ਇਹ ਹਨ 11 ਅਕਤੂਬਰ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਹਰਾਇਆ

Updated: Wed, Oct 11 2023 13:15 IST
Image Source: Google

Top-5 Cricket News of the Day : 11 ਅਕਤੂਬਰ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਦਿਨ ਦੀਆਂ ਟਾੱਪ-5 ਖਬਰਾਂ। 

1. ਵਿਸ਼ਵ ਕੱਪ 2023 ਦੇ 8ਵੇਂ ਮੈਚ 'ਚ ਪਾਕਿਸਤਾਨ ਨੇ ਅਬਦੁੱਲਾ ਸ਼ਫੀਕ ਅਤੇ ਮੁਹੰਮਦ ਰਿਜ਼ਵਾਨ ਦੇ ਸੈਂਕੜੇ ਦੀ ਮਦਦ ਨਾਲ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਟੀਚਾ ਸੀ ਜਿਸਦਾ ਸਫਲਤਾ ਨਾਲ ਪਿੱਛਾ ਕੀਤਾ ਗਿਆ ਹੈ।

2. ਪਾਕਿਸਤਾਨ ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਕਿਹਾ ਕਿ ਅਸੀਂ ਇਸ ਵਿਕਟ 'ਤੇ 20-25 ਦੌੜਾਂ ਘੱਟ ਬਣਾਈਆਂ ਸਨ। ਇਸ ਦੇ ਨਾਲ ਹੀ ਅਸੀਂ ਬਹੁਤ ਸਾਰੀਆਂ ਵਾਧੂ ਦੌੜਾਂ ਦਿੱਤੀਆਂ। ਸ਼੍ਰੀਲੰਕਾ ਨੇ 26 ਦੌੜਾਂ ਵਾਧੂ ਦਿੱਤੀਆਂ।

3. ਅਬਦੁੱਲਾ ਸ਼ਫੀਕ ਨੇ ਸ਼੍ਰੀਲੰਕਾ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ। ਉਹਨਾਂ ਨੇ ਆਪਣੀ ਸੇਂਚੁਰੀ ਦਾ ਜਸ਼ਨ ਜਿਸ ਤਰ੍ਹਾਂ ਮਨਾਇਆ ਉਹ ਦੇਖਣ ਯੋਗ ਸੀ। ਸ਼ੁਭਮਨ ਗਿੱਲ ਦੇ ਜਸ਼ਨ ਸ਼ੈਲੀ ਦੀ ਨਕਲ ਕਰਦਿਆਂ ਸ਼ਫੀਕ ਨੇ ਸਿਰ ਝੁਕਾ ਕੇ ਸਰੋਤਿਆਂ ਦਾ ਧੰਨਵਾਦ ਕੀਤਾ। ਸ਼ਫੀਕ ਦੇ ਜਸ਼ਨ ਦਾ ਵੀਡੀਓ ਇਸ ਸਮੇਂ ਵਾਇਰਲ ਹੋ ਰਿਹਾ ਹੈ

4. ਸ਼੍ਰੀਲੰਕਾ ਖਿਲਾਫ ਮੁਹੰਮਦ ਰਿਜਵਾਨ ਦਰਦ ਦੇ ਬਾਵਜੂਦ ਬੈਟਿੰਗ ਕਰਦਾ ਰਿਹਾ ਅਤੇ ਹਰ ਕੋਈ ਹੈਰਾਨ ਸੀ ਕਿ ਜੇਕਰ ਰਿਜ਼ਵਾਨ ਸੱਚਮੁੱਚ ਦਰਦ ਵਿੱਚ ਸੀ ਤਾਂ ਉਹ ਇੰਨੀ ਆਸਾਨੀ ਨਾਲ ਦੌੜਾਂ ਕਿਵੇਂ ਚਲਾ ਰਿਹਾ ਸੀ, ਜ਼ਾਹਰ ਹੈ ਕਿ ਸਭ ਨੂੰ ਲੱਗਦਾ ਸੀ ਕਿ ਇਹ ਕਰੈਂਪਸ ਐਕਟਿੰਗ ਹੈ ਅਤੇ ਜਦੋਂ ਮੈਚ ਤੋਂ ਬਾਅਦ ਰਿਜ਼ਵਾਨ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਵੀ ਸੱਚਾਈ ਦੱਸ ਦਿੱਤੀ। ਰਿਜ਼ਵਾਨ ਨੇ ਕਿਹਾ, "ਕਈ ਵਾਰ ਕਰੈੰਪਸ ਸੀ ਅਤੇ ਕਦੇ ਮੈਂ ਐਕਟਿੰਗ ਕਰਦਾ ਹਾਂ।"

Also Read: Cricket Tales

5. ਦਿੱਲੀ ਪੁਲਿਸ ਨੇ ਇੱਕ ਆਨਲਾਈਨ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਵ ਕੱਪ ਕ੍ਰਿਕਟ ਮੈਚ ਦੌਰਾਨ ਆਨਲਾਈਨ ਸੱਟੇਬਾਜ਼ੀ ਦਾ ਆਯੋਜਨ ਕਰਨ ਵਾਲੇ ਦੋ ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

TAGS