸਮਿਥ ਵਿਚਾਲੇ ਇਕ ਮਜ਼ਾਕੀਆ ਘਟਨਾ ਦਾ ਖੁਲਾਸਾ ਕੀਤਾ। ਭਾਰਤ ਅਤੇ ਆਸਟਰੇਲੀਆ ਵਿਚਾਲੇ ਡਬਲਯੂਟੀਸੀ ਫਾਈਨਲ ਦੀ ਕੁਮੈਂਟਰੀ ਕਰ ਰਹੇ ਲੈਂਗਰ ਨੇ ਕਿਹਾ ਕਿ ਉਹ ਚੌਥੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਸਮਿਥ ਨਾਲ ਗੱਲ ਕਰ ਰਿਹਾ ਸੀ ਜਦੋਂ ਕੋਹਲੀ ਨੇ ਉਸ ਦੇ ਕੋਲ ਜਾ ਕੇ ਕਿਹਾ ਕਿ ਉਹ ਬੇਕਾਰ ਸ਼ਾਟ ਖੇਡ ਕੇ ਆਉਟ ਹੋਇਆ।

TAGS